channel punjabi
International News

SHOCKING : ਪਾਕਿਸਤਾਨ ‘ਚ ਸੀਨੀਅਰ ਪੱਤਰਕਾਰ ਨੂੰ ਦਿਨ-ਦਿਹਾੜੇ ਕੀਤਾ ਅਗਵਾ, ਪਾਕਿ ਖ਼ੁਫੀਆ ਏਜੰਸੀਆਂ ‘ਤੇ ਸ਼ੱਕ

ਪਾਕਿਸਤਾਨ ‘ਚ ਸੀਨੀਅਰ ਪੱਤਰਕਾਰ ਮਤੀਉੱਲਾਹ ਜਾਨ ਨੂੰ ਕੀਤਾ ਅਗ਼ਵਾ

ਇਮਰਾਨ ਖਾਨ ਸਰਕਾਰ ਵੀ ਤਾਨਾਸ਼ਾਹੀ ਦੇ ਰਾਹ ਤੁਰੀ

ਇਸਲਾਮਾਬਾਦ : ਪਾਕਿਸਤਾਨ ਵਿੱਚ ਲੋਕਤੰਤਰ ਪ੍ਰਣਾਲੀ ਨੂੰ ਲਗਾਤਾਰ ਢਾਅ ਲੱਗ ਰਹੀ ਹੈ , ਹਾਲਾਤ ਅਜਿਹੇ ਬਣ ਚੁੱਕੇ ਨੇ ਕਿ ਜਿਹੜਾ ਵੀ ਸਰਕਾਰ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਬੁਲੰਦ ਕਰਦਾ ਹੈ ਉਸ ਨੂੰ ਨਾਲ ਦੀ ਨਾਲ ਸਬਕ ਸਿਖਾਇਆ ਜਾ ਰਿਹਾ ਹੋ। ਪਾਕਿਸਤਾਨ ‘ਚ ਮੰਗਲਵਾਰ ਨੂੰ ਵਾਪਰੀ ਇੱਕ ਘਟਨਾ ਤੋਂ ਸਾਫ ਹੁੰਦਾ ਹੈ ਕਿ ਉੱਥੇ ਪ੍ਰਗਟਾਵੇ ਦੀ ਆਜ਼ਾਦੀ ਤੇ ਪੱਤਰਕਾਰਾਂ ਦੀ ਸੁਰੱਖਿਆ ਖ਼ਤਰੇ ‘ਚ ਹੈ। ਪੱਤਰਕਾਰਾਂ ਨੂੰ ਅਗਵਾ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਸੀਨੀਅਰ ਪੱਤਰਕਾਰ ਮਤੀਉੱਲਾਹ ਜਾਨ ਨੂੰ ਦੇਸ਼ ਦੀ ਰਾਜਧਾਨੀ ਦੇ ਐਨ ਵਿਚਕਾਰੋਂ ਮੰਗਲਵਾਰ ਨੂੰ ਅਗਵਾ ਕਰ ਲਿਆ ਗਿਆ। ਮਤੀਉੱਲਾਹ ਨੂੰ ਸ਼ਕਤੀਸ਼ਾਲੀ ਫ਼ੌਜੀ ਅਦਾਰੇ ਦੇ ਮੁੱਖ ਆਲੋਚਕ ਦੇ ਰੂਪ ‘ਚ ਜਾਣਿਆ ਜਾਂਦਾ ਹੈ। ਸੈਕਟਰ ਛੇ ‘ਚ ਇਸਲਾਮਾਬਾਦ ਮਾਡਲ ਕਾਲਜ ਫਾਰ ਗਰਲਜ਼ ਦੇ ਨੇੜੇ ਇੱਕ ਸਕੂਲ ਦੇ ਬਾਹਰ ਉਹ ਆਪਣੀ ਪਤਨੀ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਦੀ ਪਤਨੀ ਇਸੇ ਸਕੂਲ ‘ਚ ਅਧਿਆਪਕਾ ਹੈ। ਉਸੇ ਦੌਰਾਨਉਨ੍ਹਾਂ ਦੀ ਕਾਰ ਨੂੰ ਤਿੰਨ ਵਾਹਨਾਂ ਨੇ ਘੇਰ ਲਿਆ ਤੇ ਉਨ੍ਹਾਂ ਨੂੰ ਬਾਹਰ ਆਉਣ ਲਈ ਮਜਬੂਰ ਕੀਤਾ। ਉਸ ਤੋਂ ਬਾਅਦ ਉਨ੍ਹਾਂ ਨੂੰ ਨਾਲ ਲੈ ਕੇ ਉਹ ਲੋਕ ਭੱਜ ਗਏ।

ਜਾਨ ਦੇ ਟਵਿਟਰ ਹੈਂਡਲ ਦਾ ਇਸਤੇਮਾਲ ਕਰਨ ਵਾਲੇ ਉਨ੍ਹਾਂ ਦੇ ਪੁੱਤਰ ਨੇ ਅਗਵਾ ਹੋਣ ਦੀ ਪੁਸ਼ਟੀ ਕੀਤੀ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਸਕੂਲ ਦੇ ਸੀਸੀਟੀਵੀ ਫੁਟੇਜ ‘ਚ ਜਾਨ ਨੂੰ ਕਾਰ ਤੋਂ ਉਤਰਨ ਲਈ ਮਜਬੂਰ ਕਰਨ ਵਾਲੇ ਲੋਕ ਸਿਵਿਲ ਡਰੈੱਸ ‘ਚ ਅਤੇ ਬਾਕੀ ਹੋਰ ਪੁਲਿਸ ਦੀ ਵਰਦੀ ‘ਚ ਦਿਖਾਈ ਦੇ ਰਹੇ ਹਨ।

ਪੱਤਰਕਾਰਾਂ, ਸਮਾਜਿਕ ਵਰਕਰਾਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਇਸ ਘਟਨਾ ਦੀ ਆਲੋਚਨਾ ਕੀਤੀ ਹੈ। ਜਾਨ ਦੇ ਭਰਾ ਨੇ ਖ਼ੁਫ਼ੀਆ ਏਜੰਸੀ ‘ਤੇ ਅਗਵਾ ਕਰਨ ਦਾ ਦੋਸ਼ ਲਗਾਇਆ ਹੈ।
ਇਥੇ ਦੱਸਣਯੋਗ ਹੈ ਕਿ ਇਮਰਾਨ ਖਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਪਾਕਿਸਤਾਨ ਵਿੱਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਨੇ। ਮੀਡੀਆ, ਖਾਸਕਰ ਉਨ੍ਹਾਂ ਪੱਤਰਕਾਰਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਹੜੇ ਸਰਕਾਰ ਦੀਆਂ ਵਧੀਕੀਆਂ ਖ਼ਿਲਾਫ਼ ਆਵਾਜ਼ ਚੁੱਕਦੇ ਹਨ। ਫਿਲਹਾਲ ਵੱਖ-ਵੱਖ ਮੀਡੀਆ ਜਥੇਬੰਦੀਆਂ ਵੱਲੋਂ ਸਰਕਾਰ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਮਤੀਉੱਲਾਹ ਜਾਨ ਦੀ ਸੁਰੱਖਿਅਤ ਵਾਪਸੀ ਲਈ ਹਰ ਸੰਭਵ ਕਾਰਵਾਈ ਕਰੇ । ਕੁਝ ਮੀਡੀਆ ਜਥੇਬੰਦੀਆਂ ਵੱਲੋਂ ਸੜਕਾਂ ‘ਤੇ ਪ੍ਰਦਰਸ਼ਨ ਕਰਕੇ ਸੀਨੀਅਰ ਪੱਤਰਕਾਰ ਮਤੀਉੱਲਾਹ ਜਾਨ ਦੀ ਸੁਰੱਖਿਅਤ ਰਿਹਾਈ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।

Related News

ਡੌਨਲਡ ਟਰੰਪ ਵੱਲੋਂ ਕੈਨੇਡੀਅਨ ਐਲੂਮੀਨੀਅਮ ‘ਤੇ 10 ਫੀਸਦੀ ਟੈਰਿਫ ਲਾਉਣ ਦਾ ਫੈਸਲਾ ਅੱਜ ਤੋਂ ਲਾਗੂ

Rajneet Kaur

ਸਕਾਰਬੋਰੋ ਵਿੱਚ ਇੱਕ ਸਹਾਇਤਾ ਘਰ ‘ਚ ਕੰਮ ਕਰ ਰਹੀ ਔਰਤ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ ਵਿਅਕਤੀ ਗ੍ਰਿਫਤਾਰ

Rajneet Kaur

ਡ੍ਰੈਗਨ ਨੇ ਫਿਰ ਮਾਰੀ ਗੁਲਾਟੀ ! ਭਾਰਤ ਨਾਲ ਮਤਭੇਦਾਂ ਨੂੰ ਸੁਲਝਾਉਣ ਅਤੇ ਦੁਵੱਲੇ ਸਬੰਧਾਂ ਦੀ ਰੱਖਿਆ ਲਈ ਮਿਲ ਕੇ ਕੰਮ ਕਰਨ ਨੂੰ ਤਿਆਰ ਹੋਇਆ ਚੀਨ !

Vivek Sharma

Leave a Comment