channel punjabi
International News North America Uncategorized

ਮੌਡਰਨਾ ਇਨਕਾਰਪੋਰੇਸ਼ਨ, ਅਮਰੀਕੀ ਵਿਗਿਆਨੀਆਂ ਨਾਲ ਰਲ ਕੇ ਬੂਸਟਰ ਸ਼ੌਟ ਤਿਆਰ ਕਰਨ ਦਾ ਕਰ ਰਹੀ ਹੈ ਅਧਿਐਨ, ਜੋ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੂੰ ਕਰੇਗਾ ਖਤਮ

ਮੌਡਰਨਾ ਇਨਕਾਰਪੋਰੇਸ਼ਨ ਨੇ ਆਖਿਆ ਕਿ ਉਹ ਅਮਰੀਕੀ ਵਿਗਿਆਨੀਆਂ ਨਾਲ ਰਲ ਕੇ ਅਜਿਹਾ ਬੂਸਟਰ ਸ਼ੌਟ ਤਿਆਰ ਕਰਨ ਦਾ ਅਧਿਐਨ ਕਰ ਰਹੀ ਹੈ ਜੋ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੂੰ ਖਤਮ ਕਰੇਗਾ।

ਮੌਡਰਨਾ ਨੇ ਇਹ ਵੀ ਆਖਿਆ ਕਿ ਇਸ ਸਾਲ ਉਨ੍ਹਾਂ ਦਾ ਕੋਵਿਡ-19 ਵੈਕਸੀਨ ਉਤਪਾਦਨ ਦਾ ਟੀਚਾ 100 ਮਿਲੀਅਨ ਡੋਜ਼ਾਂ ਹਨ। ਅਮਰੀਕਾ ਦੀ ਬਾਇਓਟੈਕ ਕੰਪਨੀ ਨੇ ਬੂਸਟਰ ਸ਼ੌਟ ਲਈ ਕੱਚੀ ਸਮੱਗਰੀ ਤਿਆਰ ਕਰ ਲਈ ਹੈ। ਇਹ ਵੇਰੀਐਂਟ ਪਹਿਲੀ ਵਾਰੀ ਸਾਊਥ ਅਫਰੀਕਾ ਵਿੱਚ ਸਾਹਮਣੇ ਆਇਆ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮੌਜੂਦਾ ਕੋਵਿਡ-19 ਵੈਕਸੀਨਜ਼ ਇਸ ਵੇਰੀਐਂਟ ਲਈ ਅਸਰਦਾਰ ਨਹੀਂ ਹਨ।

ਕੰਪਨੀ ਨੇ ਹੋਰ ਅਧਿਐਨ ਲਈ ਇਸ ਵੈਕਸੀਨ ਨੂੰ ਯੂਨਾਈਟਿਡ ਸਟੇਟਸ ਨੈਸ਼ਨਲ ਇੰਸਟੀਚਿਊਟਜ਼ ਆਫ ਹੈਲਥ ਭੇਜਿਆ ਹੈ।ਮੌਡਰਨਾ ਵਾਇਰਸ ਦੇ ਕਈ ਨਵੇਂ ਵੇਰੀਐਂਟਸ ਨਾਲ ਸਿੱਝਣ ਲਈ ਕਈ ਹੋਰ ਢੰਗ ਤਰੀਕੇ ਲੱਭ ਰਹੀ ਹੈ। ਇਨ੍ਹਾਂ ਵਿੱਚ ਸਾਊਥ ਅਫਰੀਕਾ ਵਿੱਚ ਪਾਏ ਜਾਣ ਵਾਲੇ ਵੇਰੀਐਂਟ ਨੂੰ ਨਿਸ਼ਾਨਾ ਬਣਾਉਣ ਲਈ ਵਾਧੂ ਬੂਸਟਰ ਸ਼ੌਟ, ਇੱਕ ਸਾਂਝਾ ਬੂਸਟਰ ਸ਼ੌਟ-ਜਿਸ ਵਿੱਚ ਕੋਵਿਡ-19 ਦੀ ਮੌਜੂਦਾ ਵੈਕਸੀਨ ਤੇ ਐਕਸਪੈਰੀਮੈਂਟਲ ਸ਼ੌਟ ਹੋਵੇਗਾ, ਇਸ ਦੀ ਮੌਜੂਦਾ ਦੋ ਡੋਜ਼ਾਂ ਵਾਲੀ ਵੈਕਸੀਨ ਦੇ ਨਾਲ ਐਕਸਟਰਾ ਬੂਸਟਰ ਸ਼ੌਟ ਸ਼ਾਮਲ ਹਨ।

Related News

NEW STRAIN : 41 ਦੇਸ਼ਾਂ ‘ਚ ਪਹੁੰਚ ਚੁੱਕਿਆ ਹੈ ‘ਬ੍ਰਿਟੇਨ ਵਾਇਰਸ’, ਕੋਰੋਨਾ ਨਾਲੋਂ ਹੈ 70 ਫ਼ੀਸਦੀ ਜ਼ਿਆਦਾ ਖਤਰਨਾਕ

Vivek Sharma

ਅਮਰੀਕੀ ਯੂਨੀਵਰਸਿਟੀ ਦੇ ਡਾਕਟਰ ਨੇ ਮਹਿਲਾਵਾਂ ਦਾ ਕੀਤਾ ਸਰੀਰਕ ਸ਼ੋਸ਼ਣ, ਹੁਣ ਦੇਣਾ ਪਵੇਗਾ 8 ਹਜ਼ਾਰ ਕਰੋੜ ਰੁਪਏ ਮੁਆਵਜ਼ਾ

Vivek Sharma

ਸੀਨੀਅਰ ਮੈਡੀਕਲ ਅਫਸਰ ਦਾ ਸੁਝਾਅ,ਟੋਰਾਂਟੋ ਨੂੰ ਗ੍ਰੇਅ ਲਾਕਡਾਊਨ ਕੈਟੇਗਰੀ ‘ਚ ਕਰੋ ਸ਼ਾਮਲ, ਆਮ ਲੋਕਾਂ ਨੂੰ ਮਿਲੇਗੀ ਰਾਹਤ

Vivek Sharma

Leave a Comment