channel punjabi
International News North America Uncategorized

ਬੀਜਿੰਗ ਲਈ ਜਾਸੂਸੀ ਕਰਦਾ ਸੀ ਹਿਊਸਟਨ ਦਾ ਵਣਜ ਦੂਤਘਰ !

ਵੱਡਾ ਖੁਲਾਸਾ : ਹਿਉਸਟਨ ਸਥਿਤ ਚੀਨੀ ਵਣਜ ਘਰ ਬਾਰੇ ਵੱਡਾ ਖੁਲਾਸਾ !

ਜਾਸੂਸੀ ਲਈ ਵਰਤਿਆ ਜਾ ਰਿਹਾ ਸੀ ਦੂਤਾਵਾਸ !

ਵਾਸ਼ਿੰਗਟਨ : ਟੈਕਸਾਸ ਦੇ ਐੱਮਪੀ ਮਾਈਕਲ ਮੈਕਕਾਲ ਨੇ ਦੋਸ਼ ਲਗਾਇਆ ਹੈ ਕਿ ਹਿਊਸਟਨ ਸਥਿਤ ਚੀਨ ਦੇ ਜਿਸ ਦੂਤਘਰ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਉਹ ਬੀਜਿੰਗ ਲਈ ਬਾਇਓ ਮੈਡੀਕਲ ਰਿਸਰਚ ਚੋਰੀ ਕਰਨਾ ਚਾਹੁੰਦਾ ਸੀ। ਇੱਕ ਨਿਜੀ ਮੀਡੀਆ ਅਦਾਰੇ ਦੀ ਟੀਮ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਬਾਇਓ ਮੈਡੀਕਲ ਰਿਸਰਚ ਚੋਰੀ ਕੀਤੇ ਜਾਣ ਦੇ ਮਾਮਲੇ ‘ਚ ਚੀਨ ਵੱਲੋਂ ਕੀਤੇ ਜਾ ਰਹੇ ਯਤਨ ਦੇ ਬਾਰੇ ਵਿਚ ਦੱਸ ਸਕਦਾ ਹਾਂ। ਸਾਡੇ ਕੋਲ ਐੱਮਡੀ ਐਂਡਰਸਨ ਵਿਚ ਤਿੰਨ ਵਿਗਿਆਨਕ ਸਨ ਜਿਨ੍ਹਾਂ ਨੂੰ ਜਾਸੂਸੀ ਦੇ ਦੋਸ਼ਾਂ ਕਾਰਨ ਕੱਢ ਦਿੱਤਾ ਗਿਆ। ਐੱਮਪੀ ਨੇ ਕਿਹਾ ਕਿ ਚੀਨ ਸਰਗਰਮ ਰੂਪ ਤੋਂ ਕੋਰੋਨਾ ਲਈ ਵੈਕਸੀਨ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਮੈਕਕਾਲ ਨੇ ਕਿਹਾ ਕਿ ਟੈਕਸਾਸ ਮੈਡੀਕਲ ਸੈਂਟਰ ਵਿਚ ਵੈਕਸੀਨ ‘ਤੇ ਖੋਜ ਚੱਲ ਰਹੀ ਹੈ। ਅਸੀਂ ਜਾਣਦੇ ਹਾਂ ਕਿ ਉਹ ਵੈਕਸੀਨ ਦੀ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂਕਿ ਉਹ ਦੁਨੀਆ ਵਿਚ ਦਾਅਵਾ ਕਰ ਸਕਣ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਵਾਇਰਸ ਤੋਂ ਬਚਾਇਆ ਹੈ ਜਦਕਿ ਇਸ ਵਾਇਰਸ ਲਈ ਉਹ ਖ਼ੁਦ ਜ਼ਿੰਮੇਵਾਰ ਹੈ। ਸਾਨ ਫਰਾਂਸਿਸਕੋ ਵਿਚ ਇਸੇ ਤਰ੍ਹਾਂ ਨਾਲ ਇਕ ਵਿਗਿਆਨਕ ਵੈਕਸੀਨ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪ੍ਰੰਤੂ FBI ਨੇ ਸਮਾਂ ਰਹਿੰਦੇ ਕਾਰਵਾਈ ਕਰ ਦਿੱਤੀ। ਉਨ੍ਹਾਂ ਨੇ ਐੱਫਬੀਆਈ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਉਹ ਦੂਸਰਿਆਂ ਦੀ ਖੋਜ ਚੋਰੀ ਕਰ ਰਹੇ ਹਨ। ਚੀਨ ਇਹ ਦਹਾਕਿਆਂ ਤੋਂ ਕਰਦਾ ਆ ਰਿਹਾ ਹੈ।

ਅਮਰੀਕਾ-ਚੀਨ ਵਿਵਾਦ ਦਾ ਨਵਾਂ ਕਾਰਨ ਮੇਕਾਂਗ ਨਦੀ

ਮੇਕਾਂਗ ਨਦੀ ਅਮਰੀਕਾ ਅਤੇ ਚੀਨ ਵਿਚਕਾਰ ਤਣਾਅ ਦਾ ਨਵਾਂ ਕਾਰਨ ਬਣਦੀ ਦਿਖਾਈ ਦੇ ਰਹੀ ਹੈ। ਵਾਤਾਵਰਨ ਪ੍ਰਰੇਮੀਆਂ ਅਤੇ ਅਧਿਕਾਰੀਆਂ ਮੁਤਾਬਕ ਬੀਜਿੰਗ ਵੱਲੋਂ ਨਦੀ ਦੇ ਉਪਰਲੇ ਹਿੱਸੇ ‘ਤੇ ਕੰਟਰੋਲ ਕਰਨ ਕਾਰਨ ਨਦੀ ਦੇ ਡਾਊਨਸਟ੍ਰੀਮ ਵਿਚ ਵਸੇ ਦੇਸ਼ ਡ੍ਰੈਗਨ ਦੀ ਕਿਰਪਾ ‘ਤੇ ਨਿਰਭਰ ਹੋ ਗਏ ਹਨ। ਦੱਸਣਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਅਮਰੀਕਾ ਨੇ ਲੋਅਰ ਮੇਕਾਂਗ ‘ਚ ਵਾਤਾਵਰਨ ਅਤੇ ਵਿਕਾਸ ਪ੍ਰਰੋਗਰਾਮਾਂ ‘ਤੇ ਵੱਡੇ ਪੈਮਾਨੇ ‘ਤੇ ਧਨ ਖ਼ਰਚ ਕੀਤਾ ਹੈ। ਹਾਲਾਂਕਿ ਮੌਜੂਦਾ ਸਥਿਤੀ ਇਹ ਹੈ ਕਿ ਅਮਰੀਕਾ ਦੇ ਹੱਥੋਂ ਇਹ ਜਲ ਖੇਤਰ ਨਿਕਲਦਾ ਜਾ ਰਿਹਾ ਹੈ। ਚੀਨ ਵੱਲੋਂ ਇੱਥੇ 11 ਬੰਨ੍ਹ ਬਣਾ ਲਏ ਜਾਣ ਪਿੱਛੋਂ ਹੁਣ ਇਹ ਬਹਿਸ ਜ਼ੋਰ ਫੜਨ ਲੱਗੀ ਹੈ ਕਿ ਕੀ ਇਹ ਡੈਮ ਨਦੀ ਦੇ ਡਾਊਨਸਟ੍ਰੀਮ ਵਿਚ ਵਸੇ ਦੇਸ਼ਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਡੈਮ ਬਣਾ ਲੈਣ ਨਾਲ ਲਾਓਸ, ਮਿਆਂਮਾਰ, ਥਾਈਲੈਂਡ, ਕੰਬੋਡੀਆ ਅਤੇ ਵੀਅਤਨਾਮ ਜਾਣ ਵਾਲੇ ਪਾਣੀ ‘ਤੇ ਚੀਨ ਦਾ ਕਬਜ਼ਾ ਹੋ ਗਿਆ ਹੈ। ਮੇਕਾਂਗ ਐਨਰਜੀ ਐਂਡ ਇਕੋਲੋਜੀ ਨੈੱਟਵਰਕ ਦੇ ਵਿਟੂਨ ਪਰਮਪੋਂਗਸਚੈਰੇਨ ਨੇ ਕਿਹਾ ਕਿ ਦੱਖਣੀ ਚੀਨ ਸਾਗਰ ਦੀ ਤਰ੍ਹਾਂ ਇਹ ਇਕ ਜਿਓਪੋਲੀਟੀਕਲ ਮੁੱਦਾ ਬਣ ਗਿਆ ਹੈ।

Related News

BIG NEWS : LADY GAGA ਦੇ ਕੁੱਤਿਆਂ ਨੂੰ ਅਗਵਾ ਕਰਨ ਦੀ ਘਟਨਾ ਨੇ ਹਿਲਾਇਆ ਪੂਰਾ ਅਮਰੀਕਾ, ਕੁੱਤਿਆਂ ਦੀ ਭਾਲ ਵਿੱਚ ਲੱਗੀ ਅਮਰੀਕੀ ਪੁਲਿਸ

Vivek Sharma

 ਓਟਾਵਾ ਦੇ 5 ਸਕੂਲਾਂ ਦੇ 200 ਸਟਾਫ ਤੇ ਵਿਦਿਆਰਥੀਆਂ ਨੂੰ ਭੇਜਿਆ ਸੈਲਫ ਆਈਸੋਲੇਸ਼ਨ ‘ਚ

Rajneet Kaur

BIG BREAKING : ਜੋਅ ਬਿਡੇਨ ਬਣੇ ਅਮਰੀਕਾ ਦੇ ਰਾਸ਼ਟਰਪਤੀ, ਪੈਨਸਲਵੇਨੀਆ ਨੇ ਬਿਡੇਨ ਦਾ ਰਾਹ ਕੀਤਾ ਸੁਖਾਲਾ

Vivek Sharma

Leave a Comment