channel punjabi
Canada International News North America

ਬੀ.ਸੀ. ਡਾਕਟਰਾਂ ਨੇ ਪ੍ਰੋਵਿੰਸ ‘ਚ ਮਾਸਕ ਨੂੰ ਲਾਜ਼ਮੀ ਕਰਨ ਦੀ ਕੀਤੀ ਮੰਗ

ਵੈਨਕੁਵਰ: ਬੀ.ਸੀ ਦੇ 80 ਤੋਂ ਵੱਧ ਡਾਕਟਰ ਹੁਣ ਜਨਤਕ ਤੌਰ ‘ਤੇ ਉੱਚ ਸਿਹਤ ਅਧਿਕਾਰੀਆਂ ਨੂੰ ਦੂਜੇ ਸੂਬਿਆਂ ਅਤੇ ਸ਼ੀਹਰਾਂ ਦੇ ਨਕਸ਼ੇ ਕਦਮਾਂ ‘ਤੇ ਚੱਲਣ ਲਈ ਕਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਦੇ ਦੌਰਾਨ ਮਾਸਕ ਪਹਿਨਣਾ ਲਾਜ਼ਮੀ ਕੀਤਾ ਜਾਵੇ।

ਡਾਕਟਰਾਂ ਨੇ ਇਕ ਖੁੱਲੇ ਪੱਤਰ ਤੇ ਦਸਤਖਤ ਕੀਤੇ ਹਨ, ਜਿਸ ਵਿਚ ਸਿਫਾਰਸ਼ ਕੀਤੀ ਗਈ ਹੈ ਕਿ ਸਾਰੇ ਅੰਦਰੂਨੀ ਜਨਤਕ ਥਾਵਾਂ ‘ਚ, ਭੀੜ ‘ਚ ਅਤੇ ਆਵਾਜਾਈ ਵਿਚ ਮਾਸਕ ਪਾਏ ਜਾਣ। ਉਨ੍ਹਾਂ ਕਿਹਾ ਕਿ ਮਾਸਕ ਦੀ ਵਰਤੋਂ ਨਾਲ ਨੁਕਸਾਨ ਹੋਣ ਦਾ ਕੋਈ ਸਬੂਤ ਨਹੀਂ ਹੈ।

ਪੱਤਰ ‘ਚ ਲਿਖਿਆ ਹੈ ਕਿ ਬੀ.ਸੀ ਦੀ ਆਰਥਿਕਤਾ ਦੇ ਮੁੜ ਖੁਲ੍ਹਣ ਨਾਲ ਕਮਿਊਨਿਟੀ ‘ਚ ਕੋਵਿਡ 19 ਦਾ ਹੋਰ ਖਤਰਾ ਵੱਧ ਗਿਆ ਹੈ। ਦੱਸ ਦਈਏ ਇਕ ਤਾਜ਼ਾ ਪੋਲ ਦੇ ਅਨੁਸਾਰ 75% ਬੀ.ਸੀ. ਵਸਨੀਕ ਜਨਤਕ ਥਾਵਾਂ ‘ਤੇ ਲਾਜ਼ਮੀ ਮਾਸਕ ਪਾਲਿਸੀ ਦਾ ਸਮਰਥਨ ਕਰਦੇ ਹਨ।

ਮਾਸਕ ਨੂੰ ਲਾਜ਼ਮੀ ਕਰਨ ਦੀ ਮੰਗ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਹਾਲਾਂਕਿ ਉਹ ਨਹੀਂ ਚਾਹੁੰਦੇ ਕਿ ਮਾਸਕ ਨਾ ਪਾਉਣ ਵਾਲੇ ਬੀ.ਸੀ ਦੇ ਲੋਕਾਂ ‘ਤੇ ਜ਼ੁਰਮਾਨਾ ਲਾਇਆ ਜਾਵੇ,ਸਗੋਂ ਇਸ ਦੀ ਬਜਾਏ ਲੋਕਾਂ ਨੂੰ ਇੱਕ ਵੱਡੀ ਮੁਹਿੰਮ ਜ਼ਰੀਏ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।

ਮੰਗਲਵਾਰ ਨੂੰ ਬੀ.ਸੀ. ਪਬਲਿਕ ਹੈਲਥ ਅਫਸਰ ਡਾ ਬੋਨੀ ਹੈਨਰੀ ਨੇ ਕਿਹਾ ਕਿ  ਬੱਸਾਂ ਅਤੇ ਸਕਾਈਟਰੇਨ ‘ਤੇ ਮਾਸਕ ਲਾਜ਼ਮੀ ਬਣਾਉਣ ਲਈ ਵਿਚਾਰ-ਵਟਾਂਦਰੇ ਚੱਲ ਰਹੇ ਹਨ।

Related News

ਅਮਰੀਕੀ ਅਦਾਲਤ ਦਾ ਵੱਡਾ ਫੈਸਲਾ, H-1B VISA ਬੈਨ ਕਰਨ ‘ਤੇ ਲਾਈ ਰੋਕ

Vivek Sharma

ਟੋਰਾਂਟੋ ਸਿਟੀ ਕਾਉਂਸਲ ਵੱਲੋਂ ਡਲਿਵਰੀ ਐਪਸ ਵੱਲੋਂ ਫੂਡ ਡਲਿਵਰ ਕਰਨ ਲਈ ਰੈਸਟੋਰੈਂਟਸ ਤੋਂ ਚਾਰਜ ਕੀਤੀ ਜਾਣ ਵਾਲੀ ਫੀਸ ਨੂੰ ਠੱਲ੍ਹ ਪਾਉਣ ਲਈ ਪਾਈ ਗਈ ਵੋਟ

Rajneet Kaur

BIG NEWS : ਕੈਨੇਡਾ ਨੇ MODERNA ਦੇ ਵੈਕਸੀਨ ਨੂੰ ਦਿੱਤੀ ਮਨਜ਼ੂਰੀ, ਜਲਦ ਕੈਨੇਡਾ ਪੁੱਜਣਗੀਆਂ ਖੁਰਾਕਾਂ

Vivek Sharma

Leave a Comment