channel punjabi
Canada International News North America

ਗੇਟਿਨਾਉ ਕਿਉਬਿਕ ‘ਚ ਇਕ ਗੈਸ ਸਟੇਸ਼ਨ ਦੇ ਬਾਹਰ ਛੁਰੇਬਾਜ਼ੀ ‘ਚ ਵਿਅਕਤੀ ਦੀ ਮੌਤ, ਦੋਸ਼ੀ ਗ੍ਰਿਫਤਾਰ

ਇਕ ਵਿਅਕਤੀ ਦੀ ਲਾਸ਼ ਗੇਟਿਨਾਉ ਕਿਉਬਿਕ ‘ਚ ਇਕ ਗੈਸ ਸਟੇਸ਼ਨ ਦੇ ਬਾਹਰ ਚਾਕੂ ਦੇ ਜ਼ਖਮਾਂ ਨਾਲ ਮਿਲੀ ਜਿਸਤੋਂ ਬਾਅਦ ਪੁਲਿਸ ਨੇ ਇਕ 32 ਸਾਲਾ ਵਿਅਕਤੀ ‘ਤੇ ਸੈਕਿੰਡ ਡਿਗਰੀ ਕਤਲ ਦੇ ਦੋਸ਼ ਲਗਾਏ ਹਨ।

ਪੁਲਿਸ ਨੇ ਦਸਿਆ ਕਿ ਪੀੜਿਤ ਵਿਅਕਤੀ 35 ਸਾਲਾ ਮੈਥਿਊ ਫਰੈਂਸਿਸ ਓ’ਹਰਨ ਹੈ। ਉਨ੍ਹਾਂ ਦਸਿਆ ਕਿ ਓ’ ਹੈਰਨ ਦੀ ਲਾਸ਼ ਸ਼ਨੀਵਾਰ ਤੜਕੇ ਗੇਟਿਨਾਉ ਦੇ ਬੁਲੇਵਰਡ ਲਾ ਵਰੈਂਡਰੀ ਓਅਸਟ ਵਿਖੇ ਅਲਟਰਾਮਰ ਗੈਸ ਸਟੇਸ਼ਨ ਦੇ ਬਾਹਰ ਮਿਲੀ। ਉਸ ਵਿਅਕਤੀ ਨੂੰ ਮੁੜ ਜ਼ਿੰਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਬਾਅਦ ਵਿਚ ਉਸ ਨੂੰ ਹਸਪਤਾਲ ਵਿਚ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇੱਕ ਪੋਸਟਮਾਰਟਮ ‘ਚ ਪੁਸ਼ਟੀ ਹੋਈ ਕਿ ਓ ਹੈਰਨ ਦੀ ਮੌਤ ਛੁਰਾ ਮਾਰਨ ਕਾਰਨ ਹੋਈ ।

ਪੁਲਿਸ ਦਾ ਕਹਿਣਾ ਹੈ ਕਿ 32 ਸਾਲਾ ਡੈਨੀ ਹੈਮਲ-ਰੇਸਿਨ ਉੱਤੇ ਸੈਕਿੰਡ ਡਿਗਰੀ ਕਤਲ ਦਾ ਇਲਜ਼ਾਮ ਲਗਾਇਆ ਗਿਆ ਹੈ, ਹਾਲਾਂਕਿ ਬਾਅਦ ਵਿੱਚ ਇਸ ਤੋਂ ਇਲਾਵਾ ਹੋਰ ਦੋਸ਼ ਵੀ ਸ਼ਾਮਲ ਕੀਤੇ ਜਾ ਸਕਦੇ ਹਨ।

ਦਸ ਦਈਏ ਗੇਟਿਨਾਉ ਵਿਚ ਇਹ 2020 ਦਾ ਤੀਜਾ ਕਤਲੇਆਮ ਹੈ।

Related News

ਕੋਰੋਨਾ ਦੇ ਨਵੇਂ ਰੂਪ ਕਾਰਣ ਬ੍ਰਿਟੇਨ ‘ਚ ਹਾਲਾਤ ਗੰਭੀਰ ! ਹਸਪਤਾਲਾਂ ‘ਚ ਆਇਆ ਕੋਰੋਨਾ ਪ੍ਰਭਾਵਿਤਾਂ ਦਾ ਹੜ੍ਹ

Vivek Sharma

ਬੇਰੂਤ ਧਮਾਕੇ ‘ਤੇ ਟਰੂਡੋ ਨੇ ਜਤਾਇਆ ਦੁੱਖ

Rajneet Kaur

26 ਜਨਵਰੀ ਦੀਆਂ ਹਿੰਸਕ ਝੜਪਾਂ ਤੋਂ ਬਾਅਦ ਪੰਜਾਬ ਦੇ ਲਾਪਤਾ 70 ਵਿਅਕਤੀ ਦਿੱਲੀ ਦੀਆਂ ਜੇਲ੍ਹਾਂ ਵਿੱਚ ਬੰਦ: ਕੈਪਟਨ

Vivek Sharma

Leave a Comment