channel punjabi
News

ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਸਤੀਸ਼ ਕੌਲ ਦਾ ਦਿਹਾਂਤ, ਫ਼ਿਲਮ ਜਗਤ ਵਿੱਚ ਸੋਗ ਦੀ ਲਹਿਰ‌

ਲੁਧਿਆਣਾ/ਚੰਡੀਗੜ੍ਹ : ਕਿਸੇ ਸਮੇਂ ਪੰਜਾਬੀ ਫਿਲਮ ਇੰਡਸਟਰੀ ਦੇ ਥੰਮ ਰਹੇ ਸਤੀਸ਼ ਕੌਲ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਹੈ। ਉਹ 73 ਸਾਲ ਦੇ ਸਨ। ਸੂਤਰਾਂ ਅਨੁਸਾਰ ਸਤੀਸ਼ ਕੌਲ ਨੇ ਲੁਧਿਆਣਾ ਦੇ ਦਰੇਸੀ ਜੇ ਰਾਮ ਚੈਰੀਟੇਬਲ ਹਸਪਤਾਲ ’ਚ ਆਖ਼ਿਰੀ ਸਾਹ ਲਏ ਹਨ। ਸਤੀਸ਼ ਕੌਲ ਕਾਫ਼ੀ ਲੰਬੇ ਸਮੇਂ ਤੋਂ ਬੀਮਾਰ ਸੀ ਅਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਮੌਤ ਹੋਈ ਹੈ।

ਪੰਜਾਬੀ ਅਤੇ ਹਿੰਦੀ ਫ਼ਿਲਮ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਸਤੀਸ਼ ਕੌਲ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

ਸਤੀਸ਼ ਕੌਲ ਨੇ ਪੰਜਾਬੀ ਦੇ ਨਾਲ-ਨਾਲ ਕਈ ਹਿੰਦੀ ਫ਼ਿਲਮਾਂ ’ਚ ਵੀ ਕੰਮ ਕੀਤਾ ਸੀ। ਸਤੀਸ਼ ਕੌਲ, ਦਿਲੀਪ ਕੁਮਾਰ (ਫਿਲਮ-ਕਰਮਾ)ਨਾਲ ਵੀ ਕੰਮ ਕਰ ਚੁੱਕੇ ਸਨ। ਬੀ. ਆਰ. ਚੋਪੜਾ ਦੀ ਮਹਾਭਾਰਤ ਦੀ ਲੋਕਪ੍ਰਿਯਤਾ ਕਾਰਣ ਸਤੀਸ਼ ਕੌਲ ਚਰਚਾ ‘ਚ ਆਏ ਸਨ। ਮਹਾਭਾਰਤ ‘ਚ ਇੰਦਰ ਦੇਵ ਦਾ ਰੋਲ ਨਿਭਾਉਣ ਵਾਲੇ ਸਤੀਸ਼ ਕੌਲ ਸ਼ਨੀਵਾਰ ਇਸ ਦੁਨੀਆ ਨੂੰ ਅਲਵਿਦਾ ਆਖ ਗਏ ।

ਦੱਸ ਦਈਏ ਕਿ 300 ਹਿੰਦੀ ਅਤੇ ਕਈ ਪੰਜਾਬੀ ਫਿਲਮਾਂ ‘ਚ ਕੰਮ ਕਰਨ ਵਾਲੇ ਸਤੀਸ਼ ਕੌਲ ਦੀ ਜ਼ਿੰਦਗੀ ਪਿਛਲੇ ਕੁਝ ਸਾਲਾਂ ਤੋਂ ਬੀਮਾਰੀ ਅਤੇ ਫਕੀਰੀ ‘ਚੋਂ ਲੰਘ ਰਹੀ ਸੀ। ‘ਮਹਾਭਾਰਤ’, ‘ਸਰਕਸ’ ਅਤੇ ‘ਵਿਕਰਮ ਬੇਤਾਲ’ ਜਿਹੇ ਲੋਕਪ੍ਰਿਯ ਟੀ.ਵੀ. ਸ਼ੋਅਜ਼ ’ਚ ਕੰਮ ਕਰਨ ਦੇ ਬਾਵਜੂਦ ਅੱਜ ਸਤੀਸ਼ ਕੌਲ ਦੀ ਜ਼ਿੰਦਗੀ ਮੁਫ਼ਲਿਸੀ ’ਚ ਗੁਜ਼ਰ ਰਹੀ ਸੀ। ਬੀਤੇ ਸਾਲ ਚੈਨਲ ਪੰਜਾਬੀ ਦੀ ਟੀਮ ਨਾਲ ਲੁਧਿਆਣਾ ’ਚ ਗੱਲਬਾਤ ਕਰਦਿਆਂ ਸਤੀਸ਼ ਕੌਲ ਨੇ ਗ਼ਿਲਾ ਜ਼ਾਹਰ ਕੀਤਾ ਸੀ ਕਿ ਸੂਬਾ ਸਰਕਾਰ ਨੇ ਸਮੇਂ ਸਿਰ ਉਨ੍ਹਾਂ ਦੀ ਸਾਰ ਨਹੀਂ ਲਈ। ਸਤੀਸ਼ ਕੌਲ ਲੁਧਿਆਣਾ ‘ਚ ਇਕ ਛੋਟੇ ਜਿਹੇ ਮਕਾਨ ’ਚ ਰਹਿ ਰਹੇ ਸਨ । ਸਤੀਸ਼ ਕੌਲ ਨੂੰ ਹਰ ਮਹੀਨੇ ਕਿਰਾਏ ਦੇ ਸਿਰਫ਼ 7500 ਰੁਪਏ ਦੇਣ ਅਤੇ ਆਪਣੀਆਂ ਦਵਾਈਆਂ ਦੇ ਖ਼ਰਚੇ ਲਈ ਵੀ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਸਤੀਸ਼ ਕੌਲ ਲੁਧਿਆਣਾ ਦੇ ਇੱਕ ਛੋਟੇ ਜਿਹੇ ਘਰ ‘ਚ ਰਹਿਣ ਲਈ ਮਜ਼ਬੂਰ ਸਨ। ਕੁਝ ਸਮਾਂ ਪਹਿਲਾਂ ਪਟਿਆਲਾ ‘ਚ ਡਿੱਗਣ ਕਾਰਨ ਉਨ੍ਹਾਂ ਦੇ ਚੂਲੇ ਦੀ ਹੱਡੀ ਟੁੱਟ ਗਈ ਸੀ, ਜਿਸ ਨਾਲ ਪੀੜਤ ਹੋਣ ਦੇ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਢਾਈ ਸਾਲ ਹਸਪਤਾਲ ‘ਚ ਰਹਿਣ ਤੋਂ ਬਾਅਦ ਸਤੀਸ਼ ਕੌਲ ਇੱਕ ਆਸ਼ਰਮ ‘ਚ ਵੀ ਰਹੇ ਸਨ।

30 ਸਾਲਾਂ ਤੱਕ ਪੰਜਾਬੀ ਤੇ ਹਿੰਦੀ ਸਿਨੇਮਾ ‘ਤੇ ਰਾਜ ਕਰਨ ਵਾਲੇ ਸਤੀਸ਼ ਕੌਲ ਨੇ ਅੰਤਿਮ ਸਮੇਂ ‘ਚ ਗੁੰਮਨਾਮੀ ਦੀ ਜ਼ਿੰਦਗੀ ਬਿਤਾਈ । ਸਤੀਸ਼ ਕੌਲ ਦਾ ਜਨਮ 8 ਸਤੰਬਰ 1954 ਨੂੰ ਕਸ਼ਮੀਰ ‘ਚ ਹੋਇਆ ਸੀ। ਪਿਤਾ ਮੋਹਨ ਲਾਲ ਕੌਲ ਮੌਸਿਕੀ (ਸ਼ਾਇਰੀ) ਕਰਦੇ ਸਨ। ਉਨ੍ਹਾਂ ਨੇ ਕਸ਼ਮੀਰ ਦੀ ਮੌਸਿਕੀ ਨੂੰ ਦੁਨੀਆ ਭਰ ‘ਚ ਪ੍ਰਸਿੱਧ ਕੀਤਾ। ਸਤੀਸ਼ ਕੌਲ ਪਿਤਾ ਦੇ ਕਹਿਣ ‘ਤੇ 1969 ‘ਚ ਪੁਣੇ ਦੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਂਟ ਆਫ ਇੰਡੀਆ ‘ਚ ਗ੍ਰੇਜੂਏਸ਼ਨ ਲਈ ਗਏ । ਸਤੀਸ਼ ਕੌਲ ਨੇ ਇੱਕ ਵਾਰ ਕਿਹਾ ਸੀ ਕਿ ਉਹ ਜਯਾ ਬੱਚਨ, ਡੈਨੀ ਤੇ ਸ਼ਤਰੁਘਣ ਸਿੰਨ੍ਹਾ ਦੇ ਬੈਚ ਮੈਟ ਵੀ ਰਹੇ।

ਸਤੀਸ਼ ਕੌਲ ਜਦੋਂ ਪੰਜਾਬ ਆਏ, ਇੱਥੇ ਉਨ੍ਹਾਂ ਨੇ ਖੁਦ ਦਾ ਐਕਟਿੰਗ ਸਕੂਲ ਸ਼ੁਰੂ ਕੀਤਾ ਸੀ ਪਰ ਉਸ ’ਚ ਉਨ੍ਹਾਂ ਨੂੰ ਖ਼ਾਸ ਕਾਮਯਾਬੀ ਹਾਸਿਲ ਨਹੀਂ ਹੋ ਪਾਈ ਸੀ। ਉਸ ਤੋਂ ਬਾਅਦ ਉਨ੍ਹਾਂ ਦੀਆਂ ਪਰੇਸ਼ਾਨੀਆਂ ਵੱਧਣੀਆਂ ਸ਼ੁਰੂ ਹੋ ਗਈਆਂ ਸਨ। ਸਾਲ 2015 ’ਚ ਉਨ੍ਹਾਂ ਦੇ ਹਿਪ ਬੋਨ ’ਚ ਫ੍ਰੈਕਚਰ ਹੋ ਗਿਆ ਸੀ। ਢਾਈ ਸਾਲ ਤੱਕ ਉਹ ਹਸਪਤਾਲ ਦੇ ਬਿਸਤਰ ’ਤੇ ਹੀ ਰਹੇ ਸਨ। ਇਸ ਦੇ ਬਾਅਦ ਉਹ ਕੁਝ ਸਮਾਂ ਆਸ਼ਰਮ ’ਚ ਰਹੇ, ਜਿੱਥੇ ਉਨ੍ਹਾਂ ਨੇ ਦੋ ਸਾਲ ਬਿਤਾਏ ਸਨ। ਫਿਰ ਉਹ ਲੁਧਿਆਣਾ ਆ ਕੇ ਰਹਿਣ ਲੱਗ ਪਏ ਸਨ। ਇਨ੍ਹੇ ਸੰਘਰਸ਼ ਦੇ ਬਾਵਜੂਦ ਸਤੀਸ਼ ਕੌਲ ਨੇ ਜ਼ਿੰਦਗੀ ਤੋਂ ਹਾਰ ਨਹੀਂ ਮੰਨੀ ਸੀ ।

Related News

ਓਂਟਾਰੀਓ ਹਸਪਤਾਲ ਐਸੋਸੀਏਸ਼ਨ ਨੇ ਐਤਵਾਰ ਨੂੰ ਜਾਰੀ ਕੀਤੀ ਚਿਤਾਵਨੀ, ਕੋਵਿਡ 19 ਕੇਸਾਂ ‘ਚ 200 ਫੀਸਦੀ ਹੋਇਆ ਵਾਧਾ

Rajneet Kaur

ਮਾਸਕ ਨਾ ਪਾਉਣ ‘ਤੇ ਟੋਰਾਂਟੋ ਦੇ ਕੈਥੋਲਿਕ ਟੀਚਰ ਨੂੰ ਕੀਤਾ ਗਿਆ ਚਾਰਜ, ਅਧਿਆਪਕ ਹੀ ਨਿਯਮਾਂ ਦਾ ਪਾਲਣ ਨਹੀਂ ਕਰਨਗੇ ਤਾਂ ਕਿਵੇਂ ਚੱਲੇਗਾ? : ਸਿੱਖਿਆ ਮੰਤਰੀ ਸਟੀਫਨ ਲਿਚੇ

Rajneet Kaur

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਉਨ੍ਹਾਂ ਦੀ ਬੇਗਮ ਸਾਹਿਬਾ ਨਿਕਲੇ ਕੋਰੋਨਾ POSITIVE, ਚੀਨ ਦੀ ਵੈਕਸੀਨ ਦਾ ਕਮਾਲ !

Vivek Sharma

Leave a Comment