channel punjabi
Canada International News

ਭਾਰਤੀਆਂ ਦਾ ਅਮਰੀਕਾ ਨੂੰ ਛੱਡ, ਕੈਨੇਡਾ ਵੱਲ ਵੱਧ ਸਕਦੈ ਰੁਝਾਨ

ਟੋਰਾਂਟੋ: ਕਈ ਭਾਰਤੀਆਂ ਦਾ ਕਾਰੋਬਾਰ ਕਰਨ ਲਈ ਵਿਦੇਸ਼ਾਂ ਵੱਲ ਰੁਝਾਨ ਜ਼ਿਆਦਾ ਹੈ।ਪਰ ਕੋਰੋਨਾ ਵਾਇਰਸ ਕਰਕੇ ਸਾਰਿਆ ਦਾ ਕੰਮਕਾਰ ਘਟ ਗਿਆ ਹੈ।ਜਿਥੇ ਪਿਛਲੇ ਦਿਨ ਟਰੰਪ ਸਰਕਾਰ ਅਮਰੀਕਾ ਵਿੱਚ ਵਧ ਰਹੀ ਬੇਰੁਜ਼ਗਾਰੀ ਨੂੰ ਦੇਖਦੇ ਹੋਏ ਐੱਚ-1 ਬੀ ਵੀਜ਼ਾ ਤੇ ਰੋਜ਼ਗਾਰ ਦੇਣ ਵਾਲੇ ਹੋਰ ਵੀਜ਼ਾ ਸਸਪੈਂਡ ਕਰਨ ਦੀ ਤਿਆਰੀ ਕਰ ਰਹੀ ਹੈ।ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਕਈ ਭਾਰਤੀ ਸਟੂਡੈਂਟਸ ਅਮਰੀਕਾ ਨੂੰ ਛੱਡ ਕੈਨੇਡਾ ਜਾਣ ਦਾ ਮਨ ਬਣਾਉਣਗੇ।ਕੁਝ ਇਸ ਤਰ੍ਹਾਂ ਦਾ ਪਿਹਲਾਂ ਵੀ ਦੇਖਿਆ ਗਿਆ ਹੈ ਜਦੋਂ ਟਰੰਪ ਦੇ ਸਖ਼ਤ ਰੁਖ ਕਾਰਨ ਕਈ ਭਾਰਤੀ ਅਮਰੀਕਾ ਦੀ ਬਜਾਏ ਕੈਨੇਡਾ ਵਲ ਗਏ ਸਨ।ਇਸ ਗੱਲ ਦੀ ਪੁਸ਼ਟੀ ਨੈਸ਼ਨਲ ਫਾਉਂਡੇਸ਼ਨ ਫਾਰ ਅਮਰੀਕਨ ਪਾਲਿਸੀ (ਐੱਨ.ਐੱਫ.ਏ.ਪੀ) ਦੇ ਅੰਕੜਿਆ ਤੋਂ ਹੁੰਦੀ ਹੈ।ਜਿਸ ਵਿੱਚ ਦਸਿਆ ਗਿਆ ਹੈ 2016-17 ਤੋਂ 2018-19 ਵਿਚ 25 ਫੀਸਦੀ ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਅਤੇ ਪ੍ਰੋਫੈਸ਼ਨਲਸ ਦਾ ਰੁਝਾਨ ਅਮਰੀਕਾ ਵਲ ਘਟ ਕੇ ਕੈਨੇਡਾ ਵਲ ਵਧਿਆ ਹੈ।ਕੈਨੇਡਾ ਬਿਊਰੋ ਆਫ ਇੰਟਰਨੈਸ਼ਨਲ ਐਜੂਕੇਸ਼ਨ ਦੀਆਂ ਰਿਪੋਰਟਾਂ ਮੁਤਾਬਕ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਪੜਦੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

2016 ਵਿੱਚ 76,075 ਵਿਦਿਆਰਥੀਆਂ ਨੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਦਾਖਲਾ ਲਿਆ। 2018 ਵਿਚ ਇਹ ਗਿਣਤੀ 127 ਫੀਸਦੀ ਵੱਧ ਕੇ 172,625 ਪਹੁੰਚ ਗਈ।
ਐੱਨ.ਐੱਫ.ਏ.ਪੀ ਇਮੀਗ੍ਰੇਸ਼ਨ, ਰਿਫਉਜ਼ਿਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਦਾ ਡਾਟਾ ਦਸਦਾ ਹੈ ਕਿ 2016 ਵਿਚ ਹਿਥੇ 39,340 ਭਾਰਤੀਆਂ ਨੂੰ ਕੈਨੇਡਾ ਦੀ ਪੀ.ਆਰ ਮਿਲੀ ਸੀ,ਉਥੇ ਹੀ 2019ਵਿਚ 85,585 ਭਾਰਤੀਆਂ ਨੂੰ ਪੀ.ਆਰ ਮਿਲੀ। ਹੁਣ ਦੇਖਣਾ ਇਹ ਹੋਵੇਗਾ ਡੋਨਾਲਡ ਟਰੰਪ ਦੇ ਵੀਜ਼ਾ ਸਸਪੈਂਡ ਫੈਸਲੇ ਤੋਂ ਬਾਅਦ ਕੈਨੇਡਾ ਵਿੱਚ ਵਿਦਿਆਰਥੀਆਂ ਦਾ ਕਿੰਨੇ ਫੀਸਦੀ ਵਾਧਾ ਹੋਵੇਗਾ।

Related News

ਕੋਰੋਨਾ ਦੀ ਵਧੀ ਮਾਰ, ਪੀਲ ਰੀਜਨ ਦੇ ਸਕੂਲਾਂ ਵਿੱਚ ਮੁੜ ਤੋਂ ਵਰਚੂਅਲ ਲਰਨਿੰਗ ਹੋਵੇਗੀ ਸ਼ੁਰੂ

Vivek Sharma

ਕੈਨੇਡਾ ਵਿੱਚ ਨਵੇਂ ਯਾਤਰਾ ਨਿਯਮ ਲਾਗੂ ਹੋਣ ਤੋਂ ਬਾਅਦ ਕਰੀਬ 50,000 ਰਿਜ਼ਰਵੇਸ਼ਨ ਹੋਈਆਂ ਰੱਦ

Vivek Sharma

ਕੈਨੇਡਾ ‘ਚ ਵੀ ਕਿਸਾਨਾਂ ਦੇ ਹੱਕ ‘ਚ ਕੱਢੀਆਂ ਗਈਆਂ ਰੈਲੀਆਂ

Rajneet Kaur

Leave a Comment