channel punjabi
Canada International News North America

ਸਿਟੀ ਕਾਊਂਸਲ ਦੀ ਮੀਟਿੰਗ ਵਿੱਚ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਡਰਾਈਵ-ਵੇਅ ਡਿਜ਼ਾਈਨ ਪਾਲਿਸੀ ਦੇ ਸਬੰਧ ‘ਚ ਵਿਚਾਰ ਵਟਾਂਦਰਾ ਕੀਤਾ ਗਿਆ

ਬਰੈਂਪਟਨ: ਸਿਟੀ ਕਾਊਂਸਲ ਦੀ ਮੀਟਿੰਗ ਵਿੱਚ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਡਰਾਈਵ-ਵੇਅ ਡਿਜ਼ਾਈਨ ਪਾਲਿਸੀ ਦੇ ਸਬੰਧ ਵਿੱਚ ਵਿਚਾਰ ਚਰਚਾ ਛੇੜੀ ਗਈ। ਸਥਾਨਕ ਰੈਜ਼ੀਡੈਂਟਸ ਵੱਲੋਂ ਡਰਾਈਵ-ਵੇਅ ਤੇ ਹਾਊਸਿੰਗ ਡਿਜ਼ਾਈਨਜ਼ ਵਿੱਚ ਨੁਕਸ ਹੋਣ ਦੀਆਂ ਸ਼ਿਕਾਇਤਾਂ ਮਿਲਣ ਤੇ ਇਸ ਸਬੰਧ ਵਿੱਚ ਪਿੱਛੇ ਜਿਹੇ ਵਾਇਰਲ ਹੋਏ ਵੀਡੀਓ ਦੇ ਸਬੰਧ ਵਿੱਚ ਇਹ ਵਿਚਾਰ ਵਟਾਂਦਰਾ ਕੀਤਾ ਗਿਆ।

ਕਾਊਂਸਲਰ ਢਿੱਲੋਂ ਵੱਲੋਂ ਕੀਤੇ ਗਏ ਸਵਾਲਾਂ ਦੌਰਾਨ ਸਿਟੀ ਸਟਾਫ ਵੱਲੋਂ ਇਹ ਪਾਇਆ ਗਿਆ ਕਿ ਜਿਸ ਡਰਾਈਵ-ਵੇਅ ਦੀ ਵੀਡੀਓ ਵਾਇਰਲ ਹੋਈ ਹੈ ਉਹ ਉਸ ਪਾਇਲਟ ਪ੍ਰੋਜੈਕਟ ਦਾ ਹਿੱਸਾ ਸੀ ਜਿਸ ਨੂੰ 2013 ਵਿੱਚ ਪਿਛਲੀ ਕਾਊਂਸਲ ਵੱਲੋਂ ਪਾਸ ਕੀਤਾ ਗਿਆ ਸੀ। ਇਹ ਵੀ ਪਾਇਆ ਗਿਆ ਕਿ ਇਹ ਖਾਸ ਡਿਜ਼ਾਈਨ ਆਪਸ਼ਨਲ ਸੀ ਤੇ ਘਰ ਦੇ ਅਸਲ ਮਾਲਕਾਂ ਵੱਲੋਂ ਇਸ ਲਈ ਸਹਿਮਤੀ ਦਿੱਤੀ ਗਈ ਸੀ।

ਸਿਟੀ ਆਫ ਬਰੈਂਪਟਨ ਦੀ ਮੌਜੂਦਾ ਪਾਲਿਸੀ ਆਖਦੀ ਹੈ ਕਿ ਗੈਰਾਜ ਡੋਰ ਤੋਂ ਪ੍ਰਾਪਰਟੀ ਲਾਈਨ ਤੱਕ ਡਰਾਈਵ-ਵੇਅ ਦੀ ਲੰਬਾਈ ਘੱਟ ਤੋਂ ਘੱਟ 5.5 ਮੀਟਰ ਹੋਣੀ ਚਾਹੀਦੀ ਹੈ। ਹਾਲਾਂਕਿ ਪਿਛਲੇ ਸਾਲਾਂ ਵਿੱਚ ਬਰੈਂਪਟਨ ਰੈਜ਼ੀਡੈਂਸ਼ੀਅਲ ਲੌਟ ਤੇ ਡਰਾਈਵ-ਵੇਅ ਸਾਈਜ਼ਿਜ਼ ਵਿੱਚ ਕਾਫੀ ਕਮੀ ਆਈ ਹੈ ਜਦਕਿ ਬੋਲੀਵੀਆਰਡ ਦੇ ਸਾਈਜ਼ਿਜ਼ ਵਿੱਚ ਵਾਧਾ ਹੋਇਆ ਹੈ। ਸਿਟੀ ਸਟਾਫ ਦਾ ਕਹਿਣਾ ਹੈ ਕਿ ਅੰਡਰਗ੍ਰਾਊਂਡ ਸਿਟੀ ਇਨਫਰਾਸਟ੍ਰਕਚਰ ਮੁਕੰਮਲ ਤੌਰ ਉੱਤੇ ਸਿਟੀ ਦੀ ਮਲਕੀਅਤ ਵਾਲੇ ਬੋਲੀਵੀਆਰਡ ਵਿੱਚ ਹੀ ਰਹੇਗਾ। ਫਿਰ ਵੀ ਸਥਾਨਕ ਰੈਂਜ਼ੀਡੈਂਟਸ ਇਸ ਤੋਂ ਪਰੇਸ਼ਾਨ ਹਨ। ਕਾਊਂਸਲਰ ਢਿੱਲੋਂ ਨੇ ਆਖਿਆ ਹਾਲਾਂਕਿ ਮੌਜੂਦਾ ਡਿਵੈਲਪਮੈਂਟਸ ਉਨ੍ਹਾਂ ਦੇ ਤੇ ਉਨ੍ਹਾਂ ਦੇ ਕੁਲੀਗਜ਼ ਦੇ ਕਾਰਜਕਾਲ ਤੋਂ ਪਹਿਲਾਂ ਹੀ ਮਨਜ਼ੂਰ ਕੀਤੀਆਂ ਜਾ ਚੁੱਕੀਆਂ ਸਨ ਪਰ ਉਨ੍ਹਾਂ ਭਰੋਸਾ ਦਿਵਾਇਆ ਕਿ ਅਗਾਂਹ ਤੋਂ ਸਥਾਨਕ ਰੈਜ਼ੀਡੈਂਟਸ ਦੇ ਆਲੇ ਦੁਆਲੇ ਦੇ ਡਿਜ਼ਾਈਨ ਤੇ ਵਿਸੇਸ਼ਤਾਈਆਂ ਬਾਰੇ ਉਨ੍ਹਾਂ ਦੀ ਆਵਾਜ਼ ਤੇ ਦੁੱਖ ਤਕਲੀਫ ਸੁਣੀ ਜਾਵੇਗੀ। ਸਾਨੂੰ ਇਹ ਯਕੀਨ ਦਿਵਾਉਣਾ ਹੋਵੇਗਾ ਕਿ ਘਰ ਤੇ ਡਰਾਈਵ-ਵੇਅ ਸਾਡੇ ਰੈਜ਼ੀਡੈਂਟਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਤਿਆਰ ਕੀਤੇ ਜਾਂਦੇ ਹਨ ਨਾ ਕਿ ਬਿਲਡਰਜ਼ ਤੇ ਡਿਵੈਲਪਰਜ਼ ਨੂੰ ਵੱਧ ਤੋਂ ਵੱਧ ਮੁਨਾਫਾ ਕਮਾਉਣ ਤੇ ਖੁਸ਼ ਕਰਨ ਲਈ। ਇਸ ਵਿਚਾਰ ਵਟਾਂਦਰੇ ਨੂੰ ਕਾਉਂਸਲਰ ਢਿੱਲੋਂ ਵੱਲੋ ਦਸੰਬਰ ਪਲੈਨਿੰਗ ਐਂਡ ਡਿਵੈਲਪਮੈਂਟ ਕਮੇਟੀ ਦੀ ਮੀਟਿੰਗ ਲਈ ਰੈਫਰ ਕਰ ਦਿੱਤਾ ਗਿਆ ਤਾਂ ਕਿ ਸਟਾਫ ਵੱਲੋਂ ਹੋਰ ਜਾਣਕਾਰੀ ਸਾਹਮਣੇ ਲਿਆਂਦੀ ਜਾ ਸਕੇ ਤੇ ਕਾਊਂਸਲ ਮੈਂਬਰਜ਼ ਨੂੰ ਇਸ ਮਾਮਲੇ ਸਬੰਧੀ ਰਿਸਰਚ ਕਰਨ ਦਾ ਸਮਾਂ ਮਿਲ ਸਕੇ। ਸਿਟੀ ਆਫ ਬਰੈਂਪਟਨ ਦੀ ਦਸੰਬਰ ਪਲੈਨਿੰਗ ਐਂਡ ਡਿਵੈਲਪਮੈਂਟ ਮੀਟਿੰਗ 7 ਦਸੰਬਰ, 2020 ਨੂੰ ਸ਼ਾਮੀਂ 7:00 ਵਜੇ ਹੋਵੇਗੀ।

Related News

ਮੁੜ ਚੜ੍ਹਿਆ ਕੋਰੋਨਾ ਦਾ ਗ੍ਰਾਫ਼ : 873 ਨਵੇਂ ਮਾਮਲੇ ਆਏ ਸਾਹਮਣੇ

Vivek Sharma

ਓਂਟਾਰੀਓ ‘ਚ ਕੋਰੋਨਾ ਪੀੜਿਤਾਂ ਦੀ ਗਿਣਤੀ 2300 ਤੋਂ ਵੱਧ ਦਰਜ

Rajneet Kaur

ਭਾਰਤੀਆਂ ਦੀ ਬੱਲੇ-ਬੱਲੇ : Joe Biden ਨੇ ਤਿੰਨ ਹੋਰ ਭਾਰਤੀਆਂ ਨੂੰ ਦਿੱਤੀ ਮਹੱਤਵਪੂਰਨ ਅਹੁਦਿਆਂ ਦੀ ਜ਼ਿੰਮੇਵਾਰੀ

Vivek Sharma

Leave a Comment