channel punjabi
International KISAN ANDOLAN News

ਨੌਦੀਪ ਕੌਰ ਦਾ ਖੁਲਾਸਾ : ਜੇਲ੍ਹ ਅੰਦਰ ਹੋਈਆਂ ਕਈ ਤਰਾਂ ਦੀਆਂ ਵਧੀਕੀਆਂ !

ਸਿੰਘੂ ਬਾਰਡਰ, ਨਵੀਂ ਦਿੱਲੀ : ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਲੇਬਰ ਐਕਟਿਵਿਸਟ ਨੌਦੀਪ ਕੌਰ ਮੁੜ ਤੋਂ ਪਹਿਲਾਂ ਵਾਂਗ ਐਕਟਿਵ ਹੋ ਚੁੱਕੀ ਹੈ। ਸ਼ਨੀਵਾਰ ਨੂੰ ਨੌਦੀਪ ਸਿੰਘੂ ਬਾਰਡਰ ਪਹੁੰਚੀ। ਇਸ ਦੌਰਾਨ ਨੌਦੀਪ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਈ ਤਰ੍ਹਾਂ ਦੇ ਖੁਲਾਸੇ ਕੀਤੇ। ਉਸਨੇ ਜੇਲ੍ਹ ਅੰਦਰ ਉਸ ਨਾਲ ਹੋਈਆਂ ਵਧੀਕੀਆਂ ਦੀ ਚਰਚਾ ਕੀਤੀ।‌

ਨੌਦੀਪ ਨੇ ਕਿਹਾ ਜਿਸ ਸਮੇਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਵੇਲੇ ਕੋਈ ਵੀ ਮਹਿਲਾ ਪੁਲਿਸ ਕਰਮੀ ਮੌਜੂਦ ਨਹੀਂ ਸੀ। ਪੁਲਿਸ ਨੇ ਉਸ ਤੋਂ ਜ਼ਬਰਦਸਤੀ ਪਲੇਨ ਪੇਪਰ ‘ਤੇ ਸਾਈਨ ਕਰਵਾਏ। ਪੁਲਿਸ ਵਲੋਂ ਜਾਣਬੁਝ ਕੇ ਉਸ ਦਾ ਮੈਡੀਕਲ ਨਹੀਂ ਕਰਵਾਇਆ ਗਿਆ। ਅਦਾਲਤ ਦੇ ਨਿਰਦੇਸ਼ ‘ਤੇ 14 ਦਿਨ ਬਾਅਦ ਜਾ ਕੇ ਉਸ ਦਾ ਮੈਡੀਕਲ ਹੋਇਆ।

ਨੌਦੀਪ ਕੌਰ ਨੇ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ, ਉਸ ਇੰਝ ਹੀ ਮਜ਼ਦੂਰਾਂ ਦੇ ਨਾਲ ਲੜਦੇ ਰਹਿਣਗੇ। ਨੌਦੀਪ ਨੇ ਕਿਹਾ ਪੁਲਿਸ ਨੇ ਐਕਟੀਵਿਸਟ ਸ਼ਿਵ ਕੁਮਾਰ ਨੂੰ ਵੀ ਟਾਰਚਰ ਕੀਤਾ। ਉਨ੍ਹਾਂ ਨੂੰ ਬਹੁਤ ਮਾਰਿਆ ਗਿਆ, ਇਥੋਂ ਤੱਕ ਕਿ ਉਨ੍ਹਾਂ ਦੀ ਹੱਡੀ ਵੀ ਤੋੜੀ ਗਈ। ਉਸ ਨੇ ਸ਼ਿਵ ਕੁਮਾਰ ਦੀ ਰਿਹਾਈ ਦੀ ਵੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਨੌਦੀਪ ਕੌਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਸ਼ੁਕਰਵਾਰ ਨੂੰ ਜ਼ਮਾਨਤ ਦੇ ਦਿੱਤੀ ਗਈ ਅਤੇ ਦੇਰ ਸ਼ਾਮ ਉਹ ਕਰਨਾਲ ਜੇਲ੍ਹ ਤੋਂ ਬਾਹਰ ਆਈ । ਨੌਦੀਪ ਕੌਰ ਕਰੀਬ ਡੇਢ ਮਹੀਨੇ ਤੋਂ ਜੇਲ੍ਹ ‘ਚ ਬੰਦ ਸੀ । ਬਾਹਰ ਆਉਂਦੇ ਹੀ ਨੌਦੀਪ ਕੌਰ ਨੇ ਕਿਸਾਨਾਂ ਦੇ ਹੱਕ ‘ਚ ਮੋਰਚਾ ਸੰਭਾਲ ਲਿਆ ਹੈ।

Related News

ਖ਼ਬਰ ਖ਼ਾਸ : ਕਿਊਬਿਕ ਸਰਕਾਰ ਦੇ ਸਕੂਲ ਖੋਲ੍ਹਣ ਦੇ ਫੈਸਲੇ ਤੋਂ ਬਾਅਦ ਬੱਚਿਆਂ ਦੇ ਮਾਪੇ ਦੁਚਿੱਤੀ ਵਿਚ, ਡਾਕਟਰਾਂ ਨਾਲ ਕਰ ਰਹੇ ਨੇ ਸੰਪਰਕ !

Vivek Sharma

ਲੰਡਨ ਵਿਚ ਇਕ ਨੌਜਵਾਨ ਦੀ ਹੱਤਿਆ ਵਿਚ ਭਾਰਤੀ ਮੂਲ ਦੇ ਤਿੰਨ ਭਰਾਵਾਂ ਸਮੇਤ ਚਾਰ ਲੋਕ ਦੋਸ਼ੀ ਕਰਾਰ

Rajneet Kaur

Supreme Court ਨੇ ਖੇਤੀ ਕਾਨੂੰਨਾਂ ਦੇ ਲਾਗੂ ਹੋਣ ‘ਤੇ ਲਾਈ ਰੋਕ

Rajneet Kaur

Leave a Comment