channel punjabi
Canada International News North America

ਓਂਟਾਰੀਓ ‘ਚ ਕੋਵਿਡ-19 ਦੇ 125 ਨਵੇਂ ਕੇਸਾਂ ਦੀ ਪੁਸ਼ਟੀ

ਓਂਟਾਰੀਓ: ਮੰਗਲਵਾਰ ਸ਼ਾਮ 5 ਵਜੇ ਓਂਟਾਰੀਓ ਦੀਆਂ ਖੇਤਰੀ ਸਿਹਤ ਇਕਾਈਆਂ ਨੇ ਕੋਵਿਡ-19 ਦੇ ਕੁੱਲ 41,682 ਕੇਸਾਂ ਦੀ ਪੁਸ਼ਟੀ ਕੀਤੀ ਹੈ। ਜਿੰਨ੍ਹਾਂ ‘ਚ 24 ਘੰਟਿਆਂ ‘ਚ 2,820 ਮੌਤਾਂ ਅਤੇ 125 ਨਵੇਂ ਕੇਸ ਸ਼ਾਮਲ ਹਨ।

ਸੂਬਾਈ ਪੱਧਰ ‘ਤੇ ਕੇਸਾਂ ਦੇ ਵਾਧੇ ਵਿਚ ਚਥਮ-ਕੈਂਟ (Chatham-Kent ) ਵਿਚ ਵਾਧਾ ਦਰਜ ਕੀਤਾ ਗਿਆ ਹੈ। ਜਿਸ ਨੇ ਮੰਗਲਵਾਰ ਨੂੰ ਸਿਵਿਕ ਹਾਲੀਡੇ ਦੇ ਲੰਬੇ ਹਫਤੇ ਦੇ ਤਿੰਨ ਦਿਨਾਂ ‘ਚ 40 ਨਵੇਂ ਕੇਸ ਦਰਜ ਕੀਤੇ। ਚਾਥਮ-ਕੈਂਟ ਓਂਟਾਰੀਓ ਦੀਆਂ ਦੋ ਸਿਹਤ ਇਕਾਈਆਂ ਵਿਚੋਂ ਇਕ ਹੈ ਜਿਸ ‘ਚ ਇਸ ਸਮੇਂ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਕੋਰੋਨਾ ਕੇਸਾਂ ‘ਚ ਵਾਧਾ ਦੇਖਿਆ ਗਿਆ ਹੈ।

ਓਂਟਾਰੀਓ ਵਿੱਚ ਪਿਛਲੇ ਸੱਤ ਦਿਨਾਂ ਵਿੱਚ ਪ੍ਰਤੀ ਦਿਨ 98 ਕੇਸ ਦਰਜ ਹੋਏ ਹਨ। ਇਸ ਦੌਰਾਨ ਤਿੰਨ ਹੋਰ ਘਾਤਕ ਮਾਮਲੇ ਸਾਹਮਣੇ ਆਏ, ਦੋ ਟੋਰਾਂਟੋ ਵਿਚ ਅਤੇ ਇਕ ਸਿਮਕੋ-ਮਸਕੋਕਾ ਚੋਂ ।
ਸਟਾਰ ਦੀ ਗਿਣਤੀ ਵਿੱਚ ਕੁਝ ਮਰੀਜ਼ ਸ਼ਾਮਲ ਹਨ “ਸੰਭਾਵਿਤ” ਕੋਵਿਡ -19 ਕੇਸ, ਭਾਵ ਉਹਨਾਂ ਦੇ ਲੱਛਣ ਅਤੇ ਸੰਪਰਕ ਜਾਂ ਯਾਤਰਾ ਦੌਰਾਨ ਜਿੰਨ੍ਹਾਂ ਨੂੰ ਬਿਮਾਰੀ ਦੀ ਸੰਭਾਵਨਾ ਹੈ, ਪਰ ਅਜੇ ਤੱਕ ਸਕਾਰਾਤਮਕ ਲੈਬ ਟੈਸਟ ਨਹੀਂ ਮਿਲੇ।

ਅਲਬਰਟਾ ‘ਚ ਕੋਰੋਨਾ ਦੇ 65 ਨਵੇਂ ਮਾਮਲੇ ਸਾਹਮਣੇ ਆਏ ਹਨ।ਇਸ ਦੌਰਾਨ 5 ਹੋਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ 303 ਲੋਕ ਸਹਿਤਯਾਬ ਹੋ ਚੁੱਕੇ ।

Related News

ਫੈਡਰਲ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਫੈਡਰਲ ਇਲੈਕਸ਼ਨ ਏਜੰਸੀ ਨੇ ਖਿੱਚੀ ਤਿਆਰੀ

Rajneet Kaur

BIG NEWS : ਕੈਨੇਡਾ ਨੇ ਕੈਨੇਡਾ-ਅਮਰੀਕਾ ਸਰਹੱਦ ਨੂੰ ਹੁਣ 21 ਫ਼ਰਵਰੀ ਤਕ ਬੰਦ ਰੱਖਣ ਦਾ ਕੀਤਾ ਫ਼ੈਸਲਾ : PM ਟਰੂਡੋ ਨੇ ਕੀਤਾ ਐਲਾਨ

Vivek Sharma

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ ਦੇ ਆਖਰੀ ਸੁਨੇਹੇ ਵਿੱਚ ਵੀ ਚੀਨ ਨੂੰ ਠੋਕਿਆ, ਗਿਣਵਾਈਆਂ ਆਪਣੀਆਂ ਉਪਲੱਬਧੀਆਂ

Vivek Sharma

Leave a Comment