channel punjabi
Canada News North America

ਕੈਨੇਡਾ ’ਚ ਟਰੱਕ ਪਲਟਣ ਕਾਰਨ ਪੰਜਾਬ ਦੇ ਨੌਜਵਾਨ ਦੀ ਮੌਤ

ਟੋਰਾਂਟੋ : ਪੜ੍ਹਾਈ ਲਈ ਕੈਨੇਡਾ ਆਏ ਹੋਏ ਇਕ ਪੰਜਾਬੀ ਨੌਜਵਾਨ ਦੀ ਹਾਦਸੇ ਵਿੱਚ ਹੋਈ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਹਾਦਸੇ ਤੋਂ ਬਾਅਦ ਸੰਗਰੂਰ ਦੇ ਇੱਕ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪੜਾਈ ਲਈ ਨੌਜਵਾਨ ਗੁਰਸਿਮਰਤ 2017 ਵਿੱਚ ਕੈਨੇਡਾ ਗਿਆ ਸੀ ਤੇ ਹੁਣ ਉਸ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ ਅਤੇ ਸਰਕਾਰ ਤੋਂ ਉਸਨੇ ਵਰਕ ਪਰਮਿਟ ਹਾਸਲ ਕਰ ਲਿਆ ਸੀ।
ਪਰਿਵਾਰ ਦੇ ਮੈਂਬਰਾਂ ਅਨੁਸਾਰ ਗੁਰਸਿਮਰਤ ਪਹਿਲਾਂ ਟੋਰਾਂਟੋ ’ਚ ਰਹਿੰਦਾ ਸੀ ਤੇ ਹੁਣ ਵਿਨੀਪੈੱਗ ਚਲਾ ਗਿਆ ਸੀ, ਪਰ ਉਹ ਟਰੱਕ ਚਲਾਉਣ ਦਾ ਕੰਮ ਟੋਰਾਂਟੋ ’ਚ ਹੀ ਕਰਦਾ ਸੀ। ਗੁਰਸਿਮਰਤ ਦੇ ਚਾਚਾ ਕਰਮਜੀਤ ਨੇ ਦੱਸਿਆ ਕਿ ਉਹ ਉਸ ਦੇ ਪੁੱਤਰ ਦੇ ਨਾਲ ਹੀ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਗੁਰਸਿਮਰਤ ਟੋਰਾਂਟੋ ’ਚ ਕੰਮ ਪੂਰਾ ਕਰਨ ਮਗਰੋਂ ਆਪਣੇ ਟਰੱਕ ਰਾਹੀਂ ਆਪਣੇ ਘਰ ਵਿਨੀਪੈੱਗ ਜਾ ਰਿਹਾ ਸੀ। ਭਾਰੀ ਬਰਫ਼ਬਾਰੀ ਹੋਣ ਕਾਰਨ ਉਸ ਦਾ ਟਰੱਕ ਬਰਫ਼ ਵਿੱਚ ਪਲਟ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਹਾਦਸੇ ਸਬੰਧੀ ਕੰਪਨੀ ਨੇ ਗੁਰਸਿਮਰਤ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ। ਕਰਮਜੀਤ ਨੇ ਦੱਸਿਆ ਕਿ ਉਸ ਦੇ ਭਤੀਜੇ ਗੁਰਸਿਮਰਤ ਦੀ ਉਮਰ ਅਜੇ ਸਿਰਫ਼ 24 ਸਾਲ ਸੀ ਤੇ ਪੜ੍ਹਾਈ ਪੂਰੀ ਹੋਣ ਮਗਰੋਂ ਕੈਨੇਡਾ ਸਰਕਾਰ ਹੁਣ ਉਸ ਨੂੰ ਵਰਕ ਪਰਮਿਟ ਦੇ ਦਿੱਤਾ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

Related News

ਅਮਰੀਕਾ ਵਿੱਚ ਨਹੀਂ ਰੁਕ ਰਿਹਾ ਕੋਰੋਨਾ ਕਾਰਨ ਮਰਨ ਵਾਲਿਆਂ ਦਾ ਸਿਲਸਿਲਾ , ਕਈ ਸੂਬੇ ਹਾਲੇ ਵੀ ਕੋਰੋਨਾ ਦੀ ਗ੍ਰਿਫ਼ਤ ਵਿੱਚ !

Vivek Sharma

ਭਾਰਤੀ ਮੂਲ ਦੇ ਡਾ. ਰਾਜ ਅਈਅਰ ਅਮਰੀਕੀ ਫ਼ੌਜ ਦੇ ਪਹਿਲੇ ਮੁੱਖ ਸੂਚਨਾ ਅਧਿਕਾਰੀ ਨਿਯੁਕਤ

Vivek Sharma

ਟੋਰਾਂਟੋ ‘ਚ ਟਾਇਗਰ ਜੀਤ ਸਿੰਘ ਅਤੇ ਕੇਅਰ ਫਾਰ ਕੌਜ ਸੰਸਥਾਵਾਂ, ਲੋੜਵੰਦਾ ਲਈ ਆਈਆਂ ਅੱਗੇ

team punjabi

Leave a Comment