channel punjabi
International News North America

ਭਾਰਤੀ ਮੂਲ ਦੀ ਕਮਲਾ ਹੈਰਿਸ ਬਣੀ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ, ਭਾਰਤੀ ਅਮਰੀਕੀ ਭਾਈਚਾਰੇ ਨੇ ਪ੍ਰਗਟਾਈ ਖੁਸ਼ੀ

ਵਾਸ਼ਿੰਗਟਨ: : ਸਾਬਕਾ ਪੈਪਸੀਕੋ ਦੀ ਸੀਈਓ ਇੰਦਰਾ ਨੂਈ ਸਣੇ ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਭਾਈਚਾਰੇ ਨੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਪਰਾਸ਼ਟਰਪਤੀ ਦੇ ਤੌਰ ’ਤੇ ਕਮਲਾ ਹੈਰਿਸ ਦੇ ਨਾਂ ਨੂੰ ਚੁਣੇ ਜਾਣ ਦਾ ਸਵਾਗਤ ਕੀਤਾ ਹੈ। ਅਫਰੀਕੀ ਮੂਲ ਦੇ ਪਿਤਾ ਅਤੇ ਭਾਰਤੀ ਮਾਂ ਦੀ ਬੇਟੀ ਕਮਲਾ ਹੈਰਿਸ ਕੈਲੇਫੋਰਨੀਆ ਤੋਂ ਅਮਰੀਕੀ ਸੰਸਦ ਮੈਂਬਰ ਹੈ।ਇੰਦਰਾ ਨੁਈ ਨੇ ਟਵੀਟ ਕਰ ਆਪਣੀ ਖੁਸ਼ੀ ਪ੍ਰਗਟਾਈ। ਉਨ੍ਹਾਂ ਲਿਖਿਆ,‘ਸਾਡੇ ਦੇਸ਼ ਲਈ ਇਹ ਵਧੀਆ ਚੋਣ ਹੈ।

ਹੈਰਿਸ ਹੁਣ ਉਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਕਰਨ ਵਾਲੀ ਭਾਰਤੀ ਅਤੇ ਏਸ਼ੀਆਈ ਮੂਲ ਦੀ ਪਹਿਲੀ ਅਮਰੀਕੀ ਹਨ। ਇਸ ਤੋਂ ਪਹਿਲਾਂ ਦੋ ਵਾਰੀ ਕਿਸੇ ਮਹਿਲਾ ਨੂੰ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਗਿਆ ਸੀ। 2008 ਵਿੱਚ ਰਿਪਬਲਿਕਨ ਪਾਰਟੀ ਨੇ ਸਾਰਾ ਪੈਲਿਨ ਨੂੰ ਉਮੀਦਵਾਰ ਬਣਾਇਆ ਸੀ। 1984 ਵਿੱਚ ਡੈਮੋਕਰੈਟਿਕ ਪਾਰਟੀ ਨੇ ਗਿਰਾਲਡਿਨ ਫੇਰਾਰੋ ਨੂੰ ਉਮੀਦਵਾਰ ਬਣਾਇਆ ਸੀ।

ਹਾਲਾਂਕਿ ਭਾਈਚਾਰੇ ਵਿਚ ਕੁਝ ਲੋਕਾਂ ਨੇ ਅਮਰੀਕਾ ਭਾਰਤ ਵਿਚਲੇ ਸਬੰਧਾਂ ਵਿਚ ਯੋਗਦਾਨ ਨੂੰ ਲੈ ਕੇ ਹੈਰਿਸ ’ਤੇ ਸਵਾਲ ਵੀ ਕੀਤੇ। ਮੰਗਲਵਾਰ ਨੂੰ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਜੋ ਬਿਡੇਨ ਨੇ ਮੰਗਲਵਾਰ ਨੂੰ 55 ਸਾਲਾਂ ਕਮਲਾ ਹੈਰਿਸ ਦਾ ਨਾਂ ਚੁਣਿਆ ਹੈ।

 

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਕਮਲਾ ਹੈਰਿਸ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਨੇ ਲਿਖਿਆ ਕਿ ਮੈਂ ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਜਾਣਦਾ ਹਾਂ, ਉਹ ਇਸ ਕੰਮ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਨੇ ਆਪਣਾ ਕਰਿਅਰ ਸੰਵਿਧਾਨ ਦੀ ਰੱਖਿਆ ਲਈ ਖਰਚ ਕੀਤਾ ਹੈ , ਅੱਜ ਦੇਸ਼ ਲਈ ਵਧੀਆ ਦਿਨ ਹੈ।

Related News

ਕ੍ਰਿਸਮਿਸ ਤੋਂ ਇੱਕ ਸ਼ਾਮ ਪਹਿਲਾਂ ਓਂਟਾਰੀਓ ਦੇ ਸਾਰੇ ਰੀਜਨਜ਼ ਗ੍ਰੇਅ ਲਾਕਡਾਊਨ ਸਟੇਜ ‘ਚ ਹੋਣਗੇ ਦਾਖਲ:ਪ੍ਰੀਮੀਅਰ ਡੱਗ ਫੋਰਡ

Rajneet Kaur

ਕੈਨੇਡਾ ਤੋਂ ਬਾਅਦ ਇਹਨਾਂ ਯੂਰਪੀ ਦੇਸ਼ਾਂ ਵਿੱਚ ਕੋਰੋਨਾ ਦੀ ਦੂਜੀ ਲਹਿਰ, ਲਗਾਇਆ ਗਿਆ ਕਰਫਿਊ

Vivek Sharma

ਕੈਨੇਡਾ ਵਿਖੇ ਨੌਜਵਾਨਾਂ ਨੇ ਕਿਸਾਨਾਂ ਦੀ ਹਮਾਇਤ ਵਿੱਚ ਸ਼ੁਰੂ ਕੀਤੀ ਵੱਖਰੀ ਮੁੰਹਿਮ

Vivek Sharma

Leave a Comment