channel punjabi
News

ਪੰਜਾਬ ‘ਚ ਵਧੇ ਕੋਰੋਨਾ ਦੇ ਮਾਮਲੇ, ਵੀਰਵਾਰ ਤੋਂ ਨਾਈਟ ਕਰਫਿਊ ਦਾ ਸਮਾਂ ਵਧਾਇਆ ਗਿਆ,ਮੁੱਖ ਮੰਤਰੀ ਨੇ ਕਿਹਾ ਸਥਿਤੀ ਕਾਬੂ ਹੇਠ ਹੋਣ ਤੱਕ ਜਾਰੀ ਰਹੇਗਾ ਨਾਈਟ ਕਰਫਿਊ

ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਜ਼ਿਲ੍ਹਿਆਂ ਵਿੱਚ ਨਾਈਟ ਕਰਫਿਊ ਦਾ ਸਮਾਂ ਵਧਾਉਣ ਦਾ ਐਲਾਨ ਕੀਤਾ ਹੈ। ਇਹ ਨਾਈਟ ਕਰਫਿਊ ਹੁਣ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਨਾਈਟ ਕਰਫਿਊ ਵਾਲੇ ਜ਼ਿਲ੍ਹਿਆਂ ਵਿੱਚ ਲੁਧਿਆਣਾ, ਸ੍ਰੀ ਫ਼ਤਿਹਗੜ੍ਹ ਸਾਹਿਬ, ਜਲੰਧਰ, ਮੁਹਾਲੀ, ਪਟਿਆਲਾ, ਰੋਪੜ ਅਤੇ ਕਪੂਰਥਲਾ ਸ਼ਾਮਿਲ ਹਨ। ਸੀਐਮ ਅਮਰਿੰਦਰ ਨੇ ਵੀਰਵਾਰ ਨੂੰ ਕਿਹਾ ਕਿ ਨਾਈਟ ਕਰਫਿਊ ਸਥਿਤੀ ‘ਤੇ ਕਾਬੂ ਪਾਉਣ ਤੱਕ ਜਾਰੀ ਰਹੇਗਾ।


ਦੱਸ ਦੇਈਏ ਕਿ ਪੰਜਾਬ ਵਿੱਚ 1 ਤੋਂ 17 ਮਾਰਚ ਦੇ ਵਿਚਕਾਰ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਚਾਰ ਗੁਣਾ ਵਧੀ ਹੈ। 1 ਮਾਰਚ ਨੂੰ 500 ਨਵੇਂ ਕੇਸ ਸਾਹਮਣੇ ਆਏ ਸਨ, ਜਦੋਂ ਕਿ 17 ਮਾਰਚ ਨੂੰ 2045 ਨਵੇਂ ਕੇਸ ਸਾਹਮਣੇ ਆਏ ਹਨ । ਇਸ ਦੇ ਨਾਲ ਹੀ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਵੱਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਇੱਕ ਦਿਨ ਵਿੱਚ 39 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਪਿਛਲੇ ਇੱਕ ਮਹੀਨੇ ਵਿੱਚ 392 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ।

ਗੌਰਤਲਬ ਹੈ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਫਿਰ ਤੋਂ ਕੋਰੋਨਾ ਦੇ ਕੇਸ ਵੱਧ ਰਹੇ ਹਨ, ਉਹ ਪਿਛਲੇ ਰਿਕਾਰਡ ਨੂੰ ਤੋੜ ਰਹੇ ਹਨ । ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਇੱਕ ਦਿਨ ਵਿੱਚ 2067 ਨਵੇਂ ਕੇਸ ਸਾਹਮਣੇ ਆਏ ਸਨ ਅਤੇ ਹੁਣ ਇਹੋ ਗਿਣਤੀ ਮਾਰਚ ਵਿੱਚ ਹੋ ਗਈ ਹੈ।

Related News

BC ELECTION BIG BREAKING : NDP ਨੇ ਹਾਸਿਲ ਕੀਤੀ ਫੈਸਲਾਕੁੰਨ ਲੀਡ

Vivek Sharma

BIG NEWS : ਕੌਮਾਂਤਰੀ TIME ਮੈਗਜ਼ੀਨ ਦੇ Cover Page ‘ਤੇ ਛਾਈਆਂ ਕਿਸਾਨ ਅੰਦੋਲਨ ਦੀਆਂ ਬੀਬੀਆਂ, ਕਿਸਾਨ ਅੰਦੋਲਨਕਾਰੀ ਬੀਬੀਆਂ ‘ਤੇ ਵਿਸ਼ੇਸ਼ ਸਟੋਰੀ

Vivek Sharma

ਮੁੱਖ ਜੱਜ ਨੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਿਆ ਅਹਿਮ ਫੈਸਲਾ, ਕੋਰੋਨਾ ਸੰਕਟ ਵਿਚਾਲੇ ਅਦਾਲਤ ਦਾ ਵੱਡਾ ਐਲਾਨ

Vivek Sharma

Leave a Comment