channel punjabi
Canada International News North America

ਕਾਰੋਬਾਰੀ ਪੀਟਰ ਨਾਈਗਾਰਡ ਖਿਲਾਫ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ, ਪੁਲਿਸ ਦਾ ਐਕਸ਼ਨ ਸ਼ੁਰੂ

ਵਿੰਨੀਪੈਗ ਪੁਲਿਸ ਦਾ ਐਕਸ਼ਨ ਸ਼ੁਰੂ

ਪੀਟਰ ਨਾਈਗਾਰਡ ਦੇ ਦਫ਼ਤਰ ਵਿੱਚ ਕੀਤੀ ਪਹੁੰਚ

ਪੀਟਰ ‘ਤੇ ਜਿਣਸੀ ਸ਼ੋਸ਼ਣ ਤੇ ਇਲਜ਼ਾਮ

m

ਵਿਨੀਪੈੱਗ : ਆਪਣੇ ਸਟਾਫ ਮੈਂਬਰਾਂ ਦੇ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ‘ਚ ਘਿਰੇ ਕਾਰੋਬਾਰੀ ਪੀਟਰ ਨਾਈਗਾਰਡ ਦੀਆਂ ਮੁਸ਼ਕਿਲਾਂ ਫਿਲਹਾਲ ਘਟਦੀਆਂ ਨਜ਼ਰ ਨਹੀਂ ਆ ਰਹੀਆਂ । ਵੀਰਵਾਰ ਨੂੰ ਵਿਨੀਪੈਗ ਪੁਲਿਸ ਨੇ ਪੀਟਰ ਨਾਈਗਾਰਡ ਦੇ ਨੋਟਰ ਡੈਮ ਐਵੇਨਿਯੂ ਦੇ ਦਫਤਰ ਵਿਖੇ ਪਹੁੰਚ ਕੀਤੀ।

ਸਵੇਰੇ 10 ਵਜੇ, ਵਿਨੀਪੈਗ ਪੁਲਿਸ ਸੇਵਾ ਦੇ ਤਿੰਨ ਅਧਿਕਾਰੀ ਉਸ ਦੇ ਦਫਤਰ ਦੀ ਇਮਾਰਤ ਦੇ ਬਾਹਰ ਵੇਖੇ ਗਏ। ਇਮਾਰਤ ਦੇ ਬਾਹਰ ਇੱਕ ਪੁਲਿਸ ਕਰੂਜ਼ਰ ਅਤੇ ਇੱਕ ਪਛਾਣ ਯੂਨਿਟ ਵੈਨ ਖੜ੍ਹੀ ਹੋਈ ਦਿਖਾਈ ਦਿੱਤੀ।
ਇਸ ਦੌਰਾਨ ਇੱਕ ਅਧਿਕਾਰੀ ਇਮਾਰਤ ਦੇ ਅੰਦਰ ਅਤੇ ਬਾਹਰ ਜਾਂਦੇ ਹੋਏ, ਕਾਰੋਬਾਰ ਦੀਆਂ ਤਸਵੀਰਾਂ ਲੈਂਦੇ ਵੇਖਿਆ ਗਿਆ ।

78 ਸਾਲਾ ਨਾਈਗਾਰਡ ਉੱਤੇ ਕੈਨੇਡਾ, ਅਮਰੀਕਾ ਅਤੇ ਉਸ ਦੀ ਬਹਾਮਾਸ ਸਥਿਤ ਕੰਪਨੀਆਂ ਵਿੱਚ ਦਰਜ਼ਨਾਂ ਔਰਤਾਂ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਇਲਜ਼ਾਮ ਹੈ।

ਹਲਾਂਕਿ ਵਿਨੀਪੈੱਗ ਪੁਲਿਸ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਘਟਨਾ ਸਥਾਨ ‘ਤੇ ਕਿਉਂ ਸਨ, ਜਾਂ ਕੀ ਉਹ ਨਾਈਗਾਰਡ ਨਾਲ ਜੁੜੀ ਹੋਈ ਕਿਸੇ ਜਾਂਚ ਵਿੱਚ ਸ਼ਾਮਲ ਸਨ।

ਵਧੇਰੇ ਔਰਤਾਂ ਵਿਨੀਪੈਗ ਦੇ ਸਾਬਕਾ ਫੈਸ਼ਨ ਮੋਗੂਲ ਪੀਟਰ ਨਾਈਗਾਰਡ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇੀ ਮੁਕੱਦਮੇ ਵਿੱਚ ਸ਼ਾਮਲ ਹੋਈਆਂ ਹਨ।
ਮੁਕੱਦਮੇ ਵਿਚ ਸ਼ਾਮਲ ਔਰਤਾਂ ਵਿਚੋਂ ਚਾਰ ਦਾ ਕਹਿਣਾ ਹੈ ਕਿ ਉਨ੍ਹਾਂ ਉੱਤੇ ਵਿਨੀਪੈਗ ਵਿਚ ਹਮਲਾ ਵੀ ਕੀਤਾ ਗਿਆ ਸੀ।

ਉਧਰ ਇਸ ਪੂਰੇ ਮਾਮਲੇ ਬਾਰੇ ਨੀਗਾਰਡ ਅਤੇ ਉਸ ਦੇ ਕਾਨੂੰਨੀ ਸਲਾਹਕਾਰਾਂ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਉਲਟਾਂ ਉਹਨਾਂ ਦੋਸ਼ ਲਗਾਏ ਕਿ ਉਹਨਾਂ ਨੂੰ ਇੱਕ ਸਾਜਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ। ਇਸ ਪਿੱਛੇ ਉਹਨਾਂ ਬਹਾਮਾਸ ਦੇ ਇੱਕ ਅਰਬਪਤੀ ਤੇ ਇਲਜ਼ਾਮ ਲਗਾਏ ਹਨ ਜਿਸ ਨਾਲ ਉਹਨਾਂ ਦਾ ਝਗੜਾ ਹੋਇਆ ਸੀ।

ਉਧਰ ਵਕੀਲ ਨੇ ਕਿਹਾ ਕਿ ਕੋਈ ਵੀ ਦੋਸ਼ ਅਦਾਲਤ ਵਿੱਚ ਸਾਬਤ ਨਹੀਂ ਹੋਇਆ ਹੈ, ਅਤੇ ਨਾਈਗਾਰਡ ਉੱਤੇ ਦੋਸ਼ਾਂ ਦੇ ਸੰਬੰਧ ਵਿੱਚ ਕੋਈ ਅਪਰਾਧਕ ਦੋਸ਼ ਨਹੀਂ ਲਗਾਇਆ ਗਿਆ ਹੈ। ਇਸ ਤੋਂ ਜ਼ਿਆਦਾ ਉਹਨਾਂ ਕੋਈ ਗੱਲ ਨਹੀਂ ਕੀਤੀ।

Related News

ਅਮਰੀਕੀ ਫੁੱਟਬਾਲ ਟੀਮ ਦੇ ਜੂਜੂ ਸਮਿੱਥ ਨੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਾ ਕੀਤਾ ਐਲਾਨ

Vivek Sharma

ਟੋਰਾਂਟੋ ਪੁਲਿਸ ਵਲੋਂ ਗਾਰਡੀਨਰ ਐਕਸਪ੍ਰੈੱਸਵੇਅ ‘ਤੇ ਟੱਕਰ ਹੋਣ ਤੋਂ ਬਾਅਦ ਟਰੈਕਟਰ ਦੀ ਭਾਲ ਸ਼ੁਰੂ

Rajneet Kaur

ਚਿੰਤਾਜਨਕ : ਕੈਨੇਡਾ ‘ਚ ਰੋਜ਼ਾਨਾ ਕੋਵਿਡ ਕੇਸਾਂ ਵਿੱਚ ਬੀਤੇ ਹਫ਼ਤੇ ਦੇ ਮੁਕਾਬਲੇ 68% ਦਾ ਵਾਧਾ : ਡਾ. ਟੈਮ

Vivek Sharma

Leave a Comment