channel punjabi
Canada International News North America

CORONA UPDATE CANADA : ਕੋਰੋਨਾ ਦਾ ਪ੍ਰਭਾਵ ਲਗਾਤਾਰ ਜਾਰੀ, ਚੰਗੀ ਖ਼ਬਰ : ਕੋਰੋਨਾ ਪ੍ਰਭਾਵਿਤ ਤੇਜ਼ੀ ਨਾਲ ਹੋ ਰਹੇ ਨੇ ਸਿਹਤਯਾਬ

ਕੋਰੋਨਾ ਦੀ ਮਾਰ ਲਗਾਤਾਰ ਜਾਰੀ

ਕੈਨੇਡਾ ‘ਚ ਕੋਰੋਨਾ ਮਾਮਲਿਆਂ ਦੀ ਗਿਣਤੀ ਇੱਕ ਲੱਖ ਤੋਂ ਪਾਰ

ਹੁਣ ਪਹਿਲਾਂ ਨਾਲੋਂ ਛੇਤੀ ਸਿਹਤਯਾਬ ਹੋ ਰਹੇ ਹਨ ਕੋਰੋਨਾ ਪ੍ਰਭਾਵਿਤ

ਓਟਾਵਾ : ਕੋਰੋਨਾ ਕਾਰਨ ਤਹਿਸ-ਨਹਿਸ ਹੋਈ ਮਨੁੱਖੀ ਜ਼ਿੰਦਗੀ ਹੁਣ ਹੌਲੀ-ਹੌਲੀ ਮੁੜ ਤੋਂ ਪਟਰੀ ‘ਤੇ ਆ ਰਹੀ ਹੈ। ਵੱਖ-ਵੱਖ ਮੁਲਕਾਂ ਵਿੱਚ ਕੋਰੋਨਾ ਕਾਰਨ ਹੋਈ ਤਬਾਹੀ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਹੁਣ ਵੀ ਕੋਰੋਨਾ ਪ੍ਰਭਾਵਿਤਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਕਰੋਨਾ ਤੋਂ ਬਚਾਅ ਵਿੱਚ ਹਾਲੇ ਤੱਕ ਮਾਸਕ ਪਹਿਨਣਾ ਹੀ ਕਾਰਗਰ ਸਿੱਧ ਹੋਇਆ ਹੈ।

ਗੱਲ ਜੇਕਰ ਕੈਨੇਡਾ ਵਿੱਚ ਕੋਰੋਨਾ ਦੇ ਪ੍ਰਭਾਵ ਦੀ ਕਰੀਏ ਤਾਂ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ 1,14,877 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇੱਥੇ ਇਸ ਸਮੇਂ 5,819 ਲੋਕ ਕੋਰੋਨਾ ਵਾਇਰਸ ਨਾਲ ਜੂਝ ਰਹੇ ਹਨ ਜਦਕਿ 99,968 ਲੋਕ ਸਿਹਤਯਾਬ ਹੋ ਚੁੱਕੇ ਹਨ, ਯਾਨੀ ਕਰੀਬ ਇੱਕ ਲੱਖ ਲੋਕ ਕਰੋਨਾ ਨੂੰ ਮਾਤ ਦੇਣ ਵਿਚ ਸਫ਼ਲ ਰਹੇ ਹਨ। ਕੈਨੇਡਾ ਵਿਚ ਕੋਰੋਨਾ ਵਾਇਰਸ ਕਾਰਨ 8,908 ਲੋਕਾਂ ਦੀ ਮੌਤ ਹੋਈ ਹੈ।

ਓਂਟਾਰੀਓ ਵਿਚ ਕੋਰੋਨਾ ਦੇ 119 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੋਰੋਨਾ ਕਾਰਨ ਇਕ ਵਿਅਕਤੀ ਦੀ ਮੌਤ ਹੋਈ ਹੈ।
ਕਿਊਬਿਕ ਵਿਚ 145 ਨਵੇਂ ਮਾਮਲੇ ਦਰਜ ਹੋਏ ਪਰ ਰਾਹਤ ਦੀ ਗੱਲ ਹੈ ਕਿ 74 ਲੋਕ ਸਿਹਤਯਾਬ ਹੋ ਚੁੱਕੇ ਹਨ।
ਇਸ ਦੌਰਾਨ ਅਲਬਰਟਾ ਵਿਚ 91, ਸਸਕੈਚਵਨ ਵਿਚ 31, ਬ੍ਰਿਟਿਸ਼ ਕੋਲੰਬੀਆ ਵਿਚ 24 ਨਵੇਂ ਮਾਮਲੇ ਦਰਜ ਹੋਏ ਹਨ।
ਮੈਨੀਟੋਬਾ ਵਿਚ ਸਿਰਫ 6 ਨਵੇਂ ਮਾਮਲੇ ਦਰਜ ਹੋਏ ਹਨ।

ਹਰ ਦੇਸ਼ ਵਿੱਚ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਈ ਰੱਖਣ, ਸਮੇਂ-ਸਮੇਂ ‘ਤੇ ਸਾਬਣ ਨਾਲ ਹੱਥ ਧੋਂਦੇ ਰਹਿਣ ਅਤੇ ਖਾਨਪਾਨ ਸੰਬੰਧੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਓਧਰ ਵਿਸ਼ਵ ਸਿਹਤ ਸੰਗਠਨ ਨੂੰ ਹਾਲੇ ਵੀ ਭਰੋਸਾ ਨਹੀਂ ਕਿ ਕੋਰੋਨਾ ਦੀ ਵੈਕਸੀਨ ਇਹ ਸਾਲ ਆ ਸਕਦੀ ਹੈ । WHO ਅਨੁਸਾਰ ਕੋਰੋਨਾ ਦੀ ਵੈਕਸੀਨ ਅਗਲੇ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਆ ਸਕਦੀ ਹੈ ।

Related News

ਡਾਊਨਟਾਊਨ ਓਸ਼ਵਾ ‘ਚ ਵਾਪਰੀ ਦੋਹਰੀ ਸ਼ੂਟਿੰਗ ਦੀ ਘਟਨਾ ‘ਚ ਇੱਕ ਵਿਅਕਤੀ ਦੀ ਮੌਤ

Rajneet Kaur

ਮਿਊਂਸਪਲ ਇਲੈਕਸ਼ਨਜ਼ ਐਕਟ ਵਿੱਚ ਕੀਤੀ ਜਾਵੇਗੀ ਸੋਧ,ਤਾਂ ਜੋ ਫੈਡਰਲ, ਪ੍ਰੋਵਿੰਸ਼ੀਅਲ ਤੇ ਮਿਊਂਸਪਲ ਚੋਣਾਂ ਦੌਰਾਨ ਵੋਟਿੰਗ ਸਹੀ ਢੰਗ ਨਾਲ ਕਰਵਾਈ ਜਾ ਸਕੇ: ਪ੍ਰੋਵਿੰਸ਼ੀਅਲ ਸਰਕਾਰ

Rajneet Kaur

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ : ਡੋਨਾਲਡ ਟਰੰਪ ਅਤੇ ਜੋ ਬਿਡੇਨ ਨੇ ਜਿੱਤੀ ਪ੍ਰਾਇਮਰੀ ਚੋਣ

Vivek Sharma

Leave a Comment