channel punjabi
International News USA

ਅਮਰੀਕੀ ਭ੍ਰਿਸ਼ਟਾਚਾਰ ਵਿਰੋਧੀ ਪੁਰਸਕਾਰ ਲਈ ਭਾਰਤ ਦੀ ਅੰਜਲੀ ਭਾਰਦਵਾਜ ਦੀ ਹੋਈ ਚੋਣ

ਵਾਸ਼ਿੰਗਟਨ: ਅਮਰੀਕਾ ਦੇ Joe Biden ਪ੍ਰਸ਼ਾਸਨ ਨੇ ਪਾਰਦਰਸ਼ਤਾ ਤੇ ਜਵਾਬਦੇਹੀ ‘ਤੇ ਕੰਮ ਕਰਨ ਵਾਲੇ 12 ਲੋਕਾਂ ਨੂੰ ਕੌਮਾਂਤਰੀ ਭਿ੍ਸ਼ਟਾਚਾਰ ਵਿਰੋਧੀ ਚੈਂਪੀਅਨ ਪੁਰਸਕਾਰ ਲਈ ਚੁਣਿਆ ਹੈ। ਇਨ੍ਹਾਂ ਐਲਾਨੇ ਨਾਵਾਂ ‘ਚ ਭਾਰਤੀ ਸਮਾਜਿਕ ਕਾਰਕੁੰਨ ਅੰਜਲੀ ਭਾਰਦਵਾਜ ਵੀ ਸ਼ਾਮਲ ਹਨ। ਇਹ ਪੁਰਸਕਾਰ ਕੁਝ ਸਮਾਂ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ, 48 ਸਾਲਾ ਅੰਜਲੀ ਨੇ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਭਾਰਤ ‘ਚ ਸੂਚਨਾ ਦੇ ਅਧਿਕਾਰ ਅੰਦੋਲਨ ‘ਚ ਸਰਗਰਮ ਤੌਰ ‘ਤੇ ਭੂਮਿਕਾ ਨਿਭਾਈ ਹੈ।

ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਮੰਗਲਵਾਰ ਨੂੰ ਕਿਹਾ, ‘Biden ਪ੍ਰਸ਼ਾਸਨ ਇਹ ਰੇਖਾਂਕਿਤ ਕਰਦਾ ਹੈ ਕਿ ਇਨ੍ਹਾਂ ਮੁੱਦਿਆਂ ਨਾਲ ਮੁਕਾਬਲਾ ਕਰਨ ‘ਚ ਉਦੋਂ ਸਫਲ ਹੋ ਸਕਣਗੇ, ਜਦੋਂ ਅਸੀਂ ਇਸ ਲਈ ਉਨ੍ਹਾਂ ਵਚਨਬੱਧ ਸਹਿਯੋਗੀਆਂ ਸਮੇਤ ਨਿਡਰ ਲੋਕਾਂ ਨਾਲ ਕੰਮ ਕਰਾਂਗੇ, ਜਿਹੜੇ ਕੌਮਾਂਤਰੀ ਭਿ੍ਸ਼ਟਾਚਾਰ ਵਿਰੋਧੀ ਨਿਯਮਾਂ ਦੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਨ।’ ਉਨ੍ਹਾਂ ਕਿਹਾ, ‘ਇਸ ਨੂੰ ਲੈ ਕੇ ਮੈਂ ਨਵੇਂ ਕੌਮਾਂਤਰੀ ਭਿ੍ਸ਼ਟਾਚਾਰ ਵਿਰੋਧੀ ਚੈਂਪੀਅਨ ਐਵਾਰਡ ਦਾ ਐਲਾਨ ਕਰਦਾ ਹਾਂ। ਇਸ ਪੁਰਸਕਾਰ ਜ਼ਰੀਏ ਉਨ੍ਹਾਂ ਲੋਕਾਂ ਦਾ ਸਨਮਾਨ ਕੀਤਾ ਜਾਵੇਗਾ, ਜਿਹੜੇ ਮਾੜੀ ਹਾਲਤ ‘ਚ ਲਗਾਤਾਰ ਸੰਘਰਸ਼ ਕਰਦੇ ਹੋਏ ਭਿ੍ਸ਼ਟਾਚਾਰ ਨਾਲ ਮੁਕਾਬਲੇ ਨਾਲ ਆਪਣੇ ਦੇਸ਼ਾਂ ‘ਚ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਲੜ ਰਹੇ ਹਨ।’


ਪੁਰਸਕਾਰ ਲਈ ਚੁਣੇ ਜਾਣ ਤੋਂ ਬਾਅਦ ਅੰਜਲੀ ਨੇ ਇਕ ਟਵੀਟ ‘ਚ ਕਿਹਾ ਕਿ ‘ਇਹ ਸਨਮਾਨ ਦੇਸ਼ ‘ਚ ਸੱਤਾ ਨੂੰ ਜ਼ਿੰਮੇਵਾਰ ਬਣਾਉਣ ਲਈ ਕੰਮ ਕਰਨ ਵਾਲੇ ਲੋਕਾਂ ਤੇ ਸਮੂਹਾਂ ਦੇ ਸਮੂਹਿਕ ਯਤਨਾਂ ਨੂੰ ਮਾਨਤਾ ਦਿੰਦਾ ਹੈ।’
ਇਸ ਵੱਕਾਰੀ ਅਵਾਰਡ ਲਈ ਚੁਣੇ ਜਾਣ ਤੋਂ ਬਾਅਦ ਅੰਜਲੀ ਭਾਰਦਵਾਜ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਅੰਜਲੀ ਨੂੰ ਵਧਾਈ ਦਿੱਤੀ।

ਅੰਜਲੀ ਭਾਰਦਵਾਜ, ਪੀਪਲਜ਼ ਰਾਈਟ ਟੂ ਇਨਫਰਮੇਸ਼ਨ (NCPRI) ਦੀ ਰਾਸ਼ਟਰੀ ਮੁਹਿੰਮ ਦੀ ਸਹਿ-ਕਨਵੀਨਰ ਅਤੇ ਸਤਰਕ ਨਾਗਰਿਕ ਸੰਗਠਨ ਦੀ ਬਾਨੀ ਮੈਂਬਰ ਹੈ। ਉਸ ਦੀ ਸਰਗਰਮੀ ਨੇ ‘ਜਾਣਕਾਰੀ ਦਾ ਅਧਿਕਾਰ ਐਕਟ 2005’, ‘ਵਿਸਲ ਬਲੋਅਰਜ਼ ਪ੍ਰੋਟੈਕਸ਼ਨ ਐਕਟ’ 2011′, ‘ਲੋਕਪਾਲ ਅਤੇ ਲੋਕਆਯੁਕਤ ਐਕਟ 2013’ ਅਤੇ ‘ਸ਼ਿਕਾਇਤ ਨਿਵਾਰਣ ਬਿੱਲ’ ਨੂੰ ਹੋਰ ਕਾਨੂੰਨਾਂ ਵਿਚ ਸ਼ਾਮਲ ਕਰਨ ਵਿਚ ਮਦਦ ਕੀਤੀ।

Related News

ਕੈਨੇਡਾ ‘ਚ ਹੁਣ ਤੱਕ ਕੋਰੋਨਾ ਪੀੜਿਤਾਂ ਦੀ ਗਿਣਤੀ 3,51,133 ਅਤੇ 11,776 ਲੋਕਾਂ ਦੀ ਹੋਈ ਮੌਤ

Rajneet Kaur

ਓਟਾਵਾ ‘ਚ ਕੋਵਿਡ 19 ਦੇ 37 ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

ਨਸਲੀ ਨਫ਼ਰਤ ਫੈਲਾਉਣ ਵਾਲੇ ਸੰਗਠਨਾਂ ਵਿਰੁੱਧ ਕੈਨੇਡਾ ਸਰਕਾਰ ਕਰੇ ਠੋਸ ਕਾਰਵਾਈ : ਜਗਮੀਤ ਸਿੰਘ

Vivek Sharma

Leave a Comment