channel punjabi
Canada International News North America

Covid -19 ਦੇ ਬਾਵਜੂਦ ਰੀਅਲ ਅਸਟੇਟ ਕਾਰੋਬਾਰ ‘ਚ ਆਈ ਤੇਜ਼ੀ

ਰੀਅਲ ਅਸਟੇਟ ਕਾਰੋਬਾਰ ਵਿੱਚ ਅਚਾਨਕ ਆਈ ਤੇਜ਼ੀ


ਕਾਰੋਬਾਰੀਆਂ ਦੇ ਚਿਹਰਿਆਂ ‘ਤੇ ਆਈ ਰੌਣਕ

ਬ੍ਰਿਟਿਸ਼ ਕੋਲੰਬੀਆ : ਦੁਨੀਆ ਭਰ ਵਿੱਚ ਬੀਤੇ 6 ਮਹੀਨਿਆਂ ਦੀ ਮੰਦੀ ਤੋਂ ਬਾਅਦ ਹੁਣ ਘੱਟੋ-ਘੱਟ ਰੀਅਲ ਅਸਟੇਟ ਕਾਰੋਬਾਰੀਆਂ ਦੇ ਚਿਹਰੇ ਤੇ ਰੌਣਕ ਦੇਖੀ ਜਾ ਸਕਦੀ ਹੈ।

Covid-19 ਦੇ ਚਲਦਿਆਂ ਜਿੱਥੇ ਦੁਨੀਆ ਭਰ ਵਿੱਚ ਮੰਦੀ ਛਾਈ ਹੋਈ ਹੈ, ਅਜਿਹੇ ਵਿਚ ਬ੍ਰਿਟਿਸ਼ ਕੋਲੰਬੀਆ (ਬੀਸੀ) ਤੋਂ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਮੰਗਲਵਾਰ ਨੂੰ ਬੀਸੀ ਵਿਖੇ ਜਾਰੀ ਕੀਤੇ ਬਿਆਨ ਵਿੱਚ ਰੀਅਲ ਅਸਟੇਟ ਐਸੋਸੀਏਸ਼ਨ ਦੇ ਰਿਹਾਇਸ਼ੀ ਇਮਾਰਤਾਂ ਦੀ ਵਿੱਕਰੀ ਦੇ ਅੰਕੜੇ ਅਤੇ ਕੀਮਤਾਂ ਵਿੱਚ ਵੱਡੀ ਛਾਲ ਦਰਸਾਉਂਦੇ ਹਨ, ਜੋ ਕਿ ਚੰਗਾ ਸੰਕੇਤ ਮੰਨਿਆ ਜਾ ਰਿਹਾ ਹੈ ।

ਬੀਸੀਆਰਈਏ ਦੇ ਮੁੱਖ ਅਰਥ ਸ਼ਾਸਤਰੀ, ਬਰੈਂਡਨ ਓਗਮੰਡਸਨ ਨੇ ਕਿਹਾ ਕਿ ਸੂਬਾਈ ਅੰਕੜੇ ਇਸ ਸਾਲ ਫਰਵਰੀ ਅਤੇ ਮਈ ਦੇ ਵਿਚਕਾਰ ਹੋਈ ਵਿਕਰੀ ਵਾਲੀ ਮਾਤਰਾ ਵਿੱਚ COVID-19 ਨਾਲ ਸਬੰਧਿਤ ਸਾਵਧਾਨੀਆਂ ਦੇ ਅਧਾਰ ਤੇ ਸਨ, ਅਤੇ ਇਸ ਵਿੱਚ ਜੂਨ ਵਿੱਚ ਵਾਪਰੀ ਵੱਡੀ ਵਿਕਰੀ ਸ਼ਾਮਲ ਨਹੀਂ ਹੈ।

ਰੀਅਲ ਅਸਟੇਟ ਕਾਰੋਬਾਰ ਵਿੱਚ ਉਸ ਸਮੇਂ ਉਛਾਲ ਆਇਆ ਹੈ ਜਦੋਂ ਸਰਕਾਰੀ ਰਿਪੋਰਟ – ਜਿਸ ਵਿੱਚ ਭਵਿੱਖਬਾਣੀ ਕੀਤੀ ਗਈ ਕਿ ਮਹਾਂਮਾਰੀ ਕਾਰਨ ਬੀ.ਸੀ. ਚ ਘੱਟੋ ਘੱਟ 12 ਬਿਲੀਅਨ ਡਾਲਰ ਦਾ ਹਿਸਾਬ ਕਿਤਾਬ ਕਾਫੀ ਹੇਠਾਂ ਜਾ ਸਕਦਾ ਹੈ ।

ਇਹ ਵੀ ਕਿਹਾ ਗਿਆ ਕਿ ਰੀਅਲ ਅਸਟੇਟ ਦੀਆਂ ਕੀਮਤਾਂ ਇਸ ਸਾਲ ਫਰਵਰੀ ਅਤੇ ਮਈ ਦੇ ਵਿਚਕਾਰ ਚਾਰ ਪ੍ਰਤੀਸ਼ਤ ਘੱਟ ਗਈਆਂ ਸਨ

ਬੀ.ਸੀ. ਤੋਂ ਮੰਗਲਵਾਰ ਨੂੰ ਜਾਰੀ ਕੀਤੇ ਰੀਅਲ ਅਸਟੇਟ ਐਸੋਸੀਏਸ਼ਨ ਦੇ ਅੰਕੜੇ ਵਿਕਰੀ ਅਤੇ ਕੀਮਤਾਂ ਵਿੱਚ ਵੱਡੀ ਛਾਲ ਦਰਸਾਉਂਦੇ ਹਨ ਜੋ ਕਿ 2019 ਦੇ ਉਸੇ ਮਹੀਨੇ ਦੇ ਮੁਕਾਬਲੇ ਵਧੀਆ ਸਨ। ਬੀ.ਸੀ. ਦੀ ਵਿੱਤੀ ਰਿਪੋਰਟ ਵਿੱਚ 2020 ਵਿੱਚ ਪ੍ਰਾਪਰਟੀ ਟ੍ਰਾਂਸਫਰ ਟੈਕਸ ਵਿੱਚ 465 ਮਿਲੀਅਨ ਡਾਲਰ ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਗਈ ਹੈ।

ਬੀਸੀਆਰਈਏ ਦੇ ਮੁੱਖ ਅਰਥ ਸ਼ਾਸਤਰੀ, ਬਰੈਂਡਨ ਓਗਮੰਡਸਨ ਨੇ ਕਿਹਾ ਕਿ ਸੂਬਾਈ ਅੰਕੜੇ ਇਸ ਸਾਲ ਫਰਵਰੀ ਅਤੇ ਮਈ ਦੇ ਵਿਚਕਾਰ ਹੋਈ ਵਿਕਰੀ ਵਾਲੇ ਸਨ, ਅਤੇ ਇਸ ਵਿੱਚ ਜੂਨ ਵਿੱਚ ਵਾਪਰੀ ਵੱਡੀ ਵਿਕਰੀ ਸ਼ਾਮਲ ਨਹੀਂ ਸੀ।

Related News

ਕਿਸਾਨਾਂ ਨਾਲ 6ਵੇਂ ਗੇੜ ਦੀ ਬੈਠਕ ਦਾ ਬਦਲਿਆ ਸਮਾਂ ਅਤੇ ਦਿਨ

Rajneet Kaur

ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਵਧੇ ਕੋਰੋਨਾ ਦੇ ਮਾਮਲੇ, ਸਿਹਤ ਵਿਭਾਗ ਹੋਇਆ ਚੌਕਸ

Vivek Sharma

ਕੋਰੋਨਾ ਦੇ ਮੁੜ ਜ਼ੋਰ ਫ਼ੜਨ ਕਾਰਨ ਪੰਜਾਬ ‘ਚ ਮੁੜ ਤੋਂ ਹੋਵੇਗੀ ਸਖ਼ਤੀ, 1 ਮਾਰਚ ਤੋਂ ਲਾਗੂ ਹੋਣਗੇ ਨਵੇਂ ਆਦੇਸ਼

Vivek Sharma

Leave a Comment