channel punjabi
International News USA

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ ਦੇ ਆਖਰੀ ਸੁਨੇਹੇ ਵਿੱਚ ਵੀ ਚੀਨ ਨੂੰ ਠੋਕਿਆ, ਗਿਣਵਾਈਆਂ ਆਪਣੀਆਂ ਉਪਲੱਬਧੀਆਂ

ਸਾਲ 2020 ਦੇ ਆਖ਼ਰੀ ਸੁਨੇਹੇ ਵਿੱਚ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀਆਂ ਉਪਲੱਬਧੀਆਂ ਗਿਣਵਾਈਆਂ, ਨਾਲ ਹੀ ਇਕ ਵਾਰ ਮੁੜ ਤੋਂ ਚੀਨ ਨੂੰ ਖਰੀਆਂ ਖਰੀਆਂ ਸੁਣਾਈਆਂ। ਡੋਨਾਲਡ ਟਰੰਪ ਕੋਰੋਨਾ ਵਾਇਰਸ ਲਈ ਸਿੱਧੇ ਤੌਰ ‘ਤੇ ਚੀਨ ਨੂੰ ਕਸੂਰਵਾਰ ਮੰਨਦੇ ਆ ਰਹੇ ਹਨ। ਆਪਣੇ ਭਾਸ਼ਣਾਂ ਵਿਚ ਉਹ ਹਮੇਸ਼ਾ ਹੀ ‘ਚਾਇਨਾ ਵਾਇਰਸ’ ਦਾ ਜ਼ਿਕਰ ਕਰਨਾ ਨਹੀਂ ਭੁੱਲਦੇ, ਇਸ ਸੁਨੇਹੇ ਵਿੱਚ ਵੀ ਉਹਨਾਂ ਅਜਿਹਾ ਹੀ ਕੀਤਾ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਛੁੱਟੀ ਤੋਂ ਜਲਦੀ ਪਰਤਣ ਤੋਂ ਬਾਅਦ ਵੀਰਵਾਰ ਨੂੰ ਸਾਲ ਦੇ ਅੰਤ ਵਿਚ ਵੀਡੀਓ ਸੰਦੇਸ਼ ਦਿੱਤਾ, ਜਿਸ ਵਿਚ ਕੋਵਿਡ-19 ਵਿਰੁੱਧ ਇਕ ਟੀਕਾ ਤੇਜ਼ੀ ਨਾਲ ਵਿਕਸਤ ਕਰਨ ਅਤੇ ਆਰਥਿਕਤਾ ਨੂੰ ਦੁਬਾਰਾ ਮਜ਼ਬੂਤ ਬਣਾਉਣ ਦੇ ਉਹਨਾਂ ਦੇ ਪ੍ਰਸ਼ਾਸਨ ਦੇ ਕੰਮ ਨੂੰ ਉਜਾਗਰ ਕੀਤਾ ਗਿਆ।

ਟਰੰਪ ਨੇ ਫਲੋਰਿਡਾ ਵਿੱਚ ਆਪਣੇ ਮਾਰ-ਏ-ਲਾਗੋ ਕਲੱਬ ਵਿੱਚ ਆਪਣੀ ਛੁੱਟੀ ਦੀ ਰਿਹਾਇਸ਼ ਨੂੰ ਘਟਾ ਦਿੱਤਾ ਅਤੇ ਸਮਾਂ ਸਾਰਣੀ ਤੋਂ ਇੱਕ ਦਿਨ ਪਹਿਲਾਂ ਵ੍ਹਾਈਟ ਹਾਊਸ ਵਿੱਚ ਵਾਪਸ ਆ ਗਏ । ਆਪਣੀ ਵਾਪਸੀ ਤੋਂ ਬਾਅਦ, ਟਰੰਪ ਨੇ ਟਵਿੱਟਰ ‘ਤੇ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਜਿਸ ਵਿੱਚ ਉਹਨਾਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਕੋਰੋਨਾ ਵੈਕਸੀਨ ਲਈ ਕੀਤੀਆਂ ਕੋਸ਼ਿਸ਼ਾਂ, ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਅਮਰੀਕਾ ਨੂੰ ਹੋਰ ਸ਼ਕਤੀਸ਼ਾਲੀ ਬਨਾਉਣ ਲਈ ਆਪਣੇ ਵੱਲੋਂ ਕੀਤੇ ਗਏ ਉਪਰਾਲਿਆਂ ਦਾ ਜ਼ਿਕਰ ਕੀਤਾ । ਟਰੰਪ ਨੇ ਕੋਰੋਨਾ ਵਾਇਰਸ ਨਾਲ ਮੁਕਾਬਲੇ ਲਈ ਡਾਕਟਰਾਂ, ਹੈਲਥ ਵਰਕਰਾਂ ਅਤੇ ਹੋਰਨਾਂ ਵੱਲੋਂ ਕੀਤੇ ਗਏ ਸ਼ਲਾਘਾਯੋਗ ਕੰਮ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਇੱਕ ਹੋਰ ਟਵੀਟ ਸੁਨੇਹੇ ਵਿਚ ਡੋਨਾਲਡ ਟਰੰਪ ਨੇ ਅਮਰੀਕੀ ਸਟਾਕ ਮਾਰਕੀਟ ਦੇ ਰਿਕਾਰਡ ਪੱਧਰ ‘ਤੇ ਪਹੁੰਚਣ ਲਈ ਸ਼ੁਭਕਾਮਨਾਵਾਂ ਦਿੱਤੀਆਂ । ਆਪਣੇ ਸੁਨੇਹੇ ਵਿਚ ਉਨ੍ਹਾਂ ਲਿਖਿਆ, ਸਾਲ ਦੇ ਅੰਤ ਵਿੱਚ ਇਤਿਹਾਸ ਦੇ ਸਭ ਤੋਂ ਵੱਡੇ ਸਟਾਕ ਮਾਰਕੀਟ ਦੇ ਨਾਲ ‘401K’ ਦਾ ਰਿਕਾਰਡ ਸੈਟ ਕਰਨਾ, ਜਿਵੇਂ ਮੈਂ ਕਿਹਾ ਸੀ ਤੁਸੀਂ ਕਰੋਗੇ । ਸਭ ਨੂੰ ਵਧਾਈਆਂ!

ਦਰਅਸਲ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦਾ ਇਹ ਆਖ਼ਰੀ ਪੜਾਅ ਹੈ। ਕਰੀਬ ਤਿੰਨ ਹਫ਼ਤਿਆਂ ਬਾਅਦ ਅਮਰੀਕਾ ‘ਚ ਸੱਤਾ ਤਬਦੀਲ ਹੋਣ ਜਾ ਰਹੀ ਹੈ। ਅਜਿਹੇ ਸਮੇਂ ਟਰੰਪ ਆਪਣੇ ਵੱਲੋਂ ਕੀਤੇ ਕੰਮਾਂ ਦੀ ਜਾਣਕਾਰੀ ਦੇਸ਼ ਵਾਸੀਆਂ ਨਾਲ ਸਾਂਝੀ ਕਰਦੇ ਹੋਏ ਭਵਿੱਖ ਲਈ ਗਰਾਊਂਡ ਤਿਆਰ ਕਰ ਰਹੇ ਹਨ।

Related News

ਕੈਨੇਡਾ ‘ਚ ਤਿਰੰਗਾ ਕਾਰ ਰੈਲੀ ਦੌਰਾਨ ਹੋਈ ਹਿੰਸਾ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਇੱਕ ਵਿਅਕਤੀ ਦੇ ਬਾਅਦ ਐਨਡੀਪੀ ਨੇਤਾ ਜਗਮੀਤ ਸਿੰਘ Spotlight ‘ਤੇ

Rajneet Kaur

KISAN ANDOLAN: ਕੇਂਦਰ ਅਤੇ ਕਿਸਾਨਾਂ ਵਿਚਾਲੇ 10ਵੇਂ ਗੇੜ ਦੀ ਗੱਲਬਾਤ ਵੀ ਰਹੀ ਬੇਸਿੱਟਾ, ਸਰਕਾਰ ਨੇ ਤਿਆਰ ਕੀਤਾ ਨਵਾਂ ਫ਼ਾਰਮੂਲਾ

Vivek Sharma

ਖ਼ਬਰ ਖ਼ਾਸ : ਅਫ਼ਗਾਨਿਸਤਾਨ ਦੇ ਸਿੱਖਾਂ ਅਤੇ ਹਿੰਦੂਆਂ ਨੂੰ ਅਮਰੀਕਾ ‘ਚ ਵਸਾਉਣ ਦੀ ਮੰਗ, ਜਲਦ ਹੋਵੇਗਾ ਵੱਡਾ ਐਲਾਨ !

Vivek Sharma

Leave a Comment