channel punjabi
International News

ਖ਼ਾਲਸਾ ਏਡ ਦੇ CEO ਰਵੀ ਇੰਦਰ ਸਿੰਘ ਦੀ ਤਬੀਅਤ ਨਾਸਾਜ਼, ਸੋਸ਼ਲ ਮੀਡੀਆ ਰਾਹੀਂ ਖੁਦ ਦਿੱਤੀ ਜਾਣਕਾਰੀ, ਦੁਨੀਆ ਭਰ ਵਿੱਚ ਦੁਆਵਾਂ ਦਾ ਦੌਰ ਜਾਰੀ

ਖਾਲਸਾ ਏਡ ਦੇ ਸੀ.ਈ.ਓ. ਰਵੀ ਇੰਦਰ ਸਿੰਘ ਦੀਆਂ ਦੋਵੇਂ ਕਿਡਨੀਆਂ ਖਰਾਬ ਹੋਣ ਕਾਰਨ ਉਹ ਇਸਦੇ ਇਲਾਜ ਲਈ ਹਸਪਤਾਲ ਵਿਚ ਦਾਖਲ ਹਨ। ਇਸ ਬਾਰੇ ਰਵੀ ਸਿੰਘ ਨੇ ਆਪਣੇ ਫੇਸਬੁੱਕ ਪੇਜ ਅਤੇ ਟਵਿੱਟਰ ਤੇ ਜਾਣਕਾਰੀ ਦਿੱਤੀ ਅਤੇ ਆਪਣੀ ਸਿਹਤ ਦਾ ਹਾਲ ਦੱਸਿਆ। ਉਨ੍ਹਾਂ ਆਪਣੇ ਸੁਨੇਹੇ ਵਿੱਚ ਲਿਖਿਆ ਕਿ ਪਿਛਲੇ 22 ਸਾਲਾਂ ਤੋਂ ਗੁਰੂ ਸਾਹਿਬ ਕ੍ਰਿਪਾ ਕਰਕੇ ਸੇਵਾ ਲੈ ਰਹੇ ਹਨ। ਸੇਵਾ ਦੇ ਪਹਿਲੇ 10 ਸਾਲਾਂ ਵਿਚ ਹੋਈ ਦੌੜ ਭੱਜ ਅਤੇ ਦੁਨੀਆ ਦੇ ਵੱਖ-ਵੱਖ ਥਾਵਾਂ ਦੇ ਹਾਲਾਤ ਅਨੁਸਾਰ ਮੈਂ ਆਪਣੇ ਖਾਣ-ਪੀਣ ਅਤੇ ਸਿਹਤ ਦਾ ਚੰਗੀ ਤਰ੍ਹਾਂ ਧਿਆਨ ਨਹੀਂ ਰੱਖ ਸਕਿਆ। ਜਿਸ ਦਾ ਨਤੀਜਾ ਅੱਜ ਵਿਗੜੀ ਹੋਈ ਸਿਹਤ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ।

ਉਨ੍ਹਾਂ ਅੱਗੇ ਲਿਖਿਆ ਕਿ ਪਿਛਲੇ 2 ਸਾਲਾਂ ਤੋਂ ਮੇਰੇ ਦੋਵੇਂ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਹਨ। ਅੱਜ ਮੇਰਾ ਪਹਿਲਾ ਆਪਰੇਸ਼ਨ ਹੈ। ਮੈਨੂੰ ਆਸ ਹੈ ਕਿ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਮੈਂ ਜਲਦੀ ਠੀਕ ਹੋ ਜਾਵਾਂਗਾ। ਕ੍ਰਿਪਾ ਕਰਕੇ ਕੋਈ ਫਿਕਰ ਨਹੀਂ ਕਰਨੀ। ਸਾਨੂੰ ਸਾਰਿਆਂ ਨੂੰ ਸਤਿਗੁਰੂ ਦੀ ਰਜ਼ਾ ਵਿਚ ਰਹਿਣ ਦੀ ਤਾਕਤ ਮਿਲੇ। ਅਸੀਂ ਸਾਰੇ ਫਾਨੀ ਸੰਸਾਰ ਦੀ ਖੇਡ ਦੇ ਰਾਹੀ ਹਾਂ। ਮੇਰੀ ਜ਼ਿੰਦਗੀ ਦਾ ਇਹ ਪੈਂਡਾ ਗੁਰੂ ਸਾਹਿਬ ਮੈਨੂੰ ਸੇਵਾ ਵਿਚ ਲਾ ਕੇ ਆਪ ਤੈਅ ਕਰਵਾ ਕਰ ਰਹੇ ਹਨ।

ਮੈਂ ਹਮੇਸ਼ਾ ਤੁਹਾਡੇ ਪਿਆਰ ਅਤੇ ਅਸੀਸਾਂ ਲਈ ਰਿਣੀ ਹਾਂ। ਆਸ ਕਰਦਾ ਹਾਂ ਕਿ ਤੁਸੀਂ ਇਸੇ ਤਰ੍ਹਾਂ ਅਸੀਸਾਂ ਬਖਸ਼ਦੇ ਰਹੋਗੇ। ਤੁਹਾਡੇ ਵੱਲੋਂ ਕੀਤੀ ਅਰਦਾਸ ਹੀ ਮੇਰੇ ਲਈ ਸਭ ਕੁਝ ਹੈ। ਮੈਨੂੰ ਆਸ ਹੈ ਕਿ ਮੈਂ ਆਪਰੇਸ਼ਨ ਤੋਂ ਬਾਅਦ ਅਗਲੇ 48 ਘੰਟਿਆਂ ਵਿਚ ਤੁਹਾਡੇ ਨਾਲ ਆਪਣੀ ਸਿਹਤ ਬਾਰੇ ਹੋਰ ਜਾਣਕਾਰੀ ਸਾਂਝੀ ਕਰਾਂਗਾ।

ਸਰਦਾਰ ਰਵੀ ਸਿੰਘ ਦੀ ਸਿਹਤਯਾਬੀ ਲਈ ਦੁਨੀਆ ਭਰ ‘ਚ ਦੁਆਵਾਂ ਅਰਦਾਸਾਂ ਹੋ ਰਹੀਆਂ ਹਨ। ਅਸੀਂ ਵੀ ਸ. ਰਵੀ ਸਿੰਘ ਦੀ ਜਲਦ ਸਿਹਤਯਾਬੀ ਲਈ ਪ੍ਰਾਰਥਨਾ ਕਰਦੇ ਹਾਂ। ਸਾਨੂੰ ਪੂਰਾ ਯਕੀਨ ਹੈ ਕਿ ਉਹ ਬੜੀ ਛੇਤੀ ਹੀ ਤੰਦਰੁਸਤ ਹੋ ਕੇ ਮੁੜ ਤੋਂ ਮਨੁੱਖਤਾ ਦੀ ਭਲਾਈ ਕਾਰਜਾਂ ਲਈ ਜੁਟ ਜਾਣਗੇ। ਰੱਬ ਮਿਹਰ ਕਰੇ।

Related News

ਕਿਸਾਨ ਅੰਦੋਲਨ ਦੇ ਸਮਰਥਨ ‘ਚ ਕਈ ਇੰਟਰਨੈਸ਼ਨਲ ਸਟਾਰ,ਰਿਹਾਨਾ,ਮੀਆ ਤੋਂ ਬਾਅਦ ਗ੍ਰੇਟਾ ਥਨਬਰਗ ਵੀ ਡੱਟੀ ਕਿਸਾਨਾਂ ਦੇ ਹੱਕ ‘ਚ

Rajneet Kaur

BIG BREAKING : B.C., ਵੈਨਕੂਵਰ, ਫਰੇਜ਼ਰ ਵੈਲੀ, ਨੈਨੈਮੋ ਅਤੇ ਦੱਖਣੀ ਵੈਨਕੂਵਰ ਆਈਲੈਂਡ ‘ਤੇ ਛਾਈ ਸੰਘਣੇ ਧੂੰਏਂ ਦੀ ਚਾਦਰ, ਇੱਕ ਹਫ਼ਤੇ ਤੱਕ ਰਹੇਗਾ ਅਸਰ

Vivek Sharma

ਪੁਲਿਸ ਵੱਲੋਂ Amber Alert ਜਾਰੀ ਕੀਤੇ ਜਾਣ ਤੋਂ ਬਾਅਦ ਦੋ ਛੋਟੇ ਬੱਚਿਆਂ ਨੂੰ ਲੱਭਿਆ ਸੁਰੱਖਿਅਤ :WRPS

Rajneet Kaur

Leave a Comment