channel punjabi
Canada International News North America

ਕੈਨੇਡਾ ਵਿੱਚ ਨਾਵਲ ਕੋਰੋਨਾ ਵਾਇਰਸ ਦੇ 336 ਨਵੇਂ ਕੇਸ ਆਏ ਸਾਹਮਣੇ

ਕੈਨੇਡਾ : ਕੈਨੇਡਾ ਵਿੱਚ ਐਤਵਾਰ ਨੂੰ ਨਾਵਲ ਕੋਰੋਨਾਵਾਇਰਸ ਦੇ 336 ਨਵੇਂ ਕੇਸ ਸਾਹਮਣੇ ਆਏ ਅਤੇ ਚਾਰ ਹੋਰ ਮੌਤਾਂ ਵੀ ਹੋਈਆਂ।

ਕੈਨੇਡਾ ‘ਚ ਕੋਰੋਨਾ ਵਾਇਰਸ  ਨੇ 1,11,124 ਲੋਕਾਂ ਨੂੰ ਆਪਣੀ ਲਪੇਟ ‘ਚ ਲਿਆ ਹੈ। ਜਿੰਨ੍ਹਾਂ ‘ਚੋਂ 97,474 ਕੋਰੋਨਾ ਪੀੜਿਤ ਠੀਕ ਹੋ ਚੁੱਕੇ ਹਨ ਅਤੇ 8,858 ਲੋਕਾਂ ਦੀ ਮੌਤ ਹੋ ਗਈ ਹੈ। 40 ਲੱਖ ਤੋਂ ਵੱਧ ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ।

ਸ਼ੁੱਕਰਵਾਰ ਤੱਕ, ਕੈਨੇਡਾ ਦੇ ਕੋਰੋਨਾ ਵਾਇਰਸ ਦੇ ਘੱਟੋ-ਘੱਟ 88 ਫੀਸਦੀ ਕੇਸ ਠੀਕ ਹੋ ਚੁੱਕੇ ਹਨ।

ਬ੍ਰਿਟਿਸ਼ ਕੋਲੰਬੀਆ ‘ਚ ਪਿਛਲੇ 24 ਘੰਟਿਆ ਦੌਰਾਨ 32 ਨਵੇਂ ਮਾਮਲੇ ਸਾਹਮਣੇ ਆਏ ਹਨ।

ਅਲਬਰਟਾ ‘ਚ 97 ਲੋਕ ਕੋਵਿਡ 19 ਸੰਕਰਮਿਤ ਹੋਏ ਹਨ। ਇਥੇ ਪਿਛਲੇ ਤਿੰਨ ਦਿਨਾਂ ‘ਚ 102 ਨਵੇਂ ਕੇਸ ਸਾਹਮਣੇ ਆਏ ਹਨ।

ਕਿਊਬਿਕ ‘ਚ 150 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ।

ਓਂਟਾਰੀਓ ‘ਚ 135 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

 

Related News

ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ ਮੁੜ ਘਿਰੇ ਵਿਵਾਦਾਂ ਵਿੱਚ, ਚੋਣ ਨਿਯਮਾਂ ਦੀ ਉਲੰਘਣਾ ਦੇ ਲੱਗੇ ਦੋਸ਼

Vivek Sharma

AstraZeneca ਵੈਕਸੀਨ ਕਾਰਨ ਖੂਨ ਦੇ ਗਤਲੇ ਬਣਨ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ, ਅਲਬਰਟਾ ਦੇ ਸਿਹਤ ਵਿਭਾਗ ਨੇ ਕੀਤੀ ਪੁਸ਼ਟੀ

Vivek Sharma

ਭਾਰਤ ਅੰਦਰ ਕੋਰੋਨਾ ਦੀ ਸਥਿਤੀ ਕਾਬੂ ਹੇਠ ! ਨਮੂਨਿਆਂ ਦੀ ਜਾਂਚ ਦਾ ਅੰਕੜਾ 8.5 ਲੱਖ ਦੇ ਕਰੀਬ ਪੁੱਜਾ

Vivek Sharma

Leave a Comment