channel punjabi
Canada International News North America

ਮਿਸੀਸਾਗਾ ‘ਚ ਛੁਰਾ ਮਾਰ ਕੇ ਮਾਰੇ ਗਏ 20 ਸਾਲਾ ਵਿਅਕਤੀ ਦੀ ਪੁਲਿਸ ਨੇ ਕੀਤੀ ਪਛਾਣ

ਮਿਸੀਸਾਗਾ : ਮੰਗਲਵਾਰ ਰਾਤ ਨੂੰ ਮਿਸੀਸਾਗਾ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਤੋਂ ਬਾਅਦ 20 ਸਾਲਾ ਵਿਅਕਤੀ ਦੀ ਮੌਤ ਹੋ ਗਈ।

ਰਾਤੀਂ 8:30 ਵਜੇ ਤੋਂ ਪਹਿਲਾਂ ਐਰਿਨ ਮਿਲਜ਼ ਪਾਰਕਵੇਅ ਨੇੜੇ ਬੈਟਲਫੋਰਡ ਤੇ ਮੌਂਟਵੀਡੀਓ ਰੋਡਜ਼ ਉੱਤੇ ਪੁਲਿਸ ਨੂੰ ਸੱਦਿਆ ਗਿਆ। ਮੌਕੇ ਉੱਤੇ ਪਹੁੰਚੀ ਪੁਲਿਸ ਨੂੰ ਇੱਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਉਸ ਦੀ ਸ਼ਨਾਖ਼ਤ ਬਰੈਂਪਟਨ ਦੇ ਈਥਨ ਨੈਲਜ਼ ਵਜੋਂ ਕੀਤੀ ਹੈ।

 

ਇਸ ਸਮੇਂ ਕਿਸੇ ਮਸ਼ਕੂਕ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ ਤੇ ਨਾ ਹੀ ਇਸ ਘਟਨਾ ਦੇ ਸਬੰਧ ਵਿੱਚ ਕੋਈ ਹੋਰ ਵੇਰਵਾ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਹੈ।

ਪੁਲਿਸ ਨੇ ਨੰਬਰ (905) 453-2121 ext. 3205 ਜਾਰੀ ਕਰਦਿਆਂ ਕਿਹਾ ਹੈ ਜਿਸ ਵਿਅਕਤੀ ਕੋਲ ਇਸ ਮਾਮਲੇ ਦੀ ਕੋਈ ਵੀ ਜਾਣਕਾਰੀ ਹੋਵੇ ਉਹ ਕਾਲ ਕਰਕੇ Peel police homicide and missing persons bureau ਨੂੰ ਜਾਣਕਾਰੀ ਦੇ ਸਕਦੇ ਹਨ।

Related News

Huawei ‘ਤੇ ਅਮਰੀਕਾ ਨੇ ਕੱਸਿਆ ਸ਼ਿਕੰਜਾ, ਅਮਰੀਕੀ ਤਕਨਾਲੋਜੀ ਵਾਲੀ ਚਿਪ ਨਹੀਂ ਖਰੀਦ ਸਕਦੀ ਕਪੰਨੀ

Rajneet Kaur

ਉੱਤਰ ਪੂਰਬੀ ਕੈਲਗਰੀ ‘ਚ ‘ਨਿਸ਼ਾਨਾਬੰਦ ਗੋਲੀਬਾਰੀ’ ਦੇ ਪੀੜਿਤਾਂ ਦੀ ਹੋਈ ਪਛਾਣ

Rajneet Kaur

ਕੈਨੇਡਾ ਦੇ ਕੁਝ ਸੂਬਿਆਂ ਵਿੱਚ ਭਾਰੀ ਬਰਫਬਾਰੀ, ਜ਼ਿੰਦਗੀ ਦੀ ਰਫ਼ਤਾਰ ਹੋਈ ਮੱਧਮ

Vivek Sharma

Leave a Comment