channel punjabi
Canada International News North America

ਡਾਕ ਦੁਆਰਾ ਭੇਜੀਆਂ ਗਈਆਂ ‘ਅਣ-ਅਧਿਕਾਰਤ ਬੀਜਾਂ’ ਦੀਆਂ ਰਿਪੋਰਟਾਂ ਤੋਂ ਬਾਅਦ, ਕੈਨੇਡੀਅਨ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ

ਪਬਲਿਕ ਦੇ ਮੈਬਰਾਂ ਦੁਆਰਾ ਇਕ ਰਿਪੋਰਟ ਕੀਤੀ ਗਈ ਹੈ ਜਿਸ ‘ਚ ਉਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਕੋਲ ਇਕ ਡਾਕ ‘ਚ ਬੀਜਾਂ ਦਾ ਅਣਉਚਿਤ ਪੈਕੇਜ’(“unsolicited packages of seeds”) ਆਇਆ ਹੈ । ਅਣ-ਅਧਿਕਾਰਤ ਬੀਜਾਂ ਦੇ ਪੈਕੇਜ ਦਾ ਪਤਾ ਲਾਉਣ ਲਈ ਕੈਨੇਡੀਅਨ ਅਧਿਕਾਰੀ ਜਾਂਚ ‘ਚ ਜੁਟ ਗਏ ਹਨ।

ਮੰਗਲਵਾਰ ਨੂੰ ਜਾਰੀ ਇਕ ਬਿਆਨ ‘ਚ ,ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ (CFIA) ਨੇ ਬੇਨਤੀ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਹ ਬੇਲੋੜੀ ਬੀਜ ਦਾ ਪੈਕੇਜ ਆਉਂਦਾ ਹੈ ਤਾਂ ਉਹ ਉਨ੍ਹਾਂ ਨੂੰ ਨਾ ਲਗਾਉਣ।

CFIA ਨੇ ਕਿਹਾ ਕਿ ਇਹ ਸਪੀਸੀਜ਼ ਖੇਤੀਬਾੜੀ ਅਤੇ ਕੁਦਰਤੀ ਖੇਤਰਾਂ ‘ਤੇ ਹਮਲਾ ਕਰ ਸਕਦੀਆਂ ਹਨ । ਜਿਸ ਨਾਲ ਕੈਨੇਡਾ ਦੇ ਪੌਦਿਆਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ।

ਏਜੰਸੀ ਨੇ ਕਿਹਾ ਕਿ ਜਿਹੜਾ ਵੀ  ਵਿਅਕਤੀ ਇਹ ਬੀਜਾਂ ਦੇ ਪੈਕੇਜ ਪ੍ਰਾਪਤ ਕਰਦਾ ਹੈ ਉਸਨੂੰ ਆਪਣੇ ਖੇਤਰੀ CFIA ਦਫ਼ਤਰ ਨਾਲ ਤੁਰੰਤ ਸੰਪਰਕ ਕਰਨਾ ਚਾਹੀਦਾ ਹੈ। ਇਕ ਬਿਆਨ ‘ਚ ਇਹ ਵੀ ਕਿਹਾ ਗਿਆ ਹੈ ਜਿਹੜੇ ਵਿਅਕਤੀ ਕੋਲ ਇਹ ਅਣਉਚਿਤ ਬੀਜਾਂ ਦੇ ਪੈਕੇਜ ਆਉਣ ਉਹ ਬੀਜਾਂ ਅਤੇ ਪੈਕਜਿੰਗ ਨੂੰ ਮੇਲਿੰਗ ਲੇਬਲ ਸਮੇਤ ਸਾਂਭ ਕੇ ਰਖਣ ਜਦੋਂ ਤੱਕ CFIA ਇੰਸਪੈਕਟਰ ਤੁਹਾਡੇ ਨਾਲ ਹੋਰ ਨਿਰਦੇਸ਼ਾਂ ਲਈ ਸਪੰਰਕ ਨਹੀਂ ਕਰਦਾ।

ਇਸ ਗਲ ਦਾ ਵੀ CFIA ਤੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਕਿੰਨਿਆ ਨੇ ਸੀ.ਐੱਫ.ਆਈ.ਏ ਤੱਕ ਪਹੁੰਚ ਕੀਤੀ ਹੈ , ਕਿੰਨੇ ਕੈਨੇਡੀਅਨਾਂ ਨੇ ਬੀਜ ਪੈਕੇਜ ਪ੍ਰਾਪਤ ਕਰਨ ਦੀ ਖਬਰ ਦਿੱਤੀ ਹੈ ਅਤੇ ਪੈਕੇਜ ਕਿੱਥੇ ਭੇਜੇ ਗਏ ਸਨ।

 

Related News

ਫੇਸਬੁੱਕ ਤੋਂ ਹੋਈ ਗਲਤੀ, ਪਿਆਜ਼ਾ ਨੂੰ ‘ਸੈਕਸੀ’ ਸਮਝ ਇਸ਼ਤਿਹਾਰ ਕੀਤਾ ਡਿਲੀਟ,ਮੰਗੀ ਮੁਆਫੀ

Rajneet Kaur

ਕੋਰੋਨਾ ਦੇ ਨਵੇਂ ਰੂਪ ਦੀ ਦਹਿਸ਼ਤ, U.K.’ਚ ਫ਼ਸੇ ਹਜ਼ਾਰਾਂ ਕੈਨੇਡੀਅਨ

Vivek Sharma

ਫਾਈਜ਼ਰ ਅਤੇ ਬਾਇਓਨਟੈੱਕ ਦਾ ਦਾਅਵਾ, ਸਾਡੀ ਵੈਕਸੀਨ ਬ੍ਰਿਟੇਨ ਅਤੇ ਦੱਖਣੀ ਅਫ਼ਰੀਕਾ ਵਾਲੇ ਵਾਇਰਸ ‘ਤੇ ਵੀ ਕਾਰਗਰ

Vivek Sharma

Leave a Comment