channel punjabi
Canada International News North America

ਕੋਰੋਨਾ ਦੀ ਵੈਕਸੀਨ ਬਾਰੇ ਵੱਡਾ ਖ਼ੁਲਾਸਾ ! ਸ਼ਕਤੀਸ਼ਾਲੀ ਦੇਸ਼ ਰੂਸ ‘ਤੇ ਲੱਗੇ ਚੋਰੀ ਦੇ ਗੰਭੀਰ ਇਲਜ਼ਾਮ !

ਕੋਰੋਨਾ ਦੀ ਵੈਕਸੀਨ ਨੂੰ ਲੈ ਕੇ ਵੱਡਾ ਖ਼ੁਲਾਸਾ

ਸਭ ਤੋਂ ਪਹਿਲਾਂ ਵੈਕਸੀਨ ਬਣਾਉਣ ਵਾਲਾ ਦੇਸ਼ ਸੁਰਖੀਆਂ ‘ਚ !

ਤਿੰਨ ਦੇਸ਼ਾਂ ਤੋਂ ਵੈਕਸੀਨ ਫ਼ਾਰਮੂਲਾ ਚੋਰੀ ਕਰਨ ਦੇ ਇਲਜ਼ਾਮ !

ਸਰੀ : ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਮਾਹਿਰ ਕਈ ਤਰਾਂ ਦੇ ਟ੍ਰਾਇਲ ਕਰ ਚੁੱਕੇ ਹਨ ਜਾਂ ਕਰ ਰਹੇ ਹਨ। ਪਰ ਵੀਰਵਾਰ ਨੂੰ ਆਈ ਇਂਕ ਖ਼ਬਰ ਨੇ ਪੂਰੀ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ । ਦੁਨੀਆ ਭਰ ਦੇ ਮੀਡੀਆ ਵਿੱਚ ਇੱਕ ਖ਼ਬਰ ਹਰ ਚੈਨਲ, ਹਰ ਅਖ਼ਬਾਰ ਦੀ ਸੁਰਖੀ ਬਣ ਚੁੱਕੀ ਹੈ।
ਖ਼ਬਰ ਇਹ ਹੈ, ਕਿ ਰੂਸ ਦੇ ਸਹਾਇਤਾ ਪ੍ਰਾਪਤ ਹੈਕਰ ਸਮੂਹ ਨੇ ਕੇਨੈਡਾ, ਯੂ.ਕੇ. ਅਤੇ ਯੂ.ਐਸ. ਵਿੱਚ ਕੋਵਿਡ-19 ਸੰਬੰਧੀ ਟੀਕਾ ਖੋਜ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸ ਦੀ ਪੁਸ਼ਟੀ ਤਿੰਨੋਂ ਦੇਸ਼ਾਂ ਦੀਆਂ ਖੁਫੀਆ ਏਜੰਸੀਆਂ ਨੇ ਵੀ ਕਰ ਦਿੱਤੀ ਹੈ।

ਕੈਨੇਡਾ ਦੀ ਕਮਿਊਨੀਕੇਸ਼ਨ ਸੁੱਰਖਿਆ ਸਥਾਪਨਾ (ਸੀ.ਐਸ.ਈ.), ਜੋ ਕਿ ਵਿਦੇਸ਼ੀ ਸੰਕੇਤਾਂ ਦੀ ਖੁਫੀਆ ਜਾਣਕਾਰੀ ਲਈ ਜ਼ਿੰਮੇਵਾਰ ਹੈ, ਨੇ ਕਿਹਾ ਕਿ ‘ਏਪੀਟੀ-29 ਗਰੁੱਪ’, ਜਿਸਨੂੰ ਕੋਜ਼ੀ ਬੀਅਰ ਅਤੇ ਡਿਕਸ ਵੀ ਕਿਹਾ ਜਾਂਦਾ ਹੈ-ਇਸ ਬੇਹੱਦ ਸੰਗੀਨ ਕਾਰੇ ਦੇ ਪਿੱਛੇ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਸਮੂਹ ਅਸਿੱਧੇ ਤੌਰ ਤੇ ਰੂਸ ਦੀ ਖੁਫੀਆ ਏਜੰਸੀ ਨਾਲ ਜੁੜਿਆ ਹੋਇਆ ਹੈ, ਇਹ ‘ਲਗਭਗ ਨਿਸ਼ਚਤ ਤੌਰ’ ‘ਤੇ ਰੂਸੀ ਖੁਫੀਆ ਸੇਵਾਵਾਂ ਦੇ ਹਿੱਸੇ ਵਜੋਂ ਹੀ ਕੰਮ ਕਰਦਾ ਹੈ।” ਸੀਐਸਈ ਨੇ ਆਪਣੇ ਅੰਤਰਰਾਸ਼ਟਰੀ ਹਮਰੁਤਬਾ ਦੇ ਨਾਲ ਤਾਲਮੇਲ ਵਿੱਚ ਵੀਰਵਾਰ ਸਵੇਰੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ, ਕ੍ਰੇਮਲਿਨ ਨੇ ਤੁਰੰਤ ਇਸ ਦੋਸ਼ ਦਾ ਖੰਡਨ ਕੀਤਾ ਹੈ।

ਜਦੋਂ ਉਨ੍ਹਾਂ ਨੂੰ ਹੋਰ ਜਾਣਕਾਰੀ ਸਬੰਧੀ ਪੁੱਛਿਆ ਗਿਆ ਕਿ, ਕੀ ਖਤਰਨਾਕ ਸਾਈਬਰ ਹਿੱਟ ਸਫਲ ਰਹੇ ਹਨ ਅਤੇ ਕੈਨੇਡਾ ਵਿੱਚ ਕਿਹੜੀਆਂ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤਾਂ ਇੱਕ ਬੁਲਾਰੇ ਨੇ ਕਿਹਾ ਕਿ ਸੀਐਸਈ ਆਮ ਤੌਰ ‘ਤੇ “ਖਾਸ ਸਾਈਬਰ ਸੁਰੱਖਿਆ ਦੀਆਂ ਘਟਨਾਵਾਂ ਬਾਰੇ ਵੇਰਵੇ’ ਤੇ ਟਿੱਪਣੀ ਕਰਨ ਜਾਂ ਪੁਸ਼ਟੀ ਕਰਨ ਦੇ ਯੋਗ ਨਹੀਂ ਹੁੰਦਾ।”

ਉਨ੍ਹਾਂ ਕਿਹਾ ਕਿ,’ਇਹ ਖਤਰਨਾਕ ਸਾਈਬਰ ਗਤੀਵਿਧੀਆਂ ਬਹੁਤ ਜ਼ਿਆਦਾ ਸੰਭਾਵਤ ਤੌਰ ਤੇ COVID-19 ਟੀਕਿਆਂ ਦੇ ਵਿਕਾਸ ਅਤੇ ਟੈਸਟਿੰਗ ਸੰਬੰਧੀ ਜਾਣਕਾਰੀ ਅਤੇ ਬੌਧਿਕ ਜਾਇਦਾਦ ਚੋਰੀ ਕਰਨ ਲਈ ਕੀਤੀਆਂ ਗਈਆਂ ਸਨ।’

ਇੱਥੇ ਸਭ ਤੋਂ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਘਟਨਾ ਨੂੰ ਉਸ ਸਮੇਂ ਦੌਰਾਨ ਅੰਜਾਮ ਦਿੱਤਾ ਗਿਆ ਜਦੋਂ ਦੁਨੀਆ ਭਰ ਦੇ ਚੁਨਿੰਦਾ ਦੇਸ਼ਾਂ ਦੇ ਮਾਹਿਰ ਕੋਰੋਨਾ ਦੇ ਵੈਕਸੀਨ ਸਬੰਧੀ ਆਪਣੀਆਂ ਖੋਜਾਂ ਨੂੰ ਇੱਕ ਦੂਜੇ ਨਾਲ ਸ਼ੇਅਰ ਕਰਨਾ ਚਾਹੁੰਦੇ ਸਨ । ਅਜਿਹੇ ਸਮੇਂ ਵਿੱਚ ਫਾਰਮੂਲਾ ਚੋਰੀ ਕਰਨ ਦੇ ਕਈ ਸਾਈਬਰ ਹਮਲਿਆਂ ਨੇ ਨਿਸ਼ਚਿਤ ਤੌਰ ‘ਤੇ ਵੈਕਸੀਨ ਤਿਆਰ ਕਰਨ ਦੇ ਕੰਮ ਵਿੱਚ ਬਿਨਾਂ ਵਜ੍ਹਾ ਦੇਰੀ ਕੀਤੀ ਹੈ। ਹਾਲਾਂਕਿ ਇਸ ਸੰਬੰਧ ਵਿੱਚ
ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਪਰ ਵੈਕਸੀਨ ਦੇ ਫ਼ਾਰਮੂਲੇ ਨੂੰ ਚੋਰੀ ਕਰਨ ਪਿੱਛੇ ਕੀ ਉਦੇਸ਼ ਹੋ ਸਕਦਾ ਹੈ, ਕੀ ਭੇਤ ਹੋ ਸਕਦਾ ਹੈ, ਇਨ੍ਹਾਂ ਸਵਾਲਾਂ ਦੇ ਜਵਾਬ ਹਰ ਸੂਝਵਾਨ ਨਾਗਰਿਕ ਨਿਸ਼ਚਿਤ ਤੌਰ ਤੇ ਜਾਣਨਾ ਚਾਹੇਗਾ।

Related News

ਬਰੈਂਪਟਨ ਵਿੱਚ ਵਾਪਰੇ ਗੋਲੀਕਾਂਡ ਦੌਰਾਨ ਇੱਕ ਮਹਿਲਾ ਦੀ ਮੌਤ , ਇੱਕ ਹੋਰ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ

Rajneet Kaur

ਐਬਸਫੋਰਡ ਦੇ ਘਰ ਦੇ ਬਾਹਰ ਚੱਲੀਆਂ ਗੋਲੀਆਂ, ਪੰਜਾਬੀ ਵਿਅਕਤੀ ਦੀ ਮੌਤ !

Vivek Sharma

ਕੈਨੇਡਾ ਸਰਕਾਰ ਨੇ AIR CANADA ਨੂੰ ਦਿੱਤੇ ਨਵੇਂ ਖੰਭ, ਉਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕੀਤਾ ਵੱਡਾ ਐਲਾਨ

Vivek Sharma

Leave a Comment