channel punjabi
Canada International News North America

ਓਨਟਾਰੀਓ: ਫਾਈਜ਼ਰ ਤੇ ਮੌਡਰਨਾ ਵੈਕਸੀਨ ਦੀ ਦੂਜੀ ਡੋਜ਼ ਲਈ ਹੋਰ ਕਰਨਾ ਪੈ ਸਕਦੈ ਇੰਤਜ਼ਾਰ

ਕੋਵਿਡ-19 ਵੈਕਸੀਨ ਦਾ ਟੀਕਾ ਲਾਉਣ ਲਈ ਓਨਟਾਰੀਓ ਫਾਈਜ਼ਰ ਤੇ ਮੌਡਰਨਾ ਵੈਕਸੀਨ ਦੀ ਦੂਜੀ ਡੋਜ਼ ਚਾਰ ਮਹੀਨੇ ਲਈ ਅੱਗੇ ਪਾ ਸਕਦਾ ਹੈ।

ਫੋਰਡ ਪ੍ਰਸ਼ਾਸਨ ਵੱਲੋਂ ਵੱਧ ਤੋਂ ਵੱਧ ਓਨਟਾਰੀਓ ਵਾਸੀਆਂ ਦਾ ਟੀਕਾਕਰਣ ਕਰਨ ਲਈ ਅਜਿਹਾ ਕੀਤਾ ਜਾ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਸਥਾਨਕ ਪ੍ਰਸ਼ਾਸਨ ਦੂਜੀ ਡੋਜ਼ ਦਾ ਸਮਾਂ ਵਧਾ ਦੇਵੇਗਾ ਕਿਉਂਕਿ ਨਵੀਂ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਵੈਕਸੀਨ ਇੱਕ ਸ਼ੌਟ ਨਾਲ 90 ਫੀਸਦੀ ਪ੍ਰੋਟੈਕਸ਼ਨ ਦਿੰਦੀਆਂ ਹਨ। ਜਾਰੀ ਕੀਤੇ ਗਏ ਬਿਆਨ ਵਿੱਚ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਤੇ ਸਾਲੀਸਿਟਰ ਜਨਰਲ ਸਿਲਵੀਆ ਜੋਨਜ਼ ਨੇ ਆਖਿਆ ਕਿ ਪ੍ਰੋਵਿੰਸ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨਏਸੀਆਈ) ਦੇ ਪੂਰੀ ਤਰ੍ਹਾਂ ਸੰਪਰਕ ਵਿੱਚ ਹੈ। ਇਸ ਨਾਲ ਦੂਜੀ ਡੋਜ਼ ਵਿੱਚ ਕਿੰਨਾ ਫਰਕ ਰੱਖਿਆ ਜਾਵੇ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਅਪਡੇਟ ਮਿਲਦੀ ਹੈ।

ਇਸ ਸਬੰਧ ਵਿੱਚ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਦੋ ਡੋਜ਼ਾਂ ਵਿਚਲੇ ਫਰਕ ਨੂੰ ਸੁਰੱਖਿਅਤ ਢੰਗ ਨਾਲ ਵਧਾਉਣ ਨਾਲ ਓਨਟਾਰੀਓ ਦੇ ਉਨ੍ਹਾਂ ਲੋਕਾਂ ਨੂੰ ਵੀ ਵੈਕਸੀਨ ਦੀ ਡੋਜ਼ ਦਿੱਤੀ ਜਾ ਸਕੇਗੀ ਜਿਹੜੇ ਬਹੁਤੇ ਖਤਰੇ ਵਿੱਚ ਹਨ। ਇਸ ਨਾਲ ਮੂਲ ਯੋਜਨਾ ਤੋਂ ਵੀ ਪਹਿਲਾਂ ਵਧੇਰੇ ਆਮ ਲੋਕਾਂ ਨੂੰ ਵੀ ਵੈਕਸੀਨੇਟ ਕੀਤਾ ਜਾ ਸਕੇਗਾ। ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਵੱਲੋਂ ਫਾਈਜ਼ਰ-ਬਾਇਓਐਨਟੈਕ ਦੀ ਦੂਜੀ ਡੋਜ਼ ਪਹਿਲੀ ਡੋਜ਼ ਤੋਂ 42 ਦਿਨ ਦੇ ਅੰਦਰ ਅੰਦਰ ਲਵਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।

Related News

ਸ਼ੈਪਾਰਡ ਐਵੇਨਿਉ ਨੇੜੇ ਯੋਂਜ ਸਟ੍ਰੀਟ ਅਤੇ ਐਵੰਡਲ ਐਵੇਨਿਉ ਵਿਖੇ ਵਿਅਕਤੀ ‘ਤੇ ਕਈ ਵਾਰ ਚਾਕੂ ਨਾਲ ਹਮਲਾ,ਸ਼ੱਕੀ ਔਰਤ ਦੀ ਭਾਲ

Rajneet Kaur

COVID-19 ਨਾਲ ਸੰਕਰਮਿਤ ਯਾਤਰੀਆਂ ਨਾਲ ਲਗਭਗ ਦੋ ਦਰਜਨ ਹੋਰ ਉਡਾਣਾਂ ਪਹੁੰਚੀਆਂ ਕੈਨੇਡਾ

Rajneet Kaur

ਅਮਰੀਕੀ ਰਾਸ਼ਟਰਪਤੀ ਚੋਣਾਂ : ਸਰਵੇਖਣਾਂ ਵਿੱਚ ਟਰੰਪ ‘ਤੇ ਭਾਰੀ ਪਏ ਬਿਡੇਨ

Vivek Sharma

Leave a Comment