channel punjabi
Canada News North America

ਬਰੈਂਪਟਨ ਦੇ ਗੈਰ ਯੂਨੀਅਨ ਸਿਟੀ ਮੁਲਾਜ਼ਮਾਂ ਨੂੰ ਤਨਖਾਹ ਵਿੱਚ ਮਿਲੇਗਾ 7 ਫੀਸਦੀ ਤੱਕ ਦਾ ਵਾਧਾ

ਬਰੈਂਪਟਨ : ਸਿਟੀ ਆਫ ਬਰੈਂਪਟਨ ਵੱਲੋਂ ਆਪਣੇ ਗੈਰ ਯੂਨੀਅਨ ਕਰਮਚਾਰੀਆਂ ਨੂੰ ਤਨਖਾਹ ਵਿੱਚ 2·5 ਮਿਲੀਅਨ ਡਾਲਰ ਦਾ ਵਾਧਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਫੈਸਲੇ ਤੋਂ ਬਾਅਦ ਕੁੱਝ ਸਿਟੀ ਹਾਲ ਵਰਕਰਜ਼ ਦੀ ਤਨਖਾਹ ਵਿੱਚ ਸੱਤ ਫੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ।
ਸਿਟੀ ਦੇ ਨਵੇਂ ਪਰਫੌਰਮੈਂਸ ਮੈਨੇਜਮੈਂਟ ਪ੍ਰੋਗਰਾਮ (ਪੀਐਮਪੀ) ਦੇ ਹਿੱਸੇ ਵਜੋਂ ਹਰ ਗੈਰ ਯੂਨੀਅਨ ਵਾਲੇ ਸਿਟੀ ਮੁਲਾਜ਼ਮ, ਜਿਨ੍ਹਾਂ ਵਿੱਚ ਕਾਉਂਸਲਰ ਵੀ ਸ਼ਾਮਲ ਹਨ, ਨੂੰ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਕੇ 1·75 ਫੀਸਦੀ ਦਾ ਬੇਸ ਵਾਧਾ ਮਿਲੇਗਾ । ਇੱਥੇ ਹੀ ਬੱਸ ਨਹੀਂ ਇਹ ਵਾਧਾ ਪਿਛਲੇ ਸਾਲ 31 ਦਸੰਬਰ ਤੋਂ ਲਾਗੂ ਹੋਵੇਗਾ। ਇਸ ਨਾਲ ਕੁੱਝ ਮੁਲਾਜ਼ਮਾਂ ਨੂੰ ਮੈਰਿਟ ਦੇ ਆਧਾਰ ਉੱਤੇ ਸੱਤ ਫੀਸਦੀ ਵਾਧਾ ਤੱਕ ਮਿਲੇਗਾ।

ਤਨਖਾਹ ‘ਚ ਵਾਧਾ ਮੁਲਾਜ਼ਮਾਂ ਦੀ ਕਾਰਗੁਜ਼ਾਰੀ ‘ਤੇ ਵੀ ਨਿਰਭਰ ਕਰੇਗਾ, ਜਿਨ੍ਹਾਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਦੀ ਲੋੜ ਹੋਵੇਗੀ ਜਾਂ ਜਿਹੜੇ ਬਹੁਤੀਆਂ ਉਮੀਦਾਂ ਉੱਤੇ ਖਰੇ ਉਤਰਨਗੇ ਉਨ੍ਹਾਂ ਨੂੰ ਕੌਸਟ ਆਫ ਲਿਵਿੰਗ ਰੂਪੀ ਇਹ ਵਾਧਾ ਸਿਰਫ 1·75 ਫੀਸਦੀ ਤੱਕ ਹੀ ਹਾਸਲ ਹੋਵੇਗਾ। ਜਿਹੜੇ ਉਮੀਦਾਂ ਉੱਤੇ ਪੂਰੀ ਤਰ੍ਹਾਂ ਖਰੇ ਉਤਰਨਗੇ ਉਨ੍ਹਾਂ ਨੂੰ 1·75 ਫੀ ਸਦੀ ਦਾ ਹੋਰ ਵਾਧਾ ਮਿਲੇਗਾ ਤੇ ਉਨ੍ਹਾਂ ਦਾ ਇਹ ਕੁੱਲ ਵਾਧਾ 3·5 ਫੀ ਸਦੀ ਹੋਵੇਗਾ।ਜਿਨ੍ਹਾਂ ਦੀ ਕਾਰਗੁਜ਼ਾਰੀ ਹੱਦੋਂ ਵੱਧ ਵਧੀਆ ਹੋਵੇਗੀ ਜਾਂ ਬੇਹੱਦ ਵਧੀਆ ਹੋਵੇਗੀ ਉਨ੍ਹਾਂ ਨੂੰ ਕ੍ਰਮਵਾਰ 5·5 ਫੀ ਸਦੀ ਤੇ 7 ਫੀਸਦੀ ਦਾ ਵਾਧਾ ਮਿਲੇਗਾ।

Related News

ਫੇਸਬੁੱਕ ਤੋਂ ਹੋਈ ਗਲਤੀ, ਪਿਆਜ਼ਾ ਨੂੰ ‘ਸੈਕਸੀ’ ਸਮਝ ਇਸ਼ਤਿਹਾਰ ਕੀਤਾ ਡਿਲੀਟ,ਮੰਗੀ ਮੁਆਫੀ

Rajneet Kaur

ਬੁੱਧਵਾਰ ਨੂੰ ਕੋਰੋਨਾ ਦੇ 492 ਨਵੇਂ ਮਾਮਲੇ ਆਏ ਸਾਹਮਣੇ

Vivek Sharma

ਓਨਟਾਰੀਓ ਦੇ ਵਿਦਿਆਰਥੀ ਅੱਜ COVID-19 ਦੇ ਕੇਸਾਂ ਕਾਰਨ ਵਰਚੁਅਲ ਕਲਾਸਰੂਮਾਂ ਵਿਚ ਵਾਪਸ ਪਰਤੇ

Rajneet Kaur

Leave a Comment