channel punjabi
International News USA

ਐਸਟ੍ਰਾਜ਼ੈਨਕਾ ਵੈਕਸੀਨ ਦੇ ਪ੍ਰੀਖਣ ‘ਤੇ ਅਮਰੀਕੀ ਸਿਹਤ ਵਿਭਾਗ ਨੇ ਚੁੱਕੇ ਸਵਾਲ, ਕੰਪਨੀ ਨੇ ਦਿੱਤੀ ਅਧੂਰੀ ਜਾਣਕਾਰੀ !

ਵਾਸ਼ਿੰਗਟਨ : ਐਸਟ੍ਰਾਜ਼ੈਨਕਾ ਦੀ ਵੈਕਸੀਨ ਬਾਰੇ ਦੁਨੀਆ ਭਰ ਵਿੱਚ ਵੱਖ ਵੱਖ ਪ੍ਰਤਿਕਿਰਿਆਵਾਂ ਮਿਲ ਰਹੀਆਂ ਹਨ। ਲਗਾਤਾਰ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਅਮਰੀਕਾ ਦੇ ਸਿਹਤ ਵਿਭਾਗ ਨੇ ਵੀ ਐਸਟ੍ਰਾਜ਼ੇਨੇਕਾ ਕੰਪਨੀ ਦੇ ਦਾਅਵਿਆਂ ‘ਤੇ ਸਵਾਲ ਚੁੱਕੇ ਹਨ । ਅਮਰੀਕੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਐਸਟ੍ਰਾਜ਼ੈਨਕਾ ਟੀਕੇ ਦੇ ਅਮਰੀਕੀ ਪ੍ਰਰੀਖਣ ਦੇ ਨਤੀਜੇ ‘ਚ ‘ਪੁਰਾਣੀ ਜਾਣਕਾਰੀ’ ਸ਼ਾਮਲ ਹੋ ਸਕਦੀ ਹੈ ਤੇ ਇਸ ਦਾ ਮਤਲਬ ਇਹ ਹੈ ਕਿ ਕੰਪਨੀ ਨੇ ਵੈਕਸੀਨ ਦੇ ਪ੍ਰਭਾਵ ਨੂੰ ਲੈ ਕੇ ਅਧੂਰਾ ਡਾਟਾ ਉਪਲੱਬਧ ਕਰਵਾਇਆ ਹੈ।

ਐਸਟ੍ਰਾਜ਼ੈਨਕਾ ਨੇ ਇਕ ਬਿਆਨ ‘ਚ ਵੈਕਸੀਨ ਦੀ ਪ੍ਰਤੀਰੋਕੂ ਸ਼ਕਤੀ ਦਾ ਦਾਅਵਾ ਪੇਸ਼ ਕਰਦਿਆਂ ਕਿਹਾ ਸੀ ਕਿ ਉਸ ਨੇ ਸੋਮਵਾਰ ਨੂੰ ਜੋ ਅੰਕੜੇ ਜਾਰੀ ਕੀਤੇ, ਉਸ ‘ਚ ਅਧਿਐਨ ਦੇ ਨਿਯਮਾਂ ਮੁਤਾਬਕ 17 ਫਰਵਰੀ ਤਕ ਦੇ ਮਾਮਲੇ ਸ਼ਾਮਲ ਹਨ। ਉਸ ਤੋਂ ਬਾਅਦ ਮਾਮਲਿਆਂ ਦਾ ਵਿਸ਼ਲੇਸ਼ਣ ਜਾਰੀ ਰੱਖਿਆ ਗਿਆ ਹੈ। ਇਸ ਦੇ ਵੀ ਮੁੱਢਲੇ ਅੰਕੜੇ ਦਿੱਤੇ ਜਾ ਚੁੱਕੇ ਹਨ ਤੇ 48 ਘੰਟਿਆਂ ਦੇ ਅੰਦਰ ਇਸ ਨੂੰ ਅਪਡੇਟ ਕੀਤਾ ਜਾਵੇਗਾ। ਸੋਮਵਾਰ ਨੂੰ ਕੰਪਨੀ ਨੇ ਕਿਹਾ ਸੀ ਕਿ ‘ਉਸ ਦੀ ਵੈਕਸੀਨ ਸਾਰੇ ਬਾਲਗਾਂ ‘ਚ ਮਜ਼ਬੂਤ ਪ੍ਰਤੀਰੋਕੂ ਸ਼ਕਤੀ ਪੈਦਾ ਕਰਦੀ ਹੈ।’

ਕੰਪਨੀ ਦੇ ਇਸ ਦਾਅਵੇ ਤੋਂ ਬਾਅਦ ਅਮਰੀਕਾ ਦੇ ਕੌਮੀ ਐਲਰਜੀ ਤੇ ਇਨਫੈਕਸ਼ਨ ਰੋਗ ਸੰਸਥਾਨ ਨੇ ਇਕ ਬਿਆਨ ਜਾਰੀ ਕੀਤਾ। ਏਜੰਸੀ ਨੇ ਕਿਹਾ ਕਿ ਡਾਟਾ ਤੇ ਸੇਫਟੀ ਮਾਨੀਟਰਿੰਗ ਬੋਰਡ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਕਿ ਐਸਟ੍ਰਾਜ਼ੈਨਕਾ ਨੇ ਇਸ ਪ੍ਰਰੀਖਣ ਨਾਲ ਪੁਰਾਣੀਆਂ ਸੂਚਨਾਵਾਂ ਨੂੰ ਸ਼ਾਮਲ ਕੀਤਾ ਹੋਵੇਗਾ, ਜਿਸ ਨਾਲ ਟੀਕੇ ਦੇ ਪ੍ਰਭਾਵ ਨੂੰ ਲੈ ਕੇ ਪੂਰੀ ਜਾਣਕਾਰੀ ਨਹੀਂ ਮਿਲ ਸਕਦੀ ਹੈ। ਹੁਣ ਅਮਰੀਕੀ ਸਿਹਤ ਵਿਭਾਗ ਐਸਟ੍ਰਾਜੈਨੇਕਾ ਵੈਕਸੀਨ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਹੀ ਕੰਪਨੀ ਦੇ ਦਾਅਵਿਆਂ ਦਾ ਅਧਿਐਨ ਕਰਨਾ ਚਾਹੁੰਦਾ ਹੈ। ਇਸ ਤੋਂ ਸਾਫ ਹੈ ਕਿ ਅਮਰੀਕੀ ਸਿਹਤ ਵਿਭਾਗ ਐਸਟ੍ਰਾਜ਼ੇਨੇਕਾ ਕੰਪਨੀ ਦੇ ਦਾਅਵਿਆਂ ਨੂੰ ਸਹੀ ਨਹੀਂ ਮੰਨਦਾ ਅਤੇ ਇਸ ਬਾਰੇ ਮੁੜ ਤੋਂ ਪੜਤਾਲ ਕਰਨਾ ਚਾਹੁੰਦਾ ਹੈ। ਵੈਸੇ ਅਮਰੀਕੀ ਸਿਹਤ ਵਿਭਾਗ ਨੇ ਇਹ ਬਿਆਨ ਦੇ ਕੇ ਵੀ ਲੋਕਾਂ ਦੀਆਂ ਸ਼ੰਕਾਵਾਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਮਰੀਕਾ ਵਿੱਚ ਉਪਲਬਧ ਸਾਰੀਆਂ ਵੈਕਸੀਨ ਸੁਰੱਖਿਅਤ ਹਨ ।

Related News

ਓਂਟਾਰੀਓ ਵਿੱਚ 75 ਸਾਲ ਅਤੇ 60 ਸਾਲ ਉਮਰ ਵਾਲਿਆਂ ਲਈ ਸੋਮਵਾਰ ਨੂੰ ਲੱਗਣਗੇ ਕੋਰੋਨਾ ਵੈਕਸੀਨ ਦੇ ਟੀਕੇ

Vivek Sharma

ਕੈਨੇਡਾ ਵਿੱਚ ਤਿਰੰਗਾ-ਮੇਪਲ ਰੈਲੀ ਦੌਰਾਨ ਹੋਈ ਹਿੰਸਾ ਦੇ ਦੋਸ਼ ਵਿੱਚ ਇੱਕ ਪੰਜਾਬੀ ਨੌਜਵਾਨ ਗ੍ਰਿਫਤਾਰ

Rajneet Kaur

ਟੋਰਾਂਟੋ ਦੇ ਸਨੀਬਰੁੱਕ ਹਸਪਤਾਲ ‘ਚ ਕੋਵਿਡ 19 ਆਉਟਬ੍ਰੇਕ ਐਲਾਨ, ਸਰਜੀਕਲ ਯੂਨਿਟ ਵਿੱਚ ਕੋਵਿਡ-19 ਦੇ ਪੰਜ ਮਾਮਲਿਆਂ ਦੀ ਪੁਸ਼ਟੀ

Rajneet Kaur

Leave a Comment