channel punjabi
Canada News North America

ਕੈਨੇਡਾ ਦੀ ਫੌਜ ‘ਚ ਸ਼ੋਸ਼ਣ ਨੂੰ ਲੈ ਕੇ ਸੀਨੀਅਰ ਮਹਿਲਾ ਅਧਿਕਾਰੀ ਨੇ ਦਿੱਤਾ ਅਸਤੀਫ਼ਾ, ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ

ਓਟਾਵਾ : ਕੈਨੇਡਾ ਦੀ ਫੌਜ ਵਿਚ ਸ਼ੋਸ਼ਣ ਦੀਆਂ ਵੱਧਦੀਆਂ ਘਟਨਾਵਾਂ ਨੂੰ ਲੈ ਕੇ ਇਕ ਸੀਨੀਅਰ ਮਹਿਲਾ ਫੌਜ ਅਧਿਕਾਰੀ ਨੇ ਅਸਤੀਫਾ ਦੇ ਦਿੱਤਾ ਹੈ। ਲੈਫਟੀਨੈਂਟ ਕਰਨਲ ਐਲੇਨਾਰ ਟੇਲਰ ਨੇ ਵੀਰਵਾਰ ਨੂੰ ਕਿਹਾ ਕਿ ਫੌਜ ਵਿਚ ਸੈਕਸ ਸ਼ੋਸ਼ਣ ਰੋਕਣ ਵਿਚ ਨਾਕਾਮੀ ਨੇ ਸਾਡੀ ਸਾਖ਼ ਖ਼ਰਾਬ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੇਵਾ ਦੌਰਾਨ ਸ਼ੋਸ਼ਣ ਲਈ ਤਾਕਤ ਦੀ ਗਲਤ ਵਰਤੋਂ ਹੁੰਦੀ ਅਸੀਂ ਵੇਖੀ ਹੈ। ਇਸ ਕਾਰਣ ਫੌਜ ਦੇ ਉੱਚ ਅਧਿਕਾਰੀਆਂ ਵਿਰੁੱਧ ਜਾਂਚ ਲਈ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੂੰ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜ਼ਿਕਰਯੋਗ ਹੈ ਕਿ ਲੈਫਟੀਨੈਂਟ ਕਰਨਲ ਐਲੇਨਾਰ ਟੇਲਰ ਇੱਕ ਸੀਨੀਅਰ ਸੈਨਾ ਅਫਸਰ ਹੈ, ਜਿਸਨੇ ਅਫ਼ਗ਼ਾਨਿਸਤਾਨ ਵਿਚ ਵੀ ਕੈਨੇਡਾ ਦੀ ਤਰਫੋਂ ਸੇਵਾਵਾਂ ਦਿੱਤੀਆਂ ਹਨ। ਕੈਨੇਡਾ ਦੇ ਨੌਜਵਾਨਾਂ ਲਈ ਉਹ ਇਕ ਰੋਲ ਮਾਡਲ ਹੈ। ਸੈਨਾ ਦੇ ਉੱਚ ਅਤੇ ਮਹੱਤਵਪੂਰਨ ਅਹੁਦੇ ‘ਤੇ ਰਹਿਣ ਵਾਲੀ ਮਹਿਲਾ ਅਧਿਕਾਰੀ ਦਾ ਇਸ ਤਰ੍ਹਾਂ ਅਸਤੀਫਾ ਦੇਣਾ ਕੈਨੇਡੀਅਨ ਆਰਮੀ ਵਿਚ ਕੁਝ ਨਾ ਕੁਝ ਗਲਤ ਹੋਣ ਵੱਲ ਇਸ਼ਾਰਾ ਕਰਦਾ ਹੈ, ਜਿਸਦੀ ਡੁੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈਂ।

ਦੱਸ ਦਈਏ ਕਿ ਇਸ ਸ਼ੋਸ਼ਣ ਦੀਆਂ ਵੱਧਦੀਆਂ ਘਟਨਾਵਾਂ ਦੇ ਬਾਵਜੂਦ ਨਾ ਤਾਂ ਅਜੇ ਤੱਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ‘ਤੇ ਪ੍ਰਤੀਕਿਰਿਆ ਦਿੱਤੀ ਗਈ ਹੈ ਅਤੇ ਨਾ ਹੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਇਸ ਬਾਰੇ ਕੋਈ ਟਿੱਪਣੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਲੋਕਾਂ ਵਿਚ ਰੋਸ ਵੇਖਿਆ ਜਾ ਰਿਹਾ ਹੈ। ਕੈਨੇਡਾ ਦੇ ਕਈ ਸੂਬਿਆਂ ਵਿਚ ਵੀ ਫੌਜ ਵਿਚ ਸੈਕਸ ਸ਼ੋਸ਼ਣ ਦੀਆਂ ਘਟਨਾਵਾਂ ਸਾਹਮਣੇ ਆਈਆ ਸਨ ਜਿਸ ਤੋਂ ਬਾਅਦ ਕਈ ਮੰਤਰੀਆਂ ਅਤੇ ਮਹਿਲਾ ਫੌਜ ਅਧਿਕਾਰੀਆਂ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਗਿਆ ਸੀ।

Related News

BIG NEWS : ਵ੍ਹਾਈਟ ਹਾਊਸ ਦੇ ਬਾਹਰ ਫਾਈਰਿੰਗ, ਬ੍ਰੀਫਿੰਗ ਰੂਮ ਤੋਂ ਰਾਸ਼ਟਰਪਤੀ ਟਰੰਪ ਨੂੰ ਕੱਢਿਆ ਗਿਆ ਸੁਰੱਖਿਅਤ

Vivek Sharma

ਚੀਨ ਦੀ ਗੁੰਡਾਗਰਦੀ ਖ਼ਿਲਾਫ਼ ਫਰਾਂਸ ਵੀ ਆਇਆ ਮੈਦਾਨ ‘ਚ, ਦੋ ਜੰਗੀ ਬੇੜੇ ਕੀਤੇ ਰਵਾਨਾ

Vivek Sharma

ਚੀਨ ਖ਼ਿਲਾਫ਼ ਲਾਮਬੰਦ ਹੋਏ ਕੈਨੇਡਾ ਦੇ ਸਮੂਹ ਸੰਸਦ ਮੈਂਬਰ, ਓਲੰਪਿਕ ਮੇਜ਼ਬਾਨੀ ਖੋਹਣ ਦੀ ਕੀਤੀ ਮੰਗ

Vivek Sharma

Leave a Comment