channel punjabi
International KISAN ANDOLAN News

ਕਿਸਾਨਾਂ ਨੇ ਮੁੜ ਬਦਲੀ ਰਣਨੀਤੀ, ਪੰਜਾਬ ‘ਚ ਮਹਾਂਪੰਚਾਇਤਾਂ ਰੱਦ, ਸਿੰਘੂ ਬਾਰਡਰ ਅਤੇ ਟੀਕਰੀ ਸਰਹੱਦ ‘ਤੇ ਕਿਸਾਨ ਹੋਣਗੇ ਇਕੱਠੇ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਪਿਛਲੇ ਕਰੀਬ 85 ਦਿਨਾਂ ਤੋਂ ਕਿਸਾਨੀ ਅੰਦੋਲਨ ਜਾਰੀ ਹੈ। ਸਮੇਂ ਸਮੇਂ ‘ਤੇ ਕਿਸਾਨ ਆਗੂਆਂ ਵੱਲੋਂ ਆਪਣੀ ਸੰਘਰਸ਼ ਦੀ ਰਣਨੀਤੀ ਨੂੰ ਬਦਲਿਆ ਜਾ ਰਿਹਾ ਹੈ । ਕਿਸਾਨ ਆਗੂਆਂ ਵੱਲੋਂ ਦੇਸ਼ ਭਰ ਵਿਚ ਕਿਸਾਨਾਂ ਨੂੰ ਇਕਜੁੱਟ ਕਰਨ ਲਈ ਕਿਸਾਨ ਪੰਚਾਇਤਾਂ ਦਾ ਆਯੋਜਨ ਕੀਤਾ ਜਾ ਰਿਹਾ ਸੀ। ਕਿਸਾਨ ਲੀਡਰ ਵੱਖ-ਵੱਖ ਸੂਬਿਆਂ ‘ਚ ਮਹਾਂਪੰਚਾਇਤਾਂ ਕਰ ਰਹੇ ਹਨ। ਪਰ ਹੁਣ ਕਿਸਾਨ ਆਗੂਆਂ ਨੇ ਆਪਣੀ ਰਣਨੀਤੀ ਵਿਚ ਮੁੜ ਤੋਂ ਬਦਲਾਵ ਕੀਤਾ ਹੈ । ਕਿਸਾਨ ਲੀਡਰਾਂ ਨੇ ਕਿਹਾ ਕਿ ਉਹ ਪੰਜਾਬ ‘ਚ ਮਹਾਂਪੰਚਾਇਤਾਂ ਰੱਦ ਕਰ ਰਹੇ ਹਨ।

ਉਨ੍ਹਾਂ ਕਿਹਾ ਰੇਲ ਰੋਕੋ ਅੰਦੋਲਨ ਸਰਕਾਰ ਲਈ ਇਕ ਚੈਲੰਜ ਹੋਵੇਗਾ ਅਤੇ ਸਾਰੇ ਸੂਬਿਆਂ ਵਿਚ ਇਹ ਕਾਮਯਾਬ ਹੋਵੇਗਾ। ਕਿਸਾਨ ਲੀਡਰਾਂ ਨੇ ਦੱਸਿਆ ਕਿ 26 ਜਨਵਰੀ ਨੂੰ ਬਹੁਤ ਸਾਰੇ ਕਿਸਾਨ ਗ੍ਰਿਫਤਾਰ ਕੀਤੇ ਗਏ ਹਨ। ਸਰਕਾਰ ਵਲੋਂ 44 ਐਫਆਈਆਰ ਦਰਜ ਕੀਤੀਆਂ ਹਨ।

ਉਨ੍ਹਾਂ ਦੱਸਿਆ ਕਿ ਹੁਣ ਤਕ 10 ਕਿਸਾਨਾਂ ਦੀ ਜ਼ਮਾਨਤ ਹੋ ਚੁੱਕੀ ਹੈ। ਕਿਸਾਾਨ ਲੀਡਰਾਂ ਨੇ ਕਿਹਾ ਸਾਰੇ ਗ੍ਰਿਫਤਾਰ ਕਿਸਾਨਾਂ ਨੂੰ ਤਿਹਾੜ ਜੇਲ੍ਹ ਵਿਚ ਇਕੱਠੇ ਕਰਨ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜੋ ਵੀ ਮਹਾਂਪੰਚਾਇਤਾਂ ਹੋ ਰਹੀਆਂ ਹਨ। ਉਸਦਾ ਮਕਸਦ ਅੰਦੋਲਨ ਨੂੰ ਦੋਬਾਰਾ ਟਿੱਕਰੀ ਅਤੇ ਸਿੰਘੂ ਲੈ ਕੇ ਆਉਣਾ ਹੈ। ਸਾਡੇ ਅੰਦੋਲਨ ਦਾ ਮੁੱਖ ਕੇਂਦਰ ਸਿੰਘੂ ਅਤੇ ਟਿੱਕਰੀ ਹੈ।

Related News

ਅਮਰਪ੍ਰੀਤ ਸਿੰਘ ਔਲਖ ਨੂੰ ਪੰਜਾਬ ਸਰਕਾਰ ਵੱਲੋਂ ਕੈਨੇਡਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ

Rajneet Kaur

ਅਲਬਰਟਾ ‘ਚ ਇਕ ਵਾਰ ਫਿਰ ਤੋਂ ਸਖ਼ਤ ਪਾਬੰਦੀਆਂ 13 ਦਸੰਬਰ ਤੋਂ ਲਾਗੂ ਹੋਣ ਤੋਂ ਪਹਿਲਾਂ ਹੇਅਰ ਸੈਲੂਨ ‘ਚ ਲੱਗੀ ਭੀੜ

Rajneet Kaur

ਏਅਰਫੋਰਸ ਵਨ ‘ਤੇ ਚੜ੍ਹਦੇ ਹੋਏ ਕਈ ਵਾਰ ਡਿੱਗੇ President Joe Biden, ਵ੍ਹਾਈਟ ਹਾਊਸ ਨੇ ਤੇਜ਼ ਹਵਾਵਾਂ ਨੂੰ ਠਹਿਰਾਇਆ ਜ਼ਿੰਮੇਵਾਰ !

Vivek Sharma

Leave a Comment