channel punjabi
Canada News North America

BIG NEWS : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਰਿਹਾਇਸ਼ ‘ਚ ਹਥਿਆਰਾਂ ਸਮੇਤ ਦਾਖਲ ਹੋਣ ਵਾਲੇ ਨੂੰ 6 ਸਾਲ ਕੈਦ ਦੀ ਸਜ਼ਾ

ਓਟਾਵਾ : ਕੈਨੇਡਾ ਦੀ ਅਦਾਲਤ ਨੇ ਇੱਕ ਅਹਿਮ ਕੇਸ ਦਾ ਨਿਪਟਾਰਾ ਕਰਦੇ ਹੋਏ ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵਸਨੀਕ ਨੂੰ ਅੱਜ ਛੇ ਸਾਲ ਕੈਦ ਦੀ ਸਜ਼ਾ ਸੁਣਾਈ । ਇਸ ਵਿਅਕਤੀ ਨੇ ਪਿਛਲੇ ਸਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਰਾਈਡੂ ਹਾਲ ਘਰ ਦੇ ਗੇਟ ਨੂੰ ਤੋੜਦੇ ਹੋਏ ਹਥਿਆਰ ਸਮੇਤ ਪੈਦਲ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ।

ਮੈਨੀਟੋਬਾ ਵਸਨੀਕ ਕੋਰੀ ਹੁਰੈਨ ਜਿਸ ਦੀ ਉਮਰ 46 ਸਾਲਾਂ ਦੀ ਹੈ, ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਧਮਕੀ ਦੇਣ ਸਮੇਤ, ਹਥਿਆਰ ਰੱਖਣ ਦੇ 21 ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। ਕਰੀਬ ਅੱਠ ਮਹੀਨਿਆਂ ਬਾਅਦ ਅਦਾਲਤ ਨੇ ਆਪਣਾ ਆਖਰੀ ਫ਼ੈਸਲਾ ਸੁਣਾ ਦਿੱਤਾ। ਮੁਲਜ਼ਮ ਨੂੰ 6 ਸਾਲ ਦੀ ਸਜ਼ਾ ਦੇ ਨਾਲ ਨਾਲ ਜੁਰਮਾਨਾ ਵੀ ਕੀਤਾ ਗਿਆ ਹੈ।

ਮੁਲਜ਼ਮ ਨੂੰ ਪਿਛਲੇ ਮਹੀਨੇ ‘ਜਨਤਕ ਸ਼ਾਂਤੀ ਦੇ ਉਲਟ’, ਮਨ੍ਹਾ ਕੀਤੇ ਜਾਂ ਪਾਬੰਦੀਸ਼ੁਦਾ ਹਥਿਆਰਾਂ ਨਾਲ ਜੁੜੇ ਹੋਣ, ਗਲਤ ਢੰਗ ਨਾਲ ਹਥਿਆਰ ਰੱਖਣ ਦੇ 7 ਦੋਸ਼ਾਂ, ਪੀ ਐਮ ਨਿਵਾਸ ਰਾਇਡੌ ਹਾਲ ਦੇ ਗੇਟ ਨੂੰ ਜਾਣਬੁੱਝ ਕੇ 100,000 ਡਾਲਰ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿੱਚ ਦੋਸ਼ੀ ਮੰਨਿਆ ਗਿਆ ਸੀ।

ਸਜ਼ਾ ਸੁਣਾਉਂਦੇ ਸਮੇਂ ਓਂਟਾਰੀਓ ਕੋਰਟ ਦੇ ਜਸਟਿਸ ਰਾਬਰਟ ਵਾਡਨ ਨੇ ਕਿਹਾ ਕਿ ਕੋਰੀ ਹੁਰੇਨ ਨੂੰ ਹਿਰਾਸਤ ਵਿਚ ਬਿਤਾਏ ਸਮੇਂ ਲਈ ਇਕ ਸਾਲ ਦਾ ਲਾਭ ਦਿੱਤਾ ਜਾਵੇਗਾ, ਮਤਲਬ ਕਿ ਉਸ ਨੂੰ ਅਜੇ ਵੀ ਪੰਜ ਸਾਲ ਜੇਲ੍ਹ ਵਿਚ ਰਹਿਣਾ ਪਵੇਗਾ।

ਕਰਾਉਨ ਵਕੀਲ ਵਲੋਂ ਮੁਲਜ਼ਮ ਨੂੰ ਛੇ ਸਾਲ ਦੀ ਸਖ਼ਤ ਸਜ਼ਾ ਦੀ ਮੰਗ ਕੀਤੀ ਗਈ ਸੀ । ਵਕੀਲ ਨੇ ਅਦਾਲਤ ਨੂੰ ਕਿਹਾ ਕਿ ਕੋਰੀ ਹੁਰੇਨ ਦੀਆਂ ਕਾਰਵਾਈਆਂ ਨੇ ਲੋਕਾਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕੀਤਾ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਰਿਆਇਤ ਨਾ ਦਿੱਤੀ ਜਾਵੇ।

ਉਧਰ ਹੁਰੇਨ ਦੇ ਵਕੀਲ ਨੇ ਆਪਣੇ ਮੁਵੱਕਲ ਲਈ ਘੱਟ ਸਜ਼ਾ ਦੀ ਅਪੀਲ ਕੀਤੀ। ਆਪਣੀ ਸਫ਼ਾਈ ਵਿੱਚ ਵਕੀਲ ਨੇ ਉਸ ਨੂੰ ਸਮਾਜ ਦੇ ਇੱਕ ਮਿਹਨਤੀ ਮੈਂਬਰ ਵਜੋਂ ਦੱਸਿਆ ਜਿਸਨੇ ਕੋਵਿਡ-19 ਮਹਾਂਮਾਰੀ ਦੇ ਦੌਰਾਨ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਜਿਸਨੇ ਉਸਨੂੰ ਤਣਾਅ ਦੀ ਸਥਿਤੀ ਵਿੱਚ ਇਹ ਜੁਰਮ ਕੀਤਾ। ਪਰ ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੁਲਜ਼ਮ ਦੀ ਸਜ਼ਾ ਦਾ ਐਲਾਨ ਕੀਤਾ।

Related News

ਕੈਲੀਫੋਰਨੀਆ ਯੂਨੀਵਰਸਿਟੀ ‘ਚ ਸਥਾਪਿਤ ਹੋਵੇਗੀ ‘ਜੈਨ ਚੇਅਰ’, ਹੋ ਸਕਣਗੇ ਗ੍ਰੈਜੂਏਟ ਕੋਰਸ

Vivek Sharma

ਟ੍ਰਾਈ-ਸਿਟੀਜ਼ ‘ਚ 3 ਹੋਰ ਨਵੇਂ ਬਾਹਰੀ ਫਲੂ ਕਲੀਨਿਕ ਸਥਾਪਿਤ ਕੀਤੇ ਗਏ

Rajneet Kaur

ਰੇਜੀਨਾ ‘ਚ ਹੁੱਕਾ ਲੌਂਜ ਨੇ ਸੇਵਾਵਾਂ ਨੂੰ ਕੀਤਾ ਮੁਅੱਤਲ, ਕੋਵਿਡ 19 ਆਉਟਬ੍ਰੇਕ ਦੀ ਕੀਤੀ ਘੋਸ਼ਣਾ

Rajneet Kaur

Leave a Comment