channel punjabi
International News USA

ਅਮਰੀਕੀ ਸੰਸਦ ਨੇ 1.9 ਟ੍ਰਿਲੀਅਨ ਡਾਲਰ ਦਾ ਕੋਰੋਨਾ ਰਾਹਤ ਬਿੱਲ ਕੀਤਾ ਪਾਸ, ਨਾਗਰਿਕਾਂ ਨੂੰ ਮਿਲ ਸਕੇਗੀ ਵਿੱਤੀ ਸਹਾਇਤਾ

ਵਾਸ਼ਿੰਗਟਨ : ਅਮਰੀਕੀ ਨਾਗਰਿਕਾਂ ਨੂੰ ਜਲਦੀ ਹੀ ਕੋਰੋਨਾ ਰਾਹਤ ਰਾਸ਼ੀ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ। ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ 1.9 ਟਿ੍ਲੀਅਨ ਡਾਲਰ ਦੇ ਕੋਰੋਨਾ ਰਾਹਤ ਪੈਕੇਜ ਸਬੰਧ ਬਿੱਲ ਨੂੰ ਸ਼ਨਿਚਰਵਾਰ ਨੂੰ ਮਨਜ਼ੂਰੀ ਦੇ ਦਿੱਤੀ। ਰਾਸ਼ਟਰਪਤੀ Joe Biden ਦੇ ਇਸ ਪੈਕੇਜ ਜ਼ਰੀਏ ਮਹਾਮਾਰੀ ਕਾਰਨ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ, ਕਾਰੋਬਾਰੀਆਂ, ਸੂਬਿਆਂ ਤੇ ਸ਼ਹਿਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਪ੍ਰਤੀਨਿਧੀ ਸਭਾ ‘ਚ ਇਸ ਬਿੱਲ ਨੂੰ 212 ਦੇ ਮੁਕਾਬਲੇ 219 ਵੋਟਾਂ ਨਾਲ ਪਾਸ ਕੀਤਾ ਗਿਆ।

ਡੈਮੋਕ੍ਰੇਟ ਸੰਸਦ ਮੈਂਬਰਾਂ ਨੇ ਕਿਹਾ ਕਿ ਹੁਣ ਵੀ ਅਰਥਚਾਰਾ ਪੂਰੀ ਤਰ੍ਹਾਂ ਸੰਭਲ ਨਹੀਂ ਸਕਿਆ ਹੈ ਤੇ ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ ਤੇ ਇਸ ਹਾਲਤ ‘ਚ ਫ਼ੈਸਲਾਕੁੰਨ ਕਾਰਵਾਈ ਜ਼ਰੂਰੀ ਹੈ। ਉਧਰ, ਰਿਪਬਲਿਕਨ ਸੰਸਦ ਮੈਂਬਰਾਂ ਨੇ ਕਿਹਾ ਕਿ ਬਿੱਲ ‘ਚ ਬਹੁਤ ਜ਼ਿਆਦਾ ਖਰਚੇ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਸਕੂਲਾਂ ਨੂੰ ਖੋਲ੍ਹਣ ਲਈ ਜ਼ਿਆਦਾ ਪੈਸਾ ਨਹੀਂ ਰੱਖਿਆ ਗਿਆ। ਆਲਮ ਇਹ ਹੈ ਕਿ ਸਿਰਫ ਨੌਂ ਫ਼ੀਸਦੀ ਰਕਮ ਹੀ ਸਿੱਧੇ ਤੌਰ ‘ਤੇ ਕੋਰੋਨਾ ਨਾਲ ਲੜਨ ‘ਚ ਖਰਚ ਹੋ ਸਕੇਗੀ।

ਸਦਨ ‘ਚ ਘੱਟ ਗਿਣਤੀਆਂ ਦੇ ਨੇਤਾ ਕੇਵਿਨ ਮੈਕਰਥੀ ਨੇ ਕਿਹਾ, ‘ਮੇਰੇ ਸਹਿਯੋਗੀ ਇਸ ਬਿੱਲ ਨੂੰ ਹੌਸਲੇ ਵਾਲਾ ਕਦਮ ਕਹਿ ਰਹੇ ਹਨ ਪਰ ਇਹ ਸਿਰਫ ਦਿਖਾਵਟੀ ਹੈ। ਬਿਨਾਂ ਕਿਸੇ ਜਵਾਬਦੇਹੀ ਦੇ ਪੈਸੇ ਦੀ ਵੰਡ ਕੀਤੀ ਗਈ ਹੈ।’ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਨਸੀ ਪੇਲੋਸੀ ਨੇ ਕਿਹਾ, ‘ਅਮਰੀਕੀ ਲੋਕਾਂ ਨੂੰ ਇਹ ਜਾਣਨਾ ਹੋਵੇਗਾ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਦੀ ਪਰਵਾਹ ਕਰਦੀ ਹੈ। ਇਕ ਵਾਰ ਕਾਨੂੰਨ ਬਣਨ ਤੋਂ ਬਾਅਦ ਘੱਟ ਤੋਂ ਘੱਟ ਤਨਖ਼ਾਹ ‘ਚ ਵੀ ਵਾਧਾ ਹੋਵੇਗਾ।’

ਸੈਨੇਟ ਤੋਂ ਪਾਸ ਹੋਣ ਤੋਂ ਬਾਅਦ ਇਹ ਬਿੱਲ ਕਾਨੂੰਨ ਦੀ ਸ਼ਕਲ ਅਖਤਿਆਰ ਕਰ ਲਵੇਗਾ। ਹਾਲਾਂਕਿ ਸੈਨੇਟ ‘ਚ ਰਿਪਬਲਿਕਨ ਤੇ ਡੈਮੋਕ੍ਰੇਟ ਦੋਵਾਂ ਦੇ ਹੀ 50-50 ਮੈਂਬਰ ਹਨ। ਜੇ ਵੋਟਿੰਗ ਦੌਰਾਨ ਫ਼ੈਸਲਾ ਟਾਈ ਰਹਿੰਦਾ ਹੈ ਤੇ ਸੈਨੇਟ ਦੀ ਨੇਤਾ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਵੋਟ ਫ਼ੈਸਲਾਕੁੰਨ ਹੋਵੇਗੀ।

Related News

ਯਮਨ ‘ਚ ਹਵਾਈ ਅੱਡੇ ’ਤੇ ਹਮਲਾ, ਵਾਲ-ਵਾਲ ਬਚੇ ਪ੍ਰਧਾਨ ਮੰਤਰੀ ਅਤੇ ਮੰਤਰੀ, 22 ਦੀ ਮੌਤ

Vivek Sharma

ਨਿਊਜ਼ੀਲੈਂਡ ‘ਚ ਜੈਸਿੰਡਾ ਆਡਰਨ ਨੇ ਆਮ ਚੋਣਾਂ ‘ਚ ਹਾਸਿਲ ਕੀਤੀ ਬੰਪਰ ਜਿੱਤ, ਦੋਬਾਰਾ ਬਣੇਗੀ ਪ੍ਰਧਾਨ ਮੰਤਰੀ

Vivek Sharma

26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਮਾਰਚ ਕੱਢਣਗੇ ਕਿਸਾਨ

Vivek Sharma

Leave a Comment