channel punjabi
Canada News North America

ਕੈਨੇਡਾ-ਅਮਰੀਕਾ ਸਰਹੱਦ ਤੇ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾਰੀ, ਹਾਲੇ ਸਰਹੱਦਾਂ ਨੂੰ ਖੋਲ੍ਹਣ ਦਾ ਨਹੀਂ ਕੋਈ ਇਰਾਦਾ :ਬਿੱਲ ਬਲੇਅਰ

ਓਟਾਵਾ : ਕੈਨੇਡਾ-ਅਮਰੀਕਾ ਸਰਹੱਦ ‘ਤੇ ਯਾਤਰਾ ਪਾਬੰਦੀਆਂ ਅਪ੍ਰੈਲ ਮਹੀਨੇ ਤੱਕ ਜਾਰੀ ਰਹਿਣਗੀਆਂ। ਪਬਲਿਕ ਸੇਫਟੀ ਅਤੇ ਐਮਰਜੰਸੀ ਪ੍ਰੀਪੇਅਰਡਨੈੱਸ ਮੰਤਰੀ ਬਿੱਲ ਬਲੇਅਰ ਵੱਲੋਂ ਵੀਰਵਾਰ ਨੂੰ ਇਹ ਪੁਸ਼ਟੀ ਕੀਤੀ ਗਈ ਕਿ ਇਹ ਪਾਬੰਦੀਆਂ 21 ਅਪਰੈਲ ਤੱਕ ਵਧਾ ਦਿੱਤੀਆਂ ਗਈਆਂ ਹਨ। ਬਲੇਅਰ ਨੇ ਟਵੀਟ ਕਰ ਕੇ ਆਖਿਆ ਕਿ ਅਸੀਂ ਇਸ ਸਬੰਧ ਵਿੱਚ ਆਪਣਾ ਫੈਸਲਾ ਕੋਵਿਡ-19 ਤੋਂ ਹਮੇਸ਼ਾਂ ਕੈਨੇਡੀਅਨਾਂ ਨੂੰ ਸੇਫ ਰੱਖਣ ਲਈ ਬਿਹਤਰੀਨ ਪਬਲਿਕ ਹੈਲਥ ਸਲਾਹ ਦੇ ਹਿਸਾਬ ਨਹੀਂ ਲਿਆ ਹੈ।


ਜਿ਼ਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮਾਂਟਰੀਅਲ ਵਿੱਚ ਕੀਤੀ ਗਈ ਇੱਕ ਪ੍ਰੈੱਸ ਕਾਨਫਰੰਸ ਤੋਂ ਕੁੱਝ ਦਿਨ ਬਾਅਦ ਹੀ ਇਹ ਪੁਸ਼ਟੀ ਕੀਤੀ ਗਈ। ਇਸ ਕਾਨਫਰੰਸ ਵਿੱਚ ਟਰੂਡੋ ਨੇ ਆਖਿਆ ਸੀ ਕਿ ਸਰਹੱਦਾਂ ਵੀ ਹੌਲੀ ਹੌਲੀ ਖੋਲ੍ਹ ਦਿੱਤੀਆਂ ਜਾਣਗੀਆਂ ਪਰ ਹਾਲ ਦੀ ਘੜੀ ਨਹੀਂ।ਸਰਹੱਦਾਂ ਵੀ ਹੌਲੀ ਹੌਲੀ ਖੋਲ੍ਹ ਦਿੱਤੀਆਂ ਜਾਣਗੀਆਂ ਪਰ ਹਾਲ ਦੀ ਘੜੀ ਨਹੀਂ।


ਟਰੂਡੋ ਨੇ ਆਖਿਆ ਸੀ ਕਿ ਅਸੀਂ ਸਾਰੇ ਹੀ ਟਰੈਵਲ ਕਰਨ ਲਈ ਕਾਹਲੇ ਹਾਂ। ਪਰ ਸਾਨੂੰ ਅਜਿਹੇ ਹਾਲਾਤ ਦੀ ਉਡੀਕ ਕਰਨੀ ਹੋਵੇਗੀ ਜਦੋਂ ਸਰਹੱਦੀ ਪਾਬੰਦੀਆਂ ਨੂੰ ਹਟਾਉਣ ਦਾ ਸਹੀ ਸਮਾਂ ਆਵੇ ਤੇ ਇਹ ਹੁਣੇ ਨਹੀਂ ਆਇਆ ਹੈ।

Related News

ਕੋਰੋਨਾਵਾਇਰਸ: ਕੈਨੇਡਾ ਵਿੱਚ ਵੀਰਵਾਰ ਨੂੰ 374 ਨਵੇਂ ਕੇਸਾਂ ਦੀ ਹੋਈ ਪੁਸ਼ਟੀ, 4 ਮੌਤਾਂ

Rajneet Kaur

ਕੈਨੇਡਾ ਅਤੇ ਬ੍ਰਿਟੇਨ ਵਿਚਾਲੇ ਜਲਦ ਹੋਣ ਜਾ ਰਿਹਾ ਹੈ 33 ਅਰਬ‌ ਡਾਲਰ ਦਾ ਨਵਾਂ ਵਪਾਰਕ ਸਮਝੌਤਾ

Vivek Sharma

ਪੂਰਬੀ ਸਿਰੇ ਦੀ ਟੋਰਾਂਟੋ ਅਪਾਰਟਮੈਂਟ ਦੀ ਇਮਾਰਤ ਨੂੰ ਲੱਗੀ ਅੱਗ,4 ਲੋਕ ਜ਼ਖਮੀ

Rajneet Kaur

Leave a Comment