channel punjabi
Canada International News North America

ਅਡਮਿੰਟਨ : ਰੁੱਖਾਂ ਵਿੱਚ ਫੈਲ ਰਹੀ ਫੰਗਲ ਸੰਕਰਮਣ, ਜੇ ਨਾ ਹੋਇਆ ਇਲਾਜ ਹੋ ਸਕਦੇ ਹਨ ਰੁੱਖਾਂ ਦੇ ਰੁੱਖ ਖ਼ਤਮ

ਅਡਮਿੰਟਨ ਵਿੱਚ ਰੁੱਖਾਂ ਵਿੱਚ ਫੈਲ ਰਹੀ ਇੱਕ ਫੰਗਲ ਸੰਕਰਮਣ ਜਿਸ ਕਾਰਨ ਸ਼ਹਿਰ ਇਸ ਸਮਸਿਆ ਨੂੰ ਘਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਮੁੱਦੇ ਦੀ ਜੜ ਤੱਕ ਪਹੁੰਚਣਾ ਇੰਨ੍ਹਾਂ ਸੋਖਾ ਨਹੀਂ ਹੈ।

ਇਸ ਨੂੰ ਬਲੈਕ ਨੋਟ (black knot) ਕਹਿੰਦੇ ਹਨ। ਇੱਹ ਫੰਗਲ ਸੰਕਰਮਣ ਜੋ ਕਿ ਪਾਮ,ਐਪਰੀਕੋਟ ਅਤੇ ਚੈਰੀ ਦੇ ਰੁੱਖਾਂ ਨੂੰ ਪ੍ਰਭਾਵਤ ਕਰਦਾ ਹੈ।ਇਹ ਫੰਗਲ ਮਯਡੇਜ਼ ਅਤੇ ਸ਼ੂਬਰਟ ਚੋਕਚੇਰੀਜ ਨੂੰ ਸਭ ਤੋਂ ਵਧ ਨੁਕਸਾਨ ਪਹੁੰਚਾਉਦੀ ਹੈ। Classic Landscaping Operations Manager Perry Stothar ਨੇ ਕਿਹਾ, “ਇਹ ਅਸਲ ਵਿੱਚ ਬਹੁਤ ਜ਼ਿਆਦਾ ਛੂਤਕਾਰੀ ਹੈ। ਇਹ ਫੰਗਸ ਸ਼ਾਖਾਵਾਂ ਨੂੰ ਵਿਗਾੜਦੀ ਹੈ ਅਤੇ ਜੇ ਇਲਾਜ ਨਾ ਕੀਤਾ ਗਿਆ ਤਾਂ ਫਲਸਰੂਪ ਰੁੱਖਾਂ ਨੂੰ ਮਾਰ ਸਕਦੀ ਹੈ।

ਹੁਣ ਤੱਕ, 2,600 ਰੁੱਖ ਜਿਨ੍ਹਾਂ ਦੀ ਬਲੈਕ ਨੋਟ ਹੈ ਜਾਂ ਉਹ ਬਲੈਕ ਨੋਟ ਦੇ ਸ਼ਿਕਾਰ ਹਨ, ਨੂੰ ਕੱਟਿਆ ਜਾ ਚੁੱਕਾ ਹੈ ਅਤੇ 390 ਲਾਗ ਵਾਲੇ ਦਰੱਖਤ ਹਟਾ ਦਿੱਤੇ ਗਏ ਹਨ।

ਸ਼ਹਿਰ ਨੇ ਕਿਹਾ ਕਿ ਇਹ ਪ੍ਰਭਾਵਿਤ ਖੇਤਰਾਂ ਵਿੱਚ ਕੰਮ ਕਰਨਾ ਜਾਰੀ ਰੱਖੇਗਾ ਪਰ ਵਸਨੀਕਾਂ ਨੂੰ ਉਨ੍ਹਾਂ ਦੀ ਪ੍ਰਾਪਰਟੀ ਉੱਤੇ ਦਰੱਖਤਾਂ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਦਾ ਇਲਾਜ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ।

Related News

ਸਸਕੈਚਵਨ ‘ਚ ਇਕ ਧੀ ਆਪਣੇ ਪਿਤਾ ਨਾਲ ਫੋਨ ਤੇ ਗਲ ਕਰ ਰਹੀ ਸੀ ਕਿ ਅਚਾਨਕ ਰਿੱਛ ਨੇ ਕੀਤਾ ਹਮਲਾ, ਹੋਈ ਮੌਤ

Rajneet Kaur

ਓਨਟਾਰੀਓ ਨੇ ਟੋਅ ਟਰੱਕ ਇੰ ਉਦਯੋਗ ਵਿੱਚ ਹਿੰਸਾ ਦੇ ਜਵਾਬ ਵਿੱਚ ਨਵੇਂ ਨਿਯਮ ਕੀਤੇ ਪੇਸ਼

Rajneet Kaur

ਕੋਰੋਨਾ ਪ੍ਰਭਾਵਿਤਾਂ ਦਾ ਅੰਕੜਾ 100 ਮਿਲੀਅਨ ਤੋਂ ਪੁੱਜਾ ਪਾਰ, ਸਭ ਤੋਂ ਵੱਧ ਅਮਰੀਕਾ ‘ਚ ਹੋਇਆ ਨੁਕਸਾਨ

Vivek Sharma

Leave a Comment