channel punjabi
Canada News North America

ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮਰੀਜ਼ਾਂ ਦੀ ਗਿਣਤੀ 1000 ਤੋਂ ਹੋਈ ਪਾਰ, ਸਿਹਤ ਮਾਹਿਰਾਂ ਦੀ ਸਾਵਧਾਨੀਆਂ ਵਰਤਣ ਅਤੇ ਸੁਚੇਤ ਰਹਿਣ ਦੀ ਅਪੀਲ

ਟੋਰਾਂਟੋ : ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਅਤੇ ਖ਼ਤਰਨਾਕ ਸਟ੍ਰੇਨਜ਼ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਕੈਨੇਡਾ ਦੇ ਸਿਹਤ ਵਿਭਾਗ ਅਨੁਸਾਰ ਕੋਰੋਨਾ ਦੇ ਨਵੇਂ ਅਤੇ ਘਾਤਕ ਵਾਇਰਸ ਪੀੜਤਾਂ ਦੀ ਗਿਣਤੀ ਇਕ ਹਜ਼ਾਰ ਤੋਂ ਟੱਪ ਚੁੱਕੀ ਹੈ ਜਿਸ ਨੂੰ ਵੇਖਦਿਆਂ ਮੁਲਕ ਦੀ ਮੁੱਖ ਸਿਹਫ਼ ਅਫ਼ਸਰ ਡਾ. ਥੈਰੇਸਾ ਟੈਮ ਵੱਲੋਂ ਲੋਕਾਂ ਨੂੰ ਵਧੇਰੇ ਸੁਚੇਤ ਰਹਿਣ ਦਾ ਸੱਦਾ ਦਿਤਾ ਹੈ।

ਉਨ੍ਹਾਂ ਕਿਹਾ ਹੈ ਕਿ ਵਾਇਰਸ ਦੇ ਤੇਜ਼ੀ ਨਾਲ ਫ਼ੈਲਣ ਦਾ ਖ਼ਤਰਾ ਬਰਕਰਾਰ ਹੈ ਅਤੇ ਨਵੇਂ ਸਟ੍ਰੇਨ ਸਿਹਤ ਮਾਹਰਾਂ ਦੀਆਂ ਚਿੰਤਾਵਾਂ ਵਿਚ ਵਾਧਾ ਕਰ ਰਹੇ ਹਨ। ਉਹਨਾਂ ਦੱਸਿਆ ਕਿ ਆਮ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਪਿਛਲੇ ਸਾਲ ਦੀ ਬਸੰਤ ਰੁੱਤ ਦੇ ਮੁਕਾਬਲੇ 75 ਫੀਸਦੀ ਜ਼ਿਆਦਾ ਹੈ। ਓਂਂਟਾਰੀਓ, ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਸੂਬਿਆਂ ਵਿੱਚ ਨਵੇਂ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 8 ਤੋਂ 14 ਫੀਸਦੀ ਦੀ ਰਫ਼ਤਾਰ ਨਾਲ ਵਧ ਰਹੀ ਹੈ।


ਡਾ਼. ਟਾਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਦੇ ਵੱਖ-ਵੱਖ ਵੈਰਿਅੰਟਸ ਤੋਂ ਬਚਾਅ ਲਈ ਸਾਵਧਾਨੀਆਂ ਦੀ ਪਾਲਣਾ ਕਰਨ। ਉਹਨਾਂ ਕਿਹਾ ਕਿ ਵਾਇਰਸ ਤੋਂ ਬਚਾਅ ਲਈ ਸਮਾਜਿਕ ਦੂਰੀ ਜ਼ਰੂਰੀ ਹੈ, ਚਿਹਰੇ ਤੇ ਸਹੀ ਸਾਈਜ਼ ਦੇ ਮਾਸਕ ਪਹਿਨਣ ਅਤੇ ਸਮੇਂ ਸਮੇਂ ਤੇ ਹੱਥ ਧੋਂਦੇ ਰਹਿਣ ਨਾਲ ਅਸੀਂ ਕੋਰੋਨਾ ਵਾਇਰਸ ਤੋਂ ਬਚਾਅ ਕਰ ਸਕਦੇ ਹਾਂ।

Related News

ਕੋਟਕਪੂਰਾ ਗੋਲੀ ਕਾਂਡ : ਹਾਈਕੋਰਟ ਨੇ ਨਵੀਂ ਐੱਸਆਈਟੀ ਲਈ ਦਿੱਤੇ ਸਖ਼ਤ ਨਿਰਦੇਸ਼, ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ‘ਸਿੱਟ’ ਤੋਂ ਬਾਹਰ ਰੱਖਣ ਦੀ ਹਦਾਇਤ

Vivek Sharma

2021 ‘ਚ ਟੋਰਾਂਟੋ ਪੁਲਿਸ ਬਜਟ ‘ਚ ਕਟੌਤੀ ਕਰਨ ਦੇ ਮਤੇ ਖ਼ਿਲਾਫ ਹੋਈ ਵੋਟਿੰਗ

team punjabi

ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਪਾਕਿਸਤਾਨ ਦੀ ਅਦਾਲਤ ਨੇ ਇਮਰਾਨ ਸਰਕਾਰ ਨੂੰ ਕੀਤੇ ਸਵਾਲ

Vivek Sharma

Leave a Comment