channel punjabi
Canada International News North America

ਮਿਸੀਸਾਗਾ ਦੇ ਲੌਂਗੋਜ਼ ਸਟੋਰ ਦੇ ਤਿੰਨ ਕਰਮਚਾਰੀ ਕੋਰੋਨਾ ਪਾਜ਼ੀਟਿਵ

ਮਿਸੀਸਾਗਾ : ਮਿਸੀਸਾਗਾ ਦੇ ਲੌਂਗੋਜ਼ ਸਟੋਰ ਦੇ ਤਿੰਨ ਕਰਮਚਾਰੀ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ| ਰੈਥਬਰਨ ਰੋਡ ਉੱਤੇ ਸਥਿਤ ਸਟੋਰ, ਜਿਸ ਨੂੰ ਲੌਂਗੋਜ਼ ਪੋਨੀਟਰੇਲ ਵਜੋਂ ਵੀ ਜਾਣਿਆ ਜਾਂਦਾ ਹੈ, ਵੱਲੋਂ 7 ਅਗਸਤ ਨੂੰ ਇਨ੍ਹਾਂ ਮਾਮਲਿਆਂ ਦੀ ਰਿਪੋਰਟ ਕੀਤੀ ਗਈ| ਜਿਹੜੇ ਕਰਮਚਾਰੀ ਪਾਜ਼ੀਟਿਵ ਪਾਏ ਗਏ ਹਨ ਉਨ੍ਹਾਂ ਨੇ ਆਖਰੀ ਵਾਰੀ 4-6 ਅਗਸਤ ਨੂੰ ਸਟੋਰ ਵਿੱਚ ਕੰਮ ਕੀਤਾ ਸੀ।

ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਦੂਜੇ ਮੁਲਾਜ਼ਮਾਂ ਨੂੰ ਘਰ ਵਿੱਚ ਰਹਿ ਕੇ ਲੱਛਣਾਂ ਉੱਤੇ ਨਜ਼ਰ ਰੱਖਣ ਲਈ ਆਖਿਆ ਗਿਆ ਹੈ। ਲੌਂਗੋਜ਼ ਨੇ ਆਖਿਆ ਕਿ ਇਸ ਦੌਰਾਨ ਉਹ ਆਪਣੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦੇਣਗੇ। ਆਪਣੀ ਵੈਬਸਾਈਟ ‘ਤੇ ਲੌਂਗੋਜ਼ ਨੇ ਆਖਿਆ ਕਿ ਇਸ ਦੌਰਾਨ ਕਸਟਮਰਜ਼ ਨੂੰ ਖਤਰਾ ਬਹੁਤ ਘੱਟ ਰਹਿਣ ਦੀ ਉਮੀਦ ਹੈ।  ਸਟੋਰ ਵੱਲੋਂ ਆਪਣੀ ਇਹ ਲੋਕੇਸ਼ਨ ਬੰਦ ਨਹੀਂ ਕੀਤੀ ਗਈ।

Related News

ਵੈਕਸੀਨ ਲਗਵਾਉਣ ਲਈ ਪਾਬੰਦੀਆਂ ਦੀ ਕੀਤੀ ਉਲੰਘਣਾ, ਕੈਸੀਨੋ ਦੇ ਸੀਈਓ ਨੂੰ ਨੌਕਰੀ ਤੋਂ ਕੀਤਾ ਗਿਆ ਬਾਹਰ

Vivek Sharma

ਵੈਨਕੂਵਰ ਪੁਲਿਸ ਨੇ ਜਨਤਾ ਨੂੰ ਲਾਪਤਾ 80-ਸਾਲਾ ਵਿਅਕਤੀ ਨੂੰ ਲੱਭਣ ਲਈ ਕੀਤੀ ਮਦਦ ਦੀ ਮੰਗ

Rajneet Kaur

ਕੈਨੇਡਾ ‘ਚ ਜਲਦ ਲਾਂਚ ਹੋਵੇਗਾ ਕੋਰੋਨਾ ਟ੍ਰੇਸਿੰਗ ਸਮਾਰਟ ਫੋਨ ਐਪ

team punjabi

Leave a Comment