channel punjabi
International News North America

ਡੋਨਾਲਡ ਟਰੰਪ ‘ਤੇ ਭੜਕੀ ਕਮਲਾ ਹੈਰਿਸ, ਚੋਣਾਂ ਤੋਂ ਪਹਿਲਾਂ ਦੋਹਾਂ ਵਿਚਾਲੇ ਸ਼ਬਦੀ ਜੰਗ

ਵਾਸ਼ਿੰਗਟਨ : ਅਮਰੀਕਾ ਵਿਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਚੁਣੇ ਜਾਣ ਦੇ ਬਾਅਦ  ਸੈਨੇਟਰ ਕਮਲਾ ਹੈਰਿਸ ਨੇ ਰਾਸ਼ਟਰਪਤੀ  ਡੋਨਾਲ ਟਰੰਪ ਤੇ ਨਿਸ਼ਾਨਾ ਸਾਧਿਆ ਉਸਨੇ ਕਿਹਾ ਕਿ ਦੇਸ਼ ਅਗਵਾਈ ਲਈ ਰੋ ਰਿਹਾ ਹੈ। ਇਸ ਸਮੇਂ ਸਾਡੇ ਕੋਲ ਇਕ ਅਜਿਹਾ ਰਾਸ਼ਟਰਪਤੀ ਹੈ ਜਿਸ ਨੂੰ ਆਮ ਲੋਕਾਂ ਤੋਂ ਜ਼ਿਆਦਾ ਆਪਣੀ ਚਿੰਤਾ ਹੁੰਦੀ ਹੈ।

ਉਮੀਦਵਾਰ ਬਣਾਏ ਜਾਣ ਪਿੱਛੋਂ ਹੈਰਿਸ ਨੇ ਬੁੱਧਵਾਰ ਨੂੰ ਵਿਲੀਮਿੰਗਟਨ ਵਿਚ ਪਹਿਲੀ ਵਾਰ ਬਿਡੇਨ ਨਾਲ ਲੋਕਾਂ ਨੂੰ ਸੰਬੋਧਨ ਕੀਤਾ। ਕੋਰੋਨਾ ਕਾਰਨ ਇਸ ਪ੍ਰਰੋਗਰਾਮ ਵਿਚ ਆਮ ਲੋਕਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਸੀ। ਬਿਡੇਨ ਅਤੇ ਹੈਰਿਸ ਮੰਚ ‘ਤੇ ਮਾਸਕ ਵਿਚ ਨਜ਼ਰ ਆਏ ਅਤੇ ਪੱਤਰਕਾਰਾਂ ਦੇ ਇਕ ਸਮੂਹ ਨੂੰ ਸੰਬੋਧਨ ਕੀਤਾ। ਦੋਵਾਂ ਨੇ ਕਸਮ ਖਾਧੀ ਕਿ ਉਹ ਟਰੰਪ ਨੂੰ ਹਟਾ ਦੇਣਗੇ।

55 ਸਾਲਾਂ ਦੀ ਹੈਰਿਸ ਨੇ ਕਿਹਾ ਕਿ ਸਾਬਕਾ ਉਪ ਰਾਸ਼ਟਰਪਤੀ ਬਿਡੇਨ ਨੇ ਉਨ੍ਹਾਂ ਦੇ ਰੂਪ ਵਿਚ ਪਹਿਲੀ ਵਾਰ ਇਕ ਸਿਆਹਫਾਮ ਔਰਤ ਉਮੀਦਵਾਰ ਦੀ ਚੋਣ ਕਰ ਕੇ ਇਹ ਦੱਸ ਦਿੱਤਾ ਹੈ ਕਿ ਦੇਸ਼ ਕਿਸ ਨਾਜ਼ੁਕ ਦੌਰ ਵਿੱਚੋਂ ਲੰਘ ਰਿਹਾ ਹੈ।

ਉਧਰ, ਟਰੰਪ ਨੇ ਕਮਲਾ ਦੀ ਚੋਣ ਨੂੰ ਚੁਣੌਤੀਆਂ ਭਰਿਆ ਦੱਸਿਆ।  ਕਮਲਾ ਹੈਰਿਸ ਦੇ ਉੱਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਚੁਣੇ ਜਾਣ ‘ਤੇ ਟਰੰਪ ਨੇ ਪੁਰਸ਼ਾਂ ਦੇ ਮਾਣ ਸਨਮਾਨ ‘ਤੇ ਵੀ ਸਵਾਲ ਖੜ੍ਹਾ ਕੀਤਾ ਹੈ। ਟਰੰਪ ਨੇ ਇਸ ਸਬੰਧੀ ਬਿਆਨ ਦਿੱਤਾ ਹੈ ਕਿ ਕਮਲਾ ਹੈਰਿਸ ਦੀ ਚੋਣ ਦੇ ਨਾਲ ਅਮਰੀਕਾ ਦੇ ਪੁਰਸ਼ ਸ਼ਰਮ ਮਹਿਸੂਸ ਕਰ ਸਕਦੇ ਹਨ।

ਟਰੰਪ ਦੇ ਇਸ ਬਿਆਨ ਤੋਂ ਬਾਅਦ ਕਮਲਾ ਹੈਰਿਸ ਅਤੇ ਬਿਡੇਨ ਵੀ ਚੁੱਪ ਨਾ ਰਹੇ। ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਦੀ ਤੁਲਨਾ ਹਿਟਲਰ ਨਾਲ ਕਰ ਦਿੱਤੀ। ਕਮਲਾ ਹੈਰਿਸ ਨੇ ਰਿਪਬਲਿਕਨ ਦੇ ਉਮੀਦਵਾਰ ਅਤੇ ਮੌਜੂਦਾ ਰਾਸ਼ਟਰਪਤੀ ਟਰੰਪ ਦੇ ਖਿਲਾਫ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਟਰੰਪ ਕਰੋਨਾ ਵਾਰਿਸ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ।

ਹੈਰਿਸ ਰਾਸ਼ਟਰਪਤੀ ਟਰੰਪ ਦੀਆਂ ਨਾਕਾਮੀਆਂ ਦੀ ਪੂਰੀ ਸੂਚੀ ਲੈ ਕੇ ਆਈ ਸੀ। ਉਨ੍ਹਾਂ ਕਿਹਾ ਕਿ ਦੇਖ ਲਉ ਕੀ ਹੁੰਦਾ ਹੈ ਜਦੋਂ ਅਸੀਂ ਕਿਸੇ ਅਜਿਹੇ ਸ਼ਖ਼ਸ ਨੂੰ ਚੁਣ ਲੈਂਦੇ ਹਾਂ ਜੋ ਕਾਬਿਲ ਨਹੀਂ ਹੁੰਦਾ। ਸਾਡਾ ਦੇਸ਼ ਅੰਦਰੂਨੀ ਤੌਰ ‘ਤੇ ਵੰਡ ਗਿਆ, ਦੁਨੀਆ ਵਿਚ ਸਾਡੇ ਮਾਣ ਨੂੰ ਸੱਟ ਵੱਜੀ। ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਰਾਸ਼ਟਰਪਤੀ ਟਰੰਪ ਤੇ ਸਿੱਧਾ ਇਲਜ਼ਾਮ ਲਗਾਇਆ ਕਿ ਟਰੰਪ ਰੰਗ ਭੇਦ ਦੇ ਆਧਾਰ ਤੇ ਦੇਸ਼ ਨੂੰ ਵੰਡ ਰਹੇ ਹਨ।

Related News

ਕੈਨੇਡਾ ਦੀ ਫੈਡਰਲ ਸਰਕਾਰ  ਨੇ ਐਮਰਜੈਂਸੀ ਪ੍ਰਤਿਕ੍ਰਿਆ ਲਾਭ (ਸੀਈਆਰਬੀ) ਨੂੰ ਇੱਕ ਮਹੀਨੇ ਲਈ ਹੋਰ ਵਧਾਇਆ

Rajneet Kaur

ਕਿੱਟਸ ਪੁਆਇੰਟ ਤੱਟ ਤੋਂ ਦੂਰ ਰੀਸਾਈਕਲਿੰਗ ‘ਚ ਮਨੁੱਖੀ ਅਵਸ਼ੇਸ਼ਾਂ ਦੇ ਪਾਏ ਜਾਣ ਤੋਂ ਬਾਅਦ ਵੈਨਕੂਵਰ ਪੁਲਿਸ ਜਾਂਚ ‘ਚ ਜੁੱਟੀ

Rajneet Kaur

ਡੋਨਾਲਡ ਟਰੰਪ ਨੇ ਨਵੰਬਰ ‘ਚ ਚੋਣਾਂ ਹਾਰ ਜਾਣ ਤੋਂ ਬਾਅਦ ਸ਼ਾਂਤੀਪੂਰਣ ਢੰਗ ਨਾਲ ਸੱਤਾ ਬਦਲਣ ਤੋਂ ਕੀਤਾ ਇਨਕਾਰ

Rajneet Kaur

Leave a Comment