channel punjabi
Canada News SPORTS

BREAKING : ਕੈਨੇਡੀਅਨ ਖਿਡਾਰਣ ਲੇਲਾਹ ਐਨੀ ਫਰਨਾਂਡੀਜ਼ ਨੇ ਮੋਂਟਰਰੇ ਓਪਨ ਜਿੱਤੀ, ਪਹਿਲਾ WTA ਖ਼ਿਤਾਬ ਆਪਣੇ ਨਾਮ ਕੀਤਾ

ਲੀਲਾਹ ਐਨੀ ਫਰਨਾਂਡਿਜ਼ ਨੇ ਐਤਵਾਰ ਨੂੰ ਮੌਂਟੇਰੀ ਓਪਨ ਦੇ ਫਾਈਨਲ ਵਿੱਚ ਸਵਿੱਸ ਕੁਆਲੀਫਾਇਰ ਵਿਕਟੋਰੀਜਾ ਗੋਲੂਬਿਕ ਨੂੰ 6-1, 6-4 ਨਾਲ ਹਰਾਉਣ ਤੋਂ ਬਾਅਦ ਆਪਣਾ ਪਹਿਲਾ ਡਬਲਯੂਟੀਏ ਖਿਤਾਬ ਜਿੱਤ ਲਿਆ।

ਕੈਨੇਡੀਅਨ ਕਿਸ਼ੋਰ ਨੂੰ ਗੋਲੂਬਿਕ ਨੂੰ ਇੱਕ ਮੈਚ ਵਿੱਚ ਹਰਾਉਣ ਲਈ 89 ਮਿੰਟ ਦੀ ਜਰੂਰਤ ਸੀ । ਇਹ ਮੈਚ ਬੇਹੱਦ ਰੋਮਾਂਚਕ ਸੀ ਕਿਉਂਕਿ ਇਨ੍ਹਾਂ ਦੋ ਖਿਡਾਰੀਆਂ ਨੇ ਪੂਰੇ ਟੂਰਨਾਮੈਂਟ ਵਿੱਚ ਇੱਕ ਵੀ ਸੈੱਟ ਨਹੀਂ ਗੁਆਇਆ ਸੀ।
WTA ਖਿਤਾਬ ਲਈ ਟੱਕਰ ਵੀ ਦਿਲਚਸਪ ਰਹੀ।

ਕੈਨੇਡਾ ਦੀ Leylah Annie Fernandez ਨੇ ਗੋਲੂਬਿਕ ਨੂੰ ਲਗਾਤਾਰ ਦੋ ਸੈੱਟਾ ਵਿੱਚ ਹਰਾ ਕੇ ਖੁਦ ਨੂੰ ਸਾਬਿਤ ਕਰ ਵਿਖਾਇਆ।


ਕਿਊਬੈਕ ਪ੍ਰਾਂਤ ਦੇ ਲਾਵਲ ਸਿਟੀ ਦੀ ਰਹਿਣ ਵਾਲੀ 18 ਸਾਲਾ ਖਿਡਾਰੀ ਲੀਲਾਹ ਐਨੀ ਫਰਨਾਂਡਿਜ਼ ਨੇ ਸ਼ੁਰੂਆਤੀ ਸੈੱਟ ਦੇ ਪਹਿਲੇ ਪੰਜ ਮੈਚਾਂ ਵਿਚ ਜਿੱਤ ਦਰਜ ਕੀਤੀ, ਜਿਸ ਨਾਲ ਉਸਦੀ ਵਿਰੋਧੀ ਨੂੰ ਸੰਭਲਣ ਦਾ ਵੀ ਮੌਕਾ ਨਹੀਂ ਮਿਲਿਆ ਅਤੇ ਕੈਨੇਡੀਅਨ ਖਿਡਾਰੀ ਨੇ ਆਪਣਾ ਪਹਿਲਾ WTA ਖਿਤਾਬ ਹਾਸਲ ਕਰ ਇਤਿਹਾਸ ਸਿਰਜ ਦਿੱਤਾ।

ਫਰਨਾਂਡਿਜ਼ ਦੀ ਐਤਵਾਰ ਦੀ ਖ਼ਿਤਾਬੀ ਜਿੱਤ ਤੋਂ ਬਾਅਦ ਉਸਦੀ ਰੈੰਕਿੰਗ ਵਿੱਚ ਵੀ ਕਾਫ਼ੀ ਸੁਧਾਰ ਆਇਆ ਹੈ। ਡਬਲਯੂਟੀਏ ਰੈਂਕਿੰਗ ਵਿਚ ਹੁਣ ਉਹ ਵਿਸ਼ਵ ਵਿੱਚ 69 ਵੇਂ ਨੰਬਰ ‘ਤੇ ਪਹੁੰਚ ਗਈ ਹੈ।

Related News

ਬੀ.ਸੀ ‘ਚ ਬੰਦ ਕੀਤੇ ਜਾਣਗੇ ਨਾਈਟਕਲਬ ਤੇ ਬੈਂਕੁਅਟ ਹਾਲ : ਡਾ.ਬੋਨੀ ਹੈਨਰੀ

Rajneet Kaur

ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਪਿੱਛੇ ਹਮੇਸ਼ਾ ਪਾਕਿਸਤਾਨ ਦਾ ਰਿਹਾ ਹੱਥ : ਕੈਨੇਡੀਅਨ ਥਿੰਕ ਟੈਂਕ

Vivek Sharma

ਵੈਕਸੀਨ ਲਈ ਭਾਰਤ ਦਾ ਬੂਹਾ ਖੜਕਾ ਰਹੀ ਹੈ ਅੱਧੀ ਦੁਨੀਆ ! ਵੈਕਸੀਨ ਲਈ ਬ੍ਰਾਜ਼ੀਲ ਨੇ ਭੇਜਿਆ ਵਿਸ਼ੇਸ਼ ਜਹਾਜ਼

Vivek Sharma

Leave a Comment