channel punjabi
International News USA

BIG NEWS : ਫਾਈਜ਼ਰ ਨੇ ਬੱਚਿਆਂ ਲਈ ਤਿਆਰ ਕੀਤੀ ਵੈਕਸੀਨ , ਸ਼ੁਰੂਆਤੀ ਪ੍ਰਯੋਗ ਸਫ਼ਲ, ਵੈਕਸੀਨ ਦਾ ਟਰਾਇਲ ਕਰਨ ਦੀ ਮੰਗੀ ਇਜਾਜ਼ਤ

ਵਾਸ਼ਿੰਗਟਨ : ਵੈਕਸੀਨ ਨੂੰ ਲੈ ਕੇ ਵੱਡੇ ਅਰਸੇ ਬਾਅਦ ਚੰਗੀ ਖ਼ਬਰ ਆਈ ਹੈ। ਹੁਣ ਬੱਚਿਆਂ ਲਈ ਵੀ ਵੈਕਸੀਨ ਤਿਆਰ ਕਰ ਲਈ ਗਈ ਹੈ। ਅਮਰੀਕੀ ਦਵਾ ਕੰਪਨੀ ਨੇ ਇਸ ਵੈਕਸੀਨ ਦੇ ਪ੍ਰਯੋਗ ਲਈ ਆਗਿਆ ਮੰਗੀ ਹੈ। ਅਮਰੀਕੀ ਦਵਾਈ ਕੰਪਨੀ ਫਾਈਜ਼ਰ ਅਤੇ ਉਸ ਦੇ ਨਾਲ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਬਣਾਉਣ ਵਾਲੀ ਉਸ ਦੀ ਸਹਿਯੋਗੀ ਕੰਪਨੀ ਬਾਇਓਐਨਟੈਕ (BioNTech) ਨੇ ਅਮਰੀਕਾ ਵਿਚ 12-15 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਰੋਨਾ ਦੀ ਵੈਕਸੀਨ ਲਾਉਣ ਦੀ ਆਗਿਆ ਮੰਗੀ ਹੈ।

ਕੰਪਨੀ ਦਾ ਮੰਨਣਾ ਹੈ ਕਿ ਜੇਕਰ ਉਸ ਨੂੰ ਆਗਿਆ ਮਿਲਦੀ ਹੈ ਤਾਂ ਇਹ ‘ਹਰਡ ਇਮਿਊਨਿਟੀ’ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿਚ ਅਗਲਾ ਮਹੱਤਵਪੂਰਣ ਕਦਮ ਹੋ ਸਕਦਾ ਹੈ। ਇਸ ਨਾਲ ਉਨ੍ਹਾਂ ਮਾਪਿਆਂ ਨੂੰ ਰਾਹਤ ਮਿਲੇਗੀ ਜੋ ਨੌਕਰੀ ’ਤੇ ਰਹਿੰਦੇ ਹੋਏ ਕੋਰੋਨਾ ਦੇ ਡਰ ਕਾਰਨ ਅਪਣੇ ਬੱਚਿਆਂ ਨੂੰ ਘਰ ’ਤੇ ਪੜ੍ਹਾਉਣ ਦੀ ਮੰਗ ਕਰ ਰਹੇ ਹਨ।

ਦੋਵੇਂ ਕੰਪਨੀਆਂ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਹੋਰ ਦੇਸ਼ਾਂ ਤੋਂ ਵੀ ਇਸ ਦੀ ਮੰਗ ਕਰ ਸਕਦੇ ਹਨ। ਕੰਪਨੀ ਨੇ ਕਿਹਾ ਕਿ ਉਸ ਦੀ ਵੈਕਸੀਨ ਦਾ 12 ਤੋਂ 15 ਸਾਲ ਦੇ ਬੱਚਿਆਂ ’ਤੇ ਕੀਤਾ ਗਿਆ ਤੀਜੇ ਪੜਾਅ ਦਾ ਪ੍ਰੀਖਣ ਸਫਲ ਰਿਹਾ ਹੈ, ਜਿਸ ਵਿਚ ਸਾਹਮਣੇ ਆਇਆ ਕਿ ਇਹ ਵੈਕਸੀਨ 12-15 ਸਾਲ ਦੇ ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣ ਦੇ ਸਮਰਥ ਹੈ ਅਤੇ ਪ੍ਰੀਖਣ ਦੇ ਨਤੀਜੇ ਆਉਣ ਤੋਂ ਬਾਅਦ ਹੀ ਕੰਪਨੀ ਨੇ ਅਮਰੀਕੀ ਖੁਰਾਕ ਤੇ ਔਸ਼ਧੀ ਪ੍ਰਸ਼ਾਸਨ ਨੂੰ ਇਹ ਅਪੀਲ ਕੀਤੀ।

ਮਾਰਚ ਦੇ ਅੰਤ ਵਿਚ ਕੰਪਨੀ ਨੇ 2260 ਜਣਿਆਂ ’ਤੇ ਕੀਤੇ ਗਏ ਪ੍ਰੀਖਣ ਦਾ ਨਤੀਜਾ ਜਾਰੀ ਪ੍ਰਕਾਸ਼ਤ ਕੀਤਾ ਸੀ, ਜਿਸ ਵਿਚ ਵੈਕਸੀਨ ਤੋਂ ਬਾਅਦ ਮਜ਼ਬੂਤ ਐਂਟੀਬਾਡੀ ਬਣਨ ਦੇ ਸਬੂਤ ਮਿਲੇ ਸੀ।

Related News

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕਿਸਾਨੀ ਅੰਦੋਲਨ ਨੂੰ ਹਮਾਇਤ ‘ਤੇ ਖੜਾ ਹੋਇਆ ਬਖੇੜਾ, ਭਾਰਤ ਨੇ ਕੈਨੇਡਾ ਦੇ ਰਾਜਦੂਤ ਨੂੰ ਕੀਤਾ ਤਲਬ

Vivek Sharma

ਡੋਨਾਲਡ ਟਰੰਪ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਸਫ਼ਲਤਾ ‘ਤੇ ਜਤਾਈ ਖੁਸ਼ੀ, ਟਵੀਟ ਕਰਕੇ ਕਿਹਾ ‘ਗ੍ਰੇਟ ਨਿਊਜ਼’

Rajneet Kaur

ਮਾਂਟਰੀਅਲ: ਕਾਰ ਲੇਕ ‘ਚ ਡਿੱਗਣ ਕਾਰਨ ਪੰਜਾਬੀ ਨੌਜਵਾਨ ਮੁੰਡੇ ਤੇ ਕੁੜੀ ਦੀ ਹੋਈ ਮੌਤ

Rajneet Kaur

Leave a Comment