channel punjabi
International News

ਅਮਰੀਕਾ ਨੇ ਰੱਖਿਆ ਸੌਦਿਆਂ ਦਾ ਦਾਇਰਾ ਵਧਾ ਕੇ 20 ਅਰਬ ਡਾਲਰ ਕੀਤਾ,ਅਮਰੀਕਾ ਭਾਰਤ ਦੀ ਰੱਖਿਆ ਤੇ ਪ੍ਰਭੂਸੱਤਾ ਲਈ ਪ੍ਰਤੀਬੱਧ

ਵਾਸ਼ਿੰਗਟਨ : ਚੀਨ ਨਾਲ ਬਣੇ ਤਨਾਅ ਵਿਚਾਲੇ ਅਮਰੀਕਾ ਨੇ ਭਾਰਤ ਨਾਲ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕਾ ਨੇ ਹੁਣ ਰੱਖਿਆ ਸੌਦਿਆਂ ਦਾ ਦਾਇਰਾ ਵਧਾ ਕੇ ਇਸ ਸਾਲ 20 ਅਰਬ ਡਾਲਰ (ਕਰੀਬ ਇਕ ਲੱਖ 45 ਹਜ਼ਾਰ ਕਰੋੜ ਰੁਪਏ) ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਇਹ ਕਹਿ ਕੇ ਚੀਨ ਨੂੰ ਚਿੜਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿ ਉਹ ਭਾਰਤ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਲਈ ਪ੍ਰਤੀਬੱਧ ਹੈ।

ਭਾਰਤ ਨਾਲ ਰਿਸ਼ਤੇ ਹੋਰ ਮਜ਼ਬੂਤ ਕਰਨ ਬਾਰੇ ਪੁੱਛੇ ਜਾਣ ‘ਤੇ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਹੈ ਕਿ ਇਹ ਸਾਡੀ ਭਾਰਤ ਨਾਲ ਆਲਮੀ ਰਣਨੀਤਕ ਭਾਈਵਾਲੀ ਨੂੰ ਦਰਸਾਉਂਦਾ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਹੋਰ ਦੇਸ਼ਾਂ ਦੀ ਤਰ੍ਹਾਂ ਭਾਰਤ ਨਾਲ ਰੱਖਿਆ ਸੌਦਿਆਂ ਦੀ ਅਮਰੀਕਾ ਸਮੀਖਿਆ ਕਰ ਰਿਹਾ ਹੈ, ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਪ੍ਰਕਿਰਿਆ ਨਹੀਂ ਚੱਲ ਰਹੀ ਹੈ। ਹਾਲ ਹੀ ਵਿਚ ਭਾਰਤ ਦੇ ਅਮਰੀਕਾ ਵਿਚ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਫ਼ੌਜੀ ਅਤੇ ਸੁਰੱਖਿਆ ਸਬੰਧੀ ਦੋ ਪੱਖੀ ਸਬੰਧ ਪਹਿਲਾਂ ਦੀ ਤੁਲਨਾ ਵਿਚ ਹੋਰ ਜ਼ਿਆਦਾ ਮਜ਼ਬੂਤ ਹੋਏ ਹਨ। ਅਮਰੀਕਾ ਦਾ ਭਾਰਤ ਨੂੰ ਪ੍ਰਮੁੱਖ ਰੱਖਿਆ ਭਾਈਵਾਲ ਦਾ ਦਰਜਾ ਦੇਣਾ ਅਤੇ ਰਣਨੀਤਕ ਵਪਾਰ ਆਥਰਾਈਜੇਸ਼ਨ 1 ਦੀ ਸ਼੍ਰੇਣੀ ਵਿਚ ਰੱਖਣਾ ਮਹੱਤਵਪੂਰਣ ਹੈ। ਇਸ ਦੇ ਨਾਲ ਹੀ ਭਾਰਤ ਨਾਲ ਚਾਰ ਵੱਡੇ ਸਮਝੌਤਿਆਂ ‘ਤੇ ਦਸਤਖ਼ਤ ਨਾਲ ਦੋਵਾਂ ਫ਼ੌਜਾਂ ਦੇ ਆਪਸੀ ਸਹਿਯੋਗ ਨੂੰ ਹੋਰ ਜ਼ਿਆਦਾ ਬੜ੍ਹਾਵਾ ਮਿਲੇਗਾ।

Related News

ਸ਼ੁਕੱਰਵਾਰ ਤੋਂ ਕੁਝ ਮੁਬਾਇਲ ਫ਼ੋਨਜ਼ ‘ਚ ਨਹੀਂ ਚੱਲੇਗਾ ਵਟਸਐਪ !

Vivek Sharma

Joe Biden ਨੇ ਸੱਤਾ ਸੰਭਾਲਦੇ ਹੀ Canada ਨੂੰ ਦਿੱਤਾ ਜ਼ੋਰ ਦਾ ਝਟਕਾ, ਟਰੰਪ ਦੇ ਫੈਸਲੇ ਨੂੰ ਪਲਟਿਆ

Vivek Sharma

ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਵਿੱਚ ਮੁੜ ਕੀਤਾ ਵਾਧਾ

Vivek Sharma

Leave a Comment