channel punjabi
International News

ਯੂਨਾਈਟਿਡ ਕਿੰਗਡਮ ’ਚ ਪਹਿਲੇ ਸਿੱਖ ਫਾਈਟਰ ਪਾਇਲਟ ਹਰਦਿਤ ਸਿੰਘ ਮਲਿਕ ਦੀ ਬਣੇਗੀ ਯਾਦਗਾਰ, ਪਹਿਲੇ ਪੱਗੜੀਧਾਰੀ ਪਾਇਲਟ ਸਨ ਮਲਿਕ

ਲੰਡਨ : ਪਹਿਲੀ ਸੰਸਾਰ ਜੰਗ ਦੌਰਾਨ ਕਰੀਬ 10 ਲੱਖ ਭਾਰਤੀ ਸੈਨਿਕਾਂ ਅਤੇ ਫੌਜੀ ਅਫਸਰਾਂ ਨੇ ਲਾਮਿਸਾਲ ਜਜ਼ਬਾ ਦਿਖਾਇਆ ਸੀ। ਇਸ ਜੰਗ ਦੌਰਾਨ 74000 ਤੋਂ ਵੱਧ ਭਾਰਤੀ ਸੈਨਿਕਾਂ ਨੇ ਸ਼ਹਾਦਤ ਦਾ ਜਾਮ ਪੀਤਾ ਅਤੇ 67000 ਦੇ ਕਰੀਬ ਭਾਰਤੀ ਸੈਨਿਕ ਜ਼ਖ਼ਮੀ ਹੋਏ ਸਨ । ਪਰ ਉਸ ਸਮੇਂ ਦੇ ਹੁਕਮਰਾਨਾਂ ਨੇ ਭਾਰਤੀਆਂ ਦੇ ਵੱਡਮੁੱਲੇ ਯੋਗਦਾਨ ਨੂੰ ਉਹ ਸਨਮਾਨ ਨਹੀਂ ਦਿੱਤਾ ਜਿਸ ਦੇ ਉਹ ਅਸਲ ਹੱਕਦਾਰ ਸਨ। ਪਰ ਹੁਣ ਅਜਿਹੇ ਭਾਰਤੀਆਂ ਨੂੰ ਬਣਦਾ ਮਾਣ-ਸਤਿਕਾਰ ਕੁਝ ਜਥੇਬੰਦੀਆਂ ਦੇ ਸਹਿਯੋਗ ਨਾਲ ਦਿਲਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੂਨਾਈਟਿਡ ਕਿੰਗਡਮ ਦੇ ਸਾਊਂਥੈਪਟਨ ‘ਚ ਪਹਿਲੀ ਸੰਸਾਰ ਜੰਗ ਦੇ ਸਿੱਖ ਫਾਈਟਰ ਪਾਇਲਟ ਹਰਦਿੱਤ ਸਿੰਘ ਮਲਿਕ ਦੀ ਯਾਦਗਾਰ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉਹ ਆਕਸਫੋਰਡ ਯੂਨੀਵਰਸਿਟੀ ਦੇ ਗੋਲਫਰ ਅਤੇ ਕ੍ਰਿਕਟਰ ਵੀ ਸਨ।

ਹਰਦਿੱਤ ਸਿੰਘ ਮਲਿਕ 1908 ਵਿਚ 14 ਸਾਲ ਦੀ ਉਮਰ ਵਿਚ ਇੰਗਲੈਂਡ ਆਏ ਸਨ ਤੇ ਆਕਸਫੋਰਡ ਯੂਨੀਵਰਸਿਟੀ ਦੇ ਬਾਲੀਓਲ ਕਾਲਜ ’ਚ ਉਹਨਾਂ ਪਡ਼੍ਹਾਈ ਕੀਤੀ। ਬਾਅਦ ਵਿਚ ਉਹ ਰਾਇਲ ਫਲਾਇੰਗ ਕਾਰਪਸ ਦੇ ਮੈਂਬਰ ਬਣ ਗਏ। ਪਹਿਲੀ ਸੰਸਾਰ ਜੰਗ ਵਿਚ ਉਨ੍ਹਾਂ ਨੇ ਵਿਸ਼ੇਸ਼ ਕਿਸਮ ਦਾ ਹੈਲਮਟ ਪਾ ਕੇ ਜੰਗ ਵਿਚ ਹਿੱਸਾ ਲਿਆ ਤੇ ਉਹ ‘ਫਲਾਇੰਗ ਸਿੱਖ’ ਦੇ ਨਾਂ ਨਾਲ ਮਸ਼ਹੂਰ ਹੋ ਗਏ।

ਮਲਿਕ ਨੇ ਸਸੈਕਸ ਕਲੱਬ ਵੱਲੋਂ ਕ੍ਰਿਕਟ ਵੀ ਖੇਡੀ ਸੀ। 1917 ਤੋਂ 1919 ਤਕ ਉਹ ਸਰਗਰਮ ਫਾਈਟਰ ਪਾਇਲਟ ਰਹੇ। ‘ਫਲਾਇੰਗ ਸਿੱਖ’ ਫਾਈਟਰ ਪਾਇਲਟ ਹਰਦਿੱਤ ਸਿੰਘ ਮਲਿਕ ਦੀ ਯਾਦਗਾਰ ਲਈ ਮੁਹਿੰਮ ਚਲਾਉਣ ਪਿੱਛੇ ਵਨ ਕਮਿਊਨਿਟੀ ਹੈਂਪਸ਼ਾਇਰ ਐਂਡ ਡੋਰਸੈੱਟ (OCHD) ਹੈ। ਪਿਛਲੇ ਸਾਲ ਸਾਊਥੈਂਪਟਨ ਸਿਟੀ ਕੌਂਸਲ ਵੱਲੋਂ ਇਸ ਨੂੰ ਮਨਜ਼ੂਰੀ ਦਿੱਤੀ ਗਈ ਸੀ। ਓਸੀਐੱਚਡੀ ਨੇ ਕਿਹਾ, ‘ਪਹਿਲੀ ਸੰਸਾਰ ਜੰਗ ਦੇ ਨਾਇਕ, ਹਰਦਿਤ ਸਿੰਘ ਮਲਿਕ ਦਾ ਬੁੱਤ, ਪਹਿਲੀ ਤੇ ਦੂਸਰੀ ਸੰਸਾਰ ਜੰਗ ‘ਚ ਸਸ਼ਤਰ ਬਲਾਂ ‘ਚ ਪੂਰੇ ਸਿੱਖ ਭਾਈਚਾਰੇ ਦੇ ਯੋਗਦਾਨ ਦਾ ਪ੍ਰਤੀਕ ਹੋਵੇਗੀ।’

ਭਾਰਤ ਵਿੱਚ ਬ੍ਰਿਟੇਨ ਦੇ ਰਾਜਦੂਤ ਐਲੈਕਸ ਐਲਿਸ ਨੇ ਟਵੀਟ ਕਰਦਿਆਂ ਸਾਊਂਥੈਪਟਨ ਵਿਖੇ ਪਹਿਲੀ ਸੰਸਾਰ ਜੰਗ ਦੇ ਨਾਇਕ, ਹਰਦਿਤ ਸਿੰਘ ਮਲਿਕ ਦਾ ਬੁੱਤ ਲਗਾਉਣ ‘ਤੇ ਖੁਸ਼ੀ ਜ਼ਾਹਰ ਕੀਤੀ।

Related News

ਐਵੈਨਸਬਰਗ, ਅਲਬਰਟਾ ਵਿੱਚ ਮੰਗਲਵਾਰ ਸਵੇਰੇ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਮਾਂ ਅਤੇ ਪੁੱਤਰ ਦੀ ਮੌਤ

Rajneet Kaur

ਖ਼ਾਲਸਾ ਏਡ ਦੇ CEO ਰਵੀ ਇੰਦਰ ਸਿੰਘ ਦੀ ਤਬੀਅਤ ਨਾਸਾਜ਼, ਸੋਸ਼ਲ ਮੀਡੀਆ ਰਾਹੀਂ ਖੁਦ ਦਿੱਤੀ ਜਾਣਕਾਰੀ, ਦੁਨੀਆ ਭਰ ਵਿੱਚ ਦੁਆਵਾਂ ਦਾ ਦੌਰ ਜਾਰੀ

Vivek Sharma

ਸਿੱਖ ਹੈਰੀਟੇਜ ਮੰਥ ਦੇ ਜਸ਼ਨ ਮਨਾਉਣ ਲਈ ਓਨਟਾਰੀਓ ਸਿੱਖ ਐਂਡ ਗੁਰਦੁਆਰਾ ਕਾਉਂਸਲ ਅਤੇ ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਵੱਲੋਂ GTA ਵਿੱਚ ਵੱਖ-ਵੱਖ ਫੂਡ ਬੈਂਕਸ ਦੀ ਮਦਦ ਲਈ ਰਾਈਡ ਤੇ ਫੂਡ ਡਰਾਈਵ ਕੀਤੀ ਗਈ ਆਯੋਜਿਤ

Rajneet Kaur

Leave a Comment