channel punjabi
Canada International News North America

ਮਾਸਕ ਨਾ ਪਾਉਣ ‘ਤੇ ਟੋਰਾਂਟੋ ਦੇ ਕੈਥੋਲਿਕ ਟੀਚਰ ਨੂੰ ਕੀਤਾ ਗਿਆ ਚਾਰਜ, ਅਧਿਆਪਕ ਹੀ ਨਿਯਮਾਂ ਦਾ ਪਾਲਣ ਨਹੀਂ ਕਰਨਗੇ ਤਾਂ ਕਿਵੇਂ ਚੱਲੇਗਾ? : ਸਿੱਖਿਆ ਮੰਤਰੀ ਸਟੀਫਨ ਲਿਚੇ

ਲੇਬਰ ਮੰਤਰਾਲੇ ਵੱਲੋਂ ਮਾਸਕ ਨਾ ਪਾਉਣ ਵਾਲੇ ਟੋਰਾਂਟੋ ਦੇ ਕੈਥੋਲਿਕ ਟੀਚਰ ਨੂੰ ਚਾਰਜ ਕਰਨ ਦੀ ਖਬਰ ਤੋਂ ਸਿੱਖਿਆ ਮੰਤਰੀ ਸਟੀਫਨ ਲਿਚੇ ਬਿਲਕੁਲ ਵੀ ਖੁਸ਼ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅਧਿਆਪਕ ਹੀ ਨਿਯਮਾਂ ਦਾ ਪਾਲਣ ਨਹੀਂ ਕਰਨਗੇ ਤਾਂ ਕਿਵੇਂ ਚੱਲੇਗਾ। ਉਨ੍ਹਾਂ ਆਖਿਆ ਕਿ ਚੀਫ ਮੈਡੀਕਲ ਆਫੀਸਰ ਤੇ ਲੋਕਲ ਪਬਲਿਕ ਹੈਲਥ ਵੱਲੋਂ ਕਾਇਮ ਕੀਤੀਆਂ ਗਈਆਂ ਪ੍ਰੋਟੋਕਾਲਜ਼ ਦੀ ਪਾਲਣਾ ਕਰਨ ਵਿੱਚ ਕੀਤੀ ਜਾਣ ਵਾਲੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮਹੀਨੇ ਦੇ ਸ਼ੁਰੂ ਵਿੱਚ ਇਹ ਮਿਊਜ਼ਿਕ ਟੀਚਰ ਕੋਵਿਡ-19 ਪਾਜ਼ੀਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਸੇਂਟ ਚਾਰਲਸ ਕੈਥੋਲਿਕ ਸਕੂਲ ਨੂੰ ਹਫਤੇ ਭਰ ਲਈ ਬੰਦ ਕਰ ਦਿੱਤਾ ਗਿਆ।

ਲਿਚੇ ਦਾ ਕਹਿਣਾ ਹੈ ਕਿ ਅਸੀਂ ਸਕੂਲਾਂ ਨੂੰ ਉਸ ਸੂਰਤ ਵਿੱਚ ਹੀ ਖੁੱਲ੍ਹਾ ਰੱਖ ਸਕਦੇ ਹਾਂ ਜੇ ਸਾਰੇ ਹੀ ਨਿਯਮਾਂ ਦੀ ਪਾਲਣਾ ਕਰਨ। ਲੇਬਰ ਮੰਤਰੀ ਮੌਂਟੀ ਮੈਕਨੌਟਨ ਨੇ ਆਖਿਆ ਕਿ ਇਹ ਮਾਮਲਾ ਕਾਫੀ ਚਿੰਤਾਜਨਕ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਾਰਿਆਂ ਨੂੰ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਜੇ ਤੁਹਾਡੇ ਇੰਪਲੌਇਰ ਵੱਲੋਂ ਪੀਪੀਈ ਤੇ ਮਾਸਕ ਪਾਉਣ ਲਈ ਆਖਿਆ ਜਾਂਦਾ ਹੈ ਤਾਂ ਉਸ ਨੂੰ ਜ਼ਰੂਰ ਪਾਓ। ਮੈਕਨੌਟਨ ਨੇ ਆਖਿਆ ਕਿ ਲੇਬਰ ਮੰਤਰਾਲੇ ਵੱਲੋਂ ਮਹਾਂਮਾਰੀ ਦੌਰਾਨ 25,000 ਮਾਮਲਿਆਂ ਦੀ ਜਾਂਚ ਤੋਂ ਬਾਅਦ 22,000 ਆਰਡਰਜ਼ ਜਾਰੀ ਕੀਤੇ ਗਏ।

ਇਸ ਦੌਰਾਨ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਜਿਸ ਅਧਿਆਪਕ ਨੂੰ ਚਾਰਜ ਕੀਤਾ ਗਿਆ ਹੈ ਉਸ ਬਾਰੇ ਉਨ੍ਹਾਂ ਨੂੰ ਇੱਕ ਵਿਦਿਆਰਥੀ ਦੀ ਮਾਂ ਦਾ ਮੈਸੇਜ ਮਿਲਿਆ ਸੀ। ਹੈਲਥ ਇੰਸਪੈਕਟਰਜ਼ ਵੱਲੋਂ ਸੇਂਟ ਚਾਰਲਸ ਕੈਥੋਲਿਕ ਸਕੂਲ ਦਾ ਮੁਆਇਨਾ ਕਰਨ ਸਮੇਂ ਇਸ ਟੀਚਰ ਨੂੰ ਚਾਰਜ ਕੀਤਾ ਗਿਆ ਤੇ ਹੁਣ ਇਹ ਟੀਚਰ ਛੁੱਟੀ ਉੱਤੇ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਲਈ 1000 ਡਾਲਰ ਜੁਰਮਾਨਾ ਰੱਖਿਆ ਗਿਆ ਹੈ।

Related News

ਚੀਨ ਨੇ ਕੋਵਿਡ-19 ਟੀਕਿਆਂ ਦੀ ਐਮਰਜੈਂਸੀ ਵਰਤੋਂ ਨੂੰ ਦਿੱਤੀ ਮਨਜ਼ੂਰੀ : ਅਧਿਕਾਰਤ

Rajneet Kaur

ਯਾਤਰਾ ਪਾਬੰਦੀਆਂ ਦੇ ਬਾਵਜੂਦ ਵਿਦੇਸ਼ ਯਾਤਰਾ ਕਰਨ ਵਾਲੇ ਕੈਨੇਡਾ ਦੇ ਸਿਆਸੀ ਆਗੂਆਂ ਬਾਰੇ ਖੁਲਾਸਾ,ਕਮਲ ਖਹਿਰਾ ਨੇ ਇਸ ਸਬੰਧ ਵਿੱਚ ਟਵਿੱਟਰ ‘ਤੇ ਦਿੱਤੀ ਜਾਣਕਾਰੀ

Rajneet Kaur

ਨਹੀਂ ਮੰਨਦੇ ਲੋਕ, ਪਾਬੰਦੀਆਂ ਦੇ ਬਾਵਜੂਦ ਕੀਤੀ ਵੱਡੀ ਕਾਰ ਰੈਲੀ, ਉਡਾਈਆਂ ਪਾਬੰਦੀਆਂ ਦੀਆਂ ਧੱਜੀਆਂ

Vivek Sharma

Leave a Comment