channel punjabi
International News USA

ਬੱਚਿਆਂ ਲਈ ਜਲਦ ਆਵੇਗੀ ਕੋਰੋਨਾ ਵੈਕਸੀਨ‌ : Pfizer ਅਤੇ BioNTech ਨੇ ਸ਼ੁਰੂ ਕੀਤਾ ਟਰਾਇਲ

ਵਾਸ਼ਿੰਗਟਨ : ਕੋਰੋਨਾ ਵਾਇਰਸ ਦਾ ਖੌਫ਼ ਦੁਨੀਆ ਭਰ ਵਿੱਚ ਹੁਣ ਵੀ ਛਾਇਆ ਹੋਇਆ ਹੈ । ਦੁਨੀਆ ਦੇ ਹਰ ਉਮਰ ਵਰਗ ਦੇ ਵਿਅਕਤੀ ਨੂੰ ਕੋਰੋਨਾ ਨੇ ਸੰਕ੍ਰਮਿਤ ਕੀਤਾ ਹੈ। ਫਿਲਹਾਲ ਇਸ ਮਹਾਮਾਰੀ ਨੂੰ ਘੱਟ ਕਰਨ ਲਈ ਕੋਰੋਨਾ ਵੈਕਸੀਨ ਆ ਚੁੱਕੀ ਹੈ ਪਰ ਹਾਲੇ ਇਹ ਫਿਲਹਾਲ ਸਿਰਫ਼ ਬਾਲਗਾਂ ਨੂੰ ਹੀ ਲਗਾਈ ਜਾ ਰਹੀ ਹੈ। ਬਾਲਗਾਂ ’ਚ ਜਿੱਥੇ ਕੋਰੋਨਾ ਵਾਇਰਸ ਹੋਣ ਦੇ ਜ਼ਿਆਦਾ ਆਸਾਰ ਹਨ, ਉੱਥੇ ਅਜੇ ਤਕ ਬੱਚਿਆਂ ’ਚ ਇਸ ਗੰਭੀਰ ਨਤੀਜੇ ਹੋਣ ਦੀ ਉਮੀਦਾਂ ਬੇਹੱਦ ਘੱਟ ਹੈ। ਹਾਲਾਂਕਿ ਕਈ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਤ ਹਨ ਕਿ ਉਨ੍ਹਾਂ ਨੂੰ ਕੋਰੋਨਾ ਵੈਕਸੀਨ ਕਦੋਂ ਲੱਗੇਗੀ। ਇਸੇ ਸਵਾਲ ਦਾ ਜਵਾਬ ਦਿੱਤਾ ਹੈ Pfizer ਅਤੇ BioNTech ਨੇ।


Pfizer ਅਤੇ BioNTech ਦੀਆਂ ਕੋਸ਼ਿਸ਼ਾਂ ਸਫਲ ਰਹੀਆਂ ਤਾਂ ਜਲਦ ਹੀ ਬੱਚਿਆਂ ਲਈ ਵੀ ਕੋਰੋਨਾ ਵੈਕਸੀਨ ਆ ਜਾਵੇਗੀ। ਅਮਰੀਕਾ ਦੀ ਦਵਾ ਨਿਰਮਾਤਾ ਕੰਪਨੀ ਫਾਈਜ਼ਰ ਅਤੇ ਬਾਓਐੱਨਟੇਕ ਨੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਰੋਨਾ ਵਾਇਰਸ ਵੈਕਸੀਨ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੂੰ ਉਮੀਦ ਹੈ ਕਿ ਸਾਲ 2022 ਦੇ ਸ਼ੁਰੂਆਤੀ ਦਿਨਾਂ ’ਚ ਕੋਰੋਨਾ ਵੈਕਸੀਨ ਬੱਚਿਆਂ ਲਈ ਵੀ ਆ ਜਾਵੇਗੀ। ਕੋਰੋਨਾ ਤੋਂ ਬਚਾਅ ਲਈ ਫਾਈਜ਼ਰ ਸਮੇਤ ਕਈ ਕੰਪਨੀਆਂ ਦੀਆਂ ਬਾਲਗਾਂ ਲਈ ਵੈਕਸੀਨ ਪਹਿਲਾਂ ਹੀ ਆ ਚੁੱਕੀ ਹੈ ਤੇ ਇਸੇ ਨੂੰ ਤੇਜ਼ੀ ਨਾਲ ਲਗਾਇਆ ਜਾ ਰਿਹਾ ਹੈ। ਫਿਲਹਾਲ ਇਹ ਵੈਕਸੀਨ ਬੱਚਿਆਂ ਲਈ ਨਹੀਂ ਹੈ।

Related News

CANADA ਤੋਂ ਬਾਅਦ ਹੁਣ ਅਮਰੀਕਾ ਨੇ ਵੀ ਵਧਾਈਆਂ ਯਾਤਰਾ ਪਾਬੰਦੀਆਂ

Vivek Sharma

ਓਨਟਾਰੀਓ ‘ਚ 1,800 ਤੋਂ ਵੱਧ ਨਵੇਂ ਕੋਵਿਡ 19 ਕੇਸ ਦਰਜ ਅਤੇ 43 ਹੋਰ ਮੌਤਾਂ ਦੀ ਪੁਸ਼ਟੀ

Rajneet Kaur

ਕਿਸਾਨਾਂ ਨੇ ਮੁੜ ਬਦਲੀ ਰਣਨੀਤੀ, ਪੰਜਾਬ ‘ਚ ਮਹਾਂਪੰਚਾਇਤਾਂ ਰੱਦ, ਸਿੰਘੂ ਬਾਰਡਰ ਅਤੇ ਟੀਕਰੀ ਸਰਹੱਦ ‘ਤੇ ਕਿਸਾਨ ਹੋਣਗੇ ਇਕੱਠੇ

Vivek Sharma

Leave a Comment