channel punjabi
Canada International News North America

ਕੈਨੇਡਾ ਵਿੱਚ ਤਿਰੰਗਾ-ਮੇਪਲ ਰੈਲੀ ਦੌਰਾਨ ਹੋਈ ਹਿੰਸਾ ਦੇ ਦੋਸ਼ ਵਿੱਚ ਇੱਕ ਪੰਜਾਬੀ ਨੌਜਵਾਨ ਗ੍ਰਿਫਤਾਰ

28 ਫਰਵਰੀ ਨੂੰ ਇੰਡੋ-ਕੈਨੇਡੀਅਨ ਭਾਈਚਾਰੇ ਵੱਲੋਂ ਆਯੋਜਿਤ ਕੀਤੀ ਗਈ ਤਿਰੰਗਾ-ਮੈਪਲ ਕਾਰ ਰੈਲੀ ਦੌਰਾਨ ਹੋਈ ਹਿੰਸਾ ਦੌਰਾਨ ਇੱਕ 27 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਉੱਤੇ ਹਮਲਾ ਕਰਨ ਦੇ ਦੋਸ਼ ਲਗਾਏ ਗਏ ਸਨ। ਪੁਲਿਸ ਨੇ ਉਸ ਵਿਅਕਤੀ ਦੀ ਪਛਾਣ ਨਹੀਂ ਕੀਤੀ ਪਰ ਕਿਹਾ ਕਿ ਉਹ ਗ੍ਰੇਟਰ ਟੋਰਾਂਟੋ ਏਰੀਆ (GTA) ਦੇ ਬਰੈਂਪਟਨ ਦਾ ਰਹਿਣ ਵਾਲਾ ਹੈ।

ਐਤਵਾਰ, 28 ਫਰਵਰੀ, 2021 ਨੂੰ ਸ਼ਾਮ ਕਰੀਬ 4 ਵਜੇ, ਪੀੜਤ, ਬਰੈਂਪਟਨ ਦੀ ਇੱਕ 40 ਸਾਲਾ ਔਰਤ ਮਿਸੀਸਾਗਾ ਰੋਡ ਅਤੇ ਕਵੀਨ ਸਟ੍ਰੀਟ ਦੇ ਖੇਤਰ ਵਿੱਚ ਸੀ, ਜਦੋਂ ਉਸਦੇ ਪਤੀ ਇੱਕ ਰੈਲੀ ਵਿੱਚ ਡਰਾਈਵਿੰਗ ਕਰ ਰਿਹਾ ਸੀ। ਇਸ ਸਮੇਂ ਦੌਰਾਨ ਇਕ ਵਿਅਕਤੀ ਗੱਡੀ ਦੇ ਅੱਗੇ ਪੈ ਗਿਆ। ਪੀੜਤ ਔਰਤ ਆਪਣੀ ਕਾਰ ਤੋਂ ਬਾਹਰ ਨਿਕਲੀ ਉਥੇ ਝਗੜਾ ਹੋ ਗਿਆ, ਅਤੇ ਉਸ ‘ਤੇ ਹਮਲਾ ਕੀਤਾ ਗਿਆ। ਦੋਸ਼ ਹੈ ਕਿ ਔਰਤ ਉੱਤੇ ਹਮਲਾ ਵੀ ਕੀਤਾ ਗਿਆ ਸੀ ਪਰ ਉਸ ਦੇ ਕੋਈ ਗੰਭੀਰ ਸੱਟ ਨਹੀਂ ਲੱਗੀ ਸੀ। ਝਗੜਾ ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸੀਮਾਵਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਕਰਕੇ ਹੈ। ਉਸ ਅੰਦੋਲਨ ਦੇ ਮੁੱਦੇ ਉੱਤੇ ਪ੍ਰਵਾਸੀ ਭਾਰਤੀ ਆਪਸ ਵਿੱਚ ਦੋ ਭਾਗਾਂ ’ਚ ਵੰਡੇ ਗਏ ਹਨ। ਇੱਕ ਧੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਹੱਕ ਵਿੱਚ ਹੈ ਤੇ ਦੂਜਾ ਵਿਰੁੱਧ।

28 ਫ਼ਰਵਰੀ ਨੂੰ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਹੱਕ ਤੇ ਕੋਵਿਡ-19 ਵੈਕਸੀਨ ਟੀਕਾਕਰਣ ਦੀ ਖ਼ੁਸ਼ੀ ਵਿੱਚ ਬਰੈਂਪਟਨ ’ਚ 350 ਕਾਰਾਂ ਦੀ ਇੱਕ ਰੈਲੀ ਕੱਢੀ ਗਈ ਸੀ। ਉਸ ਰੈਲੀ ’ਚ ਕੁਝ ਪੰਜਾਬੀਆਂ ਵੱਲੋਂ ਕਥਿਤ ਗੜਬੜੀ ਫੈਲਾਉਣ ਦੀਆਂ ਕਈ ਸ਼ਿਕਾਇਤਾਂ ਪੁਲਿਸ ਨੂੰ ਮਿਲੀਆਂ ਸਨ।

Related News

ਅਮਰੀਕਾ ਦਾ ਫਲੋਰਿਡਾ ਰਾਜ ਬਣਿਆ ਕੋਰੋਨਾ ਵਾਇਰਸ ਦਾ ਗੜ੍ਹ

Rajneet Kaur

26 ਜਨਵਰੀ ਨੂੰ ਕਿਸਾਨਾਂ ਵਲੋਂ ਟਰੈਕਟਰ ਪਰੇਡ ਕੱਢਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਮਾਮਲੇ ‘ਚ ਦਖ਼ਲ ਦੇਣ ਤੋਂ ਸਾਫ਼ ਕੀਤਾ ਇਨਕਾਰ

Rajneet Kaur

ਅਲਬਰਟਾ ਦੇ ਸਾਬਕਾ ਪਾਦਰੀ ‘ਤੇ ਕਿਸ਼ੋਰਾਂ ਵਿਰੁੱਧ ਸੈਕਸ ਜੁਰਮਾਂ ਦਾ ਲਗਾਇਆ ਗਿਆ ਦੋਸ਼

Rajneet Kaur

Leave a Comment