channel punjabi
International News

BIG BREAKING : FB, WHATSAPP, INSTAGRAM ਹੋਏ ਡਾਊਣ, ਮੈਸੇਜ ਭੇਜਣ ‘ਚ ਆ ਰਹੀ‌ ਦਿੱਕਤ

ਨਵੀਂ ਦਿੱਲੀ : ਸ਼ੁਕਰਵਾਰ ਦੇਰ ਰਾਤ ਤੋਂ ਭਾਰਤ ਸਣੇ ਦੁਨੀਆ ਦੇ ਵੱਖ-ਵੱਖ ਯੂਜ਼ਰਸ ਨੂੰ ਫੇਸਬੁਕ, ਵ੍ਹਟਸਐਪ , ਇੰਸਟਾਗ੍ਰਾਮ ਇਸਤੇਮਾਲ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਦਾ ਕਾਰਨ ਫੇਸਬੁੱਕ, ਵ੍ਹਟਸਐਪ ਤੇ ਇੰਸਟਾਗ੍ਰਾਮ ਸਰਵਰ ਦਾ ਡਾਊਨ ਹੋਣਾ ਹੈ। ਲੋਕ ਟਵਿੱਟਰ ‘ਤੇ ਇਸ ਬਾਰੇ ਲਿਖ ਰਹੇ ਹਨ। ਲੋਕ ਫੇਸਬੁੱਕ ਮੈਸੇਂਜਰ ‘ਤੇ ਵੀ ਮੈਸੇਜ ਨਹੀਂ ਭੇਜ ਪਾ ਰਹੇ ਹਨ। ਵ੍ਹਾਟਸਐਪ ਤੇ ਇੰਸਟਾਗ੍ਰਾਮ ‘ਤੇ ਵੀ ਮੈਸੇਜ ਨਹੀਂ ਜਾ ਰਹੇ ਹਨ। ਇੰਸਟਾਗ੍ਰਾਮ ਦੀ ਨਿਊਜ਼ ਫੀਡ ਰਿਫ੍ਰੈਸ਼ ਨਹੀਂ ਹੋ ਰਹੀ ਹੈ। ਇਹ ਸਮੱਸਿਆ ਰਾਤ ਲਗਭਗ 11 ਵਜੇ ਦੇ ਕਰੀਬ ਸਾਹਮਣੇ ਆਈ ਹੈ। ਅਜੇ ਤੱਕ ਇਨ੍ਹਾਂ ਸਾਰੇ ਐਪਸ ਬਾਰੇ ਕੰਪਨੀ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਡਾਊਨ ਡਿਟੈਕਟਰ ਦੇ ਇਸ ਹੀਟ ਮੈਪਆਊਟ ‘ਤੇ ਦੇਖਿਆ ਜਾ ਸਕਦਾ ਹੈ। ਲੋਕ ਲਗਾਤਾਰ ਰਿਪੋਰਟ ਕਰ ਰਹੇ ਹਨ ਕਿ ਵ੍ਹਾਟਸਐਪ ਟੋਟਲ ਬਲੈਕਆਊਟ ਹੈ, ਜਦਕਿ ਲੋਕਾਂ ਨੂੰ ਲੋਗਇਨ ਵਿੱਚ ਸਮੱਸਿਆ ਆ ਰਹੀ ਹੈ।

Related News

ਬਰੈਂਪਟਨ ‘ਚ ਇੱਕ ਸੜਕ ਹਾਦਸੇ ਦੌਰਾਨ 26 ਸਾਲਾ ਮੋਟਰਸਾਈਕਲਿਸਟ ਦੀ ਹੋਈ ਮੌਤ

Rajneet Kaur

ਬਰੈਂਪਟਨ ‘ਚ ਪੰਜਾਬੀ ਨੌਜਵਾਨ ਸੂਰਜਦੀਪ ਸਿੰਘ ਦੇ ਇਨਸਾਫ ਲਈ ਸ਼ਨੀਵਾਰ ਨੂੰ ਮੋਮਬੱਤੀਆਂ ਜਗਾ ਕੇ ਕੱਢਿਆ ਜਾਵੇਗਾ ਮਾਰਚ

Rajneet Kaur

ਟਰੂਡੋ ਸਰਕਾਰ ਦੀ ਮਦਦ ਕਰਨ ਲਈ ਸਾਹਮਣੇ ਆਏ ਜਗਮੀਤ ਸਿੰਘ

team punjabi

Leave a Comment