channel punjabi
Canada News North America

ਸਾਬਕਾ ਕੈਨੇਡੀਅਨ ਡਿਪਲੋਮੈਟ ਮਾਈਕਲ ਕੋਵਰੀਗ ਮਾਮਲੇ ਦੀ ਸੁਣਵਾਈ ਬੀਜਿੰਗ ਦੀ ਅਦਾਲਤ ‘ਚ ਸ਼ੁਰੂ

ਇਕ ਹੋਰ ਕੈਨੇਡੀਅਨ ਨਾਗਰਿਕ, ਜਿਸਨੇ ਜਾਸੂਸੀ ਦੇ ਦੋਸ਼ਾਂ ਵਿਚ ਦੋ ਸਾਲਾਂ ਤੋਂ ਵੱਧ ਸਮੇਂ ਲਈ ਕੈਦ ਦਾ ਸਾਹਮਣਾ ਕੀਤਾ। ਜਿਸ ਦੀ ਸੁਣਵਾਈ ਸੋਮਵਾਰ ਨੂੰ ਬੀਜਿੰਗ ਵਿਚ ਹੋਈ।।ਕੈਨੇਡਾ ਵਿਚ ਦਿੱਗਜ਼ ਚੀਨੀ ਟੇਲੀਕਾਮ ਕੰਪਨੀ ਹੁਵੇਈ ਦੇ ਇਕ ਸੀਨੀਅਰ ਅਧਿਕਾਰੀ ਦੀ ਗ੍ਰਿਫ਼ਤਾਰੀ ਦੇ ਜਵਾਬ ਵਿਚ ਚੀਨ ਵਿਚ 2 ਕੈਨੇਡੀਅਨ ਨਾਗਰਿਕਾਂ ਨੂੰ ਜਾਸੂਸੀ ਦੇ ਦੇਸ਼ਾਂ ਵਿਚ ਫੜਿਆ ਗਿਆ ਸੀ।ਦੋਹਾਂ ਖ਼ਿਲਾਫ਼ ਮੁਕੱਦਮਿਆਂ ‘ਤੇ ਸੁਣਵਾਈ ਸ਼ੁਰੂ ਹੋ ਗਈ ਹੈ। ਸਾਬਕਾ ਕੈਨੇਡੀਅਨ ਡਿਪਲੋਮੈਟ ਮਾਈਕਲ ਕੋਵਰੀਗ ਮਾਮਲੇ ਦੀ ਸੁਣਵਾਈ ਬੀਜਿੰਗ ਦੀ ਅਦਾਲਤ ਵਿਚ ਸੋਮਵਾਰ ਤੋਂ ਸੁਰੂ ਹੋਈ। ਜਦਕਿ ਕੈਨੇਡੀਅਨ ਕਾਰੋਬਾਰੀ ਮਾਈਕਲ ਸਪਾਵਰ ਖ਼ਿਲਾਫ਼ ਪੂਰਬੀ-ਉੱਤਰੀ ਚੀਨ ਦੇ ਡੇਗਡੋਂਗ ਸ਼ਹਿਰ ਦੀ ਇਕ ਅਦਾਲਤ ਵਿਚ ਸੁਣਵਾਈ ਸ਼ੁੱਕਰਵਾਰ ਤੋਂ ਸ਼ੁਰੂ ਹੋਈ।

ਕੈਨੇਡੀਅਨ ਡਿਪਲੋਮੈਟਾਂ ਨੂੰ ਟ੍ਰਾਇਲ ਵਿਚ ਪਹੁੰਚ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਕਥਿਤ ਰਾਸ਼ਟਰੀ ਸੁੱਰਖਿਆ ਦੀਆਂ ਚਿੰਤਾਵਾਂ ਕਾਰਨ ਸੁਣਵਾਈ ਬੰਦ ਦਰਵਾਜ਼ਿਆਂ ਦੇ ਪਿੱਛੇ ਕੀਤੀ ਜਾਏਗੀ। ਕੈਨੇਡੀਅਨ ਦੂਤਾਵਾਸ ਦੇ ਉਪ ਪ੍ਰਮੁੱਖ ਜਿਮ ਨਿਕਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੂੰ ਟ੍ਰਾਇਲ ਸ਼ੁਰੂ ਹੋਣ ਦੀ ਜਾਣਕਾਰੀ ਮਿਲੀ ਹੈ ਪਰ ਅਦਾਲਤ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਅੰਤਰਰਾਸ਼ਟਰੀ ਅਤੇ ਦੋ-ਪੱਖੀ ਵਚਨਬੱਧਤਾਵਾਂ ਦੀ ਉਲੰਘਣਾ ਹੈ। ਉਹਨਾਂ ਨੇ ਦੱਸਿਆ,”ਮਾਈਕਲ ਕੋਵਰੀਗ ਨੂੰ ਗ੍ਰਿਫ਼ਤਾਰ ਹੋਏ ਦੋ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਹੁਣ ਉਹਨਾਂ ਖ਼ਿਲਾਫ਼ ਮਨਮਰਜ਼ੀ ਨਾਲ ਸੁਣਵਾਈ ਸ਼ੁਰੂ ਕੀਤੀ ਗਈ ਹੈ।

ਨਿਕਲ ਨੇ ਕਿਹਾ ਕਿ 26 ਦੇਸ਼ਾਂ ਨੇ ਆਪਣਾ ਸਮਰਥਨ ਦਰਸਾਉਣ ਲਈ ਨੁਮਾਇੰਦੇ ਭੇਜੇ ਹਨ, ਜਿਨ੍ਹਾਂ ਵਿੱਚ ਅਮਰੀਕਾ, ਬ੍ਰਿਟੇਨ, ਆਸਟਰੇਲੀਆ ਅਤੇ ਕਈ ਯੂਰਪੀਅਨ ਦੇਸ਼ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਨਹੀਂ ਸੀ ਕਿ ਮੁਕੱਦਮਾ ਕਿੰਨਾ ਸਮਾਂ ਚੱਲੇਗਾ ਜਾਂ ਕਦੋਂ ਫੈਸਲਾ ਸੁਣਾਇਆ ਜਾਵੇਗਾ।ਚੀਨੀ ਸਰਕਾਰ ਨੇ ਗ੍ਰਿਫ਼ਤਾਰ ਦੋਹਾਂ ਕੈਨੇਡੀਅਨ ਨਾਗਰਿਕਾਂ ਖ਼ਿਲਾਫ਼ ਦੋਸ਼ਾਂ ਦੇ ਬਾਰੇ ਵਿਚ ਤਕਰੀਬਨ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਾਈ ਹੈ।ਭਾਵੇਂਕਿ ਸਰਕਾਰੀ ਅਖ਼ਬਾਰ ਨੇ ਗੁਪਤ ਜਾਣਕਾਰੀਆਂ ਚੋਰੀ ਕਰਨ ਅਤੇ ਇਹਨਾਂ ਨੂੰ ਵਿਦੇਸ਼ ਭੇਜਣ ਦੇ ਦੋਸ਼ ਲਗਾਏ ਹਨ।”

Related News

US Capitol: ਪੁਲਿਸ ਕਰਮੀ ਵਿਲੀਅਮ ਬਿਲੀ ਇਵਾਂਸ ਦੀ ਮੌਤ ਤੋਂ ਬਾਅਦ ਵ੍ਹਾਈਟ ਹਾਊਸ ਦੇ ਝੰਡੇ ਨੂੰ ਅੱਧਾ ਝੁਕਾਇਆ

Rajneet Kaur

ਡੋਨਾਲਡ ਟਰੰਪ ਨੇ ਅਮਰੀਕਾ ਦੀ ਸਾਖ਼ ਨੂੰ ਮਿੱਟੀ ਵਿੱਚ ਮਿਲਾਇਆ : ਬਰਾਕ ਓਬਾਮਾ

Vivek Sharma

ਮਾਂਟਰੀਅਲ ‘ਚ ਕੋਰੋਨਾ ਦਾ ਕਹਿਰ, 80 ਤੋਂ ਵੱਧ ਵਿਦਿਆਰਥੀ ਨੂੰ ਰਖਿਆ ਗਿਆ ਇਕਾਂਤਵਾਸ

Rajneet Kaur

Leave a Comment