channel punjabi
Canada International News North America

ਅਲਬਰਟਾ ‘ਚ ਲਗਾਤਾਰ ਵਧ ਰਹੇ ਨੇ ਕੋਰੋਨਾ ਦੇ ਮਾਮਲੇ, ਸਰਕਾਰ ਚਿੰਤਤ

ਅਲਬਰਟਾ ‘ਚ ਕੋਰੋਨਾ ਦੇ ਵਧਣ ਲੱਗੇ ਮਾਮਲੇ

3 ਦਿਨਾਂ ‘ਚ 350 ਤੋਂ ਵੱਧ ਸੰਕ੍ਰਮਿਤ ਆਏ ਸਾਹਮਣੇ

ਸਰਕਾਰ ਨੇ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਅਪੀਲ

ਐਡਮਿੰਟਨ : ਕੋਰੋਨਾ ਦੇ ਮਾਮਲੇ ਹੁਣ ਲਗਾਤਾਰ ਵਧਦੇ ਜਾ ਰਹੇ ਨੇ। ਪਿਛਲੇ ਤਿੰਨ ਦਿਨਾਂ ਦੌਰਾਨ ਅਲਬਰਟਾ ’ਚ 350 ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਹੋਏ ਹਨ। ਸੂਬਾ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਸ਼ੁੱਕਰਵਾਰ ਨੂੰ 165, ਸ਼ਨੀਵਾਰ ਨੂੰ 106 ਅਤੇ ਐਤਵਾਰ ਨੂੰ 97 ਕੋਵਿਡ-19 ਮਾਮਲੇ ਦਰਜ ਕੀਤੇ ਗਏ, ਯਾਨੀ ਤਿੰਨ ਦਿਨਾਂ ’ਚ ਕੁੱਲ ਮਿਲਾ ਕੇ 368 ਕੋਵਿਡ-19 ਮਾਮਲੇ ਸਾਹਮਣੇ ਆਏ ਹਨ।
ਗਏ ਨੇ ਘ

ਇਸ ਦੇ ਨਾਲ ਸੂਬੇ ’ਚ ਸਰਗਰਮ ਮਾਮਲਿਆਂ ਦੀ ਗਿਣਤੀ ਹਜ਼ਾਰਾਂ ’ਚ ਹੋ ਗਈ ਹੈ। ਅਲਬਰਟਾ ’ਚ 1,109 ਸਰਗਮ ਮਾਮਲੇ ਹੋ ਗਏ ਹਨ।

ਉੱਥੇ ਹੀ, I.C.U. ’ਚ 17 ਮਰੀਜ਼ਾਂ ਦੇ ਨਾਲ 86 ਕੋਵਿਡ-19 ਮਰੀਜ਼ ਹਸਪਤਾਲ ’ਚ ਦਾਖ਼ਲ ਹਨ। ਇਸ ਤੋਂ ਇਲਾਵਾ 3 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 170 ਹੋ ਗਈ ਹੈ।

ਸੂਬਾ ਸਰਕਾਰ ਕੁਝ ਇਲਾਕਿਆਂ ‘ਤੇ ਖਾਸ ਨਿਗਰਾਨੀ ਰੱਖ ਰਹੀ ਹੈ.. ਉਨਾਂ ’ਚ ਇਹ ਇਲਾਕੇ ਸ਼ਾਮਲ ਹਨ:

ਕਲੀਅਰ ਹਿਲਜ਼ ਕਾਉਂਟੀ
ਮੈਕੈਂਜ਼ੀ ਕਾਉਂਟੀ

ਐਡਮਿੰਟਨ- ਡੱਗਗਨ
ਕੈਲਗਰੀ- ਸੈਂਟਰ
ਕੈਲਗਰੀ- ਐਲਬੋ
ਕੈਲਗਰੀ- ਅਪਰ ਈ.
ਮਿਊਂਸੀਪਲ ਡਿਸਟ੍ਰਿਕ ਆਫ ਵਿਲੋ 6ਕ੍ਰੀਕ ਨੰਬਰ 26
ਵ੍ਹੀਟਲੈਂਡ ਕਾਉਂਟੀ
ਨੀਹਿਲ ਕਾਉਂਟੀ
ਕਾਉਂਟੀ ਆਫ ਸਟੈਟਲਰ ਨੰਬਰ 6

ਉੱਥੇ ਹੀ, ਸੂਬੇ ’ਚ ਮਹਾਮਾਰੀ ਸ਼ੁਰੂ ਹੋਣ ਤੋਂ ਹੁਣ ਤੱਕ ਕੁੱਲ 9,587 ਮਾਮਲੇ ਦਰਜ ਹੋਏ ਹਨ ਅਤੇ 8,308 ਲੋਕ ਇਸ ਬਿਮਾਰੀ ਤੇ ਫਤਿਹ ਹਾਸਲ ਕਰ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਉਧਰ ਬੀਤੇ ਤਿੰਨ ਦਿਨਾਂ ਤੋਂ ਔਸਤਨ 100 ਦੇ ਕਰੀਬ ਕੋਰੋਨਾ ਪ੍ਰਭਾਵਿਤ ਮਾਮਲੇ ਸਾਹਮਣੇ ਆ ਰਹੇ ਨੇ, ਜਿਸ ਤੋਂ ਬਾਅਦ ਆਮ ਲੋਕਾਂ ਵਿਚ ਭੈਅ ਬਣਿਆ ਹੋਇਆ ਹੈ। ਪ੍ਰਸ਼ਾਸ਼ਨ ਵੱਲੋਂ ਆਮ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਪਾਲਣਾ ਸਖ਼ਤੀ ਨਾਲ ਕਰਨ ਦੀ ਅਪੀਲ ਕੀਤੀ ਗਈ ਹੈ।

ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਲਈ ਕਈ ਤਰ੍ਹਾਂ ਦੇ ਅਭਿਆਨ ਚਲਾਏ ਗਏ ਹਨ।

Related News

BIG NEWS : ਪਾਕਿਸਤਾਨ ਦਾ ਕਬੂਲਨਾਮਾ, ਹਾਂ ! ਦਾਊਦ ਇਬਰਾਹਿਮ ਪਾਕਿਸਤਾਨ ਵਿੱਚ ਹੈ ਮੌਜੂਦ !

Vivek Sharma

ਭਾਰਤੀ ਮੂਲ ਦੀ ਮਾਲਾ ਅਡਿਗਾ ਨੂੰ ਜੋਅ ਬਾਇਡੇਨ ਨੇ ਦਿੱਤੀ ਅਹਿਮ ਜ਼ਿੰਮੇਵਾਰੀ

Vivek Sharma

ਕੈਨੇਡਾ : ਪੋਰਟ ਹੋਪ ‘ਚ ਸਕੂਲ ਬੱਸ ਦੀ ਉਡੀਕ ਕਰ ਰਹੇ ਬੱਚਿਆਂ ਨੂੰ ਵਾਹਨ ਨੇ ਮਾਰੀ ਟੱਕਰ,ਭਰਾ ਦੀ ਮੌਤ ਤੇ ਭੈਣ ਜ਼ਖ਼ਮੀ

Rajneet Kaur

Leave a Comment