channel punjabi
Canada News North America

ਮੇਅਰ ਪੈਟ੍ਰਿਕ ਬ੍ਰਾਊਨ ਨੇ ਆਪਣੀ ਨਵਜੰਮੀ ਬੱਚੀ ਦੀ ਤਸਵੀਰ ਕੀਤੀ ਸਾਂਝੀ, ਪੀ.ਐਮ. ਟਰੂਡੋ ਨੇ ਦਿੱਤੀ ਵਧਾਈ

ਟੋਰਾਂਟੋ : ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਤੇ ਉਨ੍ਹਾਂ ਦੀ ਪਤਨੀ ਜੈਨੇਵੀਵ ਦੇ ਘਰ ਬੇਟੀ ਨੇ ਜਨਮ ਲਿਆ। ਇਸ ਬਾਰੇ ਸੂਚਨਾ ਉਹਨਾਂ ਜਨਤਕ ਤੌਰ ਤੇ ਸਾਂਝੀ ਕੀਤੀ। ਆਪਣੇ ਟਵਿੱਟਰ ਤੇ ਉਹਨਾਂ ਬੱਚੀ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਮਾਂ ਤੇ ਬੱਚੀ ਬਿਲਕੁਲ ਸਿਹਤਮੰਦ ਹਨ। ਬੱਚੀ ਦਾ ਜਨਮ ਵੀਰਵਾਰ ਸ਼ਾਮੀਂ 6:08 ਵਜੇ ਬਰੈਂਪਟਨ ਦੇ ਸਿਵਿਕ ਹਸਪਤਾਲ ਵਿੱਚ ਹੋਇਆ। ਇਸ ਦਾ ਖੁਲਾਸਾ ਬ੍ਰਾਊਨ ਵੱਲੋਂ ਲਿਖਤੀ ਬਿਆਨ ਜਾਰੀ ਕਰਕੇ ਕੀਤਾ ਗਿਆ।

ਬੱਚੀ ਦਾ ਨਾਂ ਸਾਵੰਨਾਹ ਰੱਖਿਆ ਗਿਆ ਹੈ। ਬ੍ਰਾਊਨ ਨੇ ਦੱਸਿਆ ਕਿ ਜਿਸ ਥਾਂ ਉੱਤੇ ਉਨ੍ਹਾਂ ਦੀ ਸਗਾਈ ਹੋਈ ਸੀ ਉਹ ਸਾਵੰਨਾਹ, ਜਾਰਜੀਆ ਹੀ ਸੀ। ਸਾਨੂੰ ਸੁ਼ਰੂ ਤੋਂ ਹੀ ਇਹ ਨਾਂ ਪਸੰਦ ਸੀ। ਇਸ ਲਈ ਜਦੋਂ ਸਾਡੀ ਬੇਟੀ ਨੇ ਜਨਮ ਲਿਆ ਤਾਂ ਅਸੀਂ ਜਾਣਦੇ ਸੀ ਕਿ ਉਸ ਦਾ ਨਾਂ ਸਾਵੰਨਾਹ ਹੀ ਰੱਖਣਾ ਹੈ।


ਮੇਅਰ ਪੈਟ੍ਰਿਕ ਬ੍ਰਾਊਨ ਦੇ ਇਸ ਟਵੀਟ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਬੱਚੀ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਫੈਡਰਲ ਮੰਤਰੀ ਅਨੀਤਾ ਆਨੰਦ ਨੇ ਵੀ ਮੇਅਰ ਅਤੇ ਉਨ੍ਹਾਂ ਦੀ ਪਤਨੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ।

ਇਸ ਜੋੜੇ ਦਾ ਇਹ ਦੂਜਾ ਬੱਚਾ ਹੈ। ਇਸ ਤੋਂ ਪਹਿਲਾਂ ਬ੍ਰਾਊਨ ਪਰਿਵਾਰ ਕੋਲ ਇੱਕ ਬੇਟਾ ਹੈ ਥਿਓਡੋਰ ਜੋਸਫ ਗੁਆਲਤਿਏਰੀ ਬ੍ਰਾਉਨ, ਜੋ ਕਿ ਜੁਲਾਈ 2019 ਵਿੱਚ ਪੈਦਾ ਹੋਇਆ ਸੀ।

Related News

ਕੋਰੋਨਾ ਦੀ ਮਾਰ : ਐਸ਼ਵਰਿਆ ਰਾਏ ਬੱਚਨ ਅਤੇ ਅਰਾਧਿਆ ਵੀ ਨਾਨਾਵਤੀ ਹਸਪਤਾਲ ਦਾਖ਼ਲ

Vivek Sharma

ਗੇਟਿਨਾਉ ਕਿਉਬਿਕ ‘ਚ ਇਕ ਗੈਸ ਸਟੇਸ਼ਨ ਦੇ ਬਾਹਰ ਛੁਰੇਬਾਜ਼ੀ ‘ਚ ਵਿਅਕਤੀ ਦੀ ਮੌਤ, ਦੋਸ਼ੀ ਗ੍ਰਿਫਤਾਰ

Rajneet Kaur

‘ਕੋਰੋਨਾ’ ਨੂੰ ਜਾਅਲੀ ਦੱਸਣ ਵਾਲੇ ਬਾਡੀ ਬਿਲਡਰ ਦੀ ‘ਕੋਰੋਨਾ ਵਾਇਰਸ’ ਕਾਰਨ ਮੌਤ

Vivek Sharma

Leave a Comment