channel punjabi
Canada International News North America

ਸੁਪਰ 30 ਦੇ ਆਨੰਦ ਕੁਮਾਰ ਦੀ ਕੈਨੇਡੀਅਨ ਸੰਸਦ ‘ਚ ਹੋਈ ਤਾਰੀਫ਼

ਸੋਮਵਾਰ ਨੂੰ, ਕੈਨੇਡੀਅਨ ਸੰਸਦ ਵਿੱਚ ਇੱਕ ਸੰਸਦ ਮੈਂਬਰ, ਮਾਰਕ ਡਾਲਟਨ ਨੇ ਭਾਰਤ ਦੇ ਸਿੱਖਿਆ ਸ਼ਾਸਤਰੀ ਅਤੇ ਸੁਪਰ -30 ਦੇ ਸੰਸਥਾਪਕ ਆਨੰਦ ਕੁਮਾਰ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦੇ ਕੰਮ ਨੂੰ ਸਿੱਖਿਆ ਦੇ ਇੱਕ ਸਫਲ ਮਾਡਲ ਵਜੋਂ ਦੱਸਿਆ। ਉਨ੍ਹਾਂ ਕਿਹਾ ਕਿ ਅਨੰਦ ਕੁਮਾਰ ਵੱਲੋਂ ਪਛੜੇ ਵਰਗਾਂ ਦੇ ਬੱਚਿਆਂ ਲਈ ਕੀਤਾ ਗਿਆ ਕੰਮ ਪ੍ਰੇਰਣਾਦਾਇਕ ਹੈ।

ਬ੍ਰਿਟਿਸ਼ ਕੋਲੰਬੀਆ ਵਿਚ ਮੈਪਲ ਰਿਜ ਅਤੇ ਪਿਟ ਮੀਡੋਜ ਦੇ ਸਾਂਸਦ ਮਾਰਕ ਡਾਲਟਨ ਨੇ ਸੰਘੀ ਜ਼ਿਲ੍ਹੇ ਵਿਚ ਸਿੱਖਿਆ ਪ੍ਰਾਜੈਕਟਾਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਸੁਪਰ-30 ਦੇ ਪ੍ਰੇਰਕ ਕੰਮ ਸਮਾਜ ਦੇ ਪਛੜੇ ਵਰਗ ਦੇ ਵਿਦਿਆਰਥੀਆਂ ਨੂੰ ਭਾਰਤ ਦੀਆਂ ਪ੍ਰਮੁੱਖ ਸੰਸਥਾਵਾਂ ਤੱਕ ਪਹੁੰਚਣ ਵਿਚ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਵਿਚ ਮਦਦ ਕਰ ਰਹੇ ਹਨ। ਉਨ੍ਹਾਂ ਨੇ ਮੇਪਲ ਰਿਜ ਵਿੱਚ ਰਹਿਣ ਵਾਲੇ ਬੀਜੂ ਮੈਥਿਊ ਦਾ ਵੀ ਜ਼ਿਕਰ ਕੀਤਾ, ਜਿਸਨੇ ਆਨੰਦ ਕੁਮਾਰ ਉੱਤੇ ਇੱਕ ਕਿਤਾਬ ਲਿਖੀ ਹੈ ।

ਦਸ ਦਈਏ ਕਿ ਆਨੰਦ ਕੁਮਾਰ ਹਰ ਸਾਲ 30-30 ਵਿਦਿਆਰਥੀਆਂ ਨੂੰ ਸੁਪਰ -30 ਦੁਆਰਾ ਆਈਆਈਟੀ ਵਿਚ ਦਾਖਲੇ ਲਈ ਤਿਆਰ ਕਰਦਾ ਹੈ। ਕੁਮਾਰ ਨੂੰ ਇਸ ਤੋਂ ਪਹਿਲਾਂ 2012 ਵਿਚ ਕੈਨੇਡਾ ਵਿਚ ਇਕ ਸੂਬਾ ਪੱਧਰੀ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ ਸੀ।

Related News

ਟੋਰਾਂਟੋ Pearson Airport ‘ਤੇ ਉੱਡ ਰਹੀਆਂ ਨੇ ਕੁਆਰੰਟੀਨ ਐਕਟ ਦੀਆਂ ਧੱਜੀਆਂ, ਯਾਤਰੀ ਸ਼ਰੇਆਮ ਕਰ ਰਹੇ ਨੇ ਨਿਯਮਾਂ ਦੀ ਉਲੰਘਣਾ, ਪੁਲਿਸ ਲਾਚਾਰ

Vivek Sharma

“ਟਰੰਪ ਹੈ ਕਿ ਮਾਨਤਾ ਨਹੀਂ” : ਮੇਰੇ ਖ਼ਿਲਾਫ ਮਹਾਂਦੋਸ਼ ਪ੍ਰਕਿਰਿਆ ਸ਼ੁਰੂ ਨਾ ਕਰ ਬੈਠਿਓ, ਕਿਤੇ…! ਟਰੰਪ ਦੀ ਘੁੜਕੀ

Vivek Sharma

ਕੋਰੋਨਾ ਵਾਇਰਸ ਹੋਣ ਦੇ ਬਾਵਜੂਦ ਟਰੰਪ ਪਹੁੰਚੇ ਪ੍ਰਸ਼ੰਸਕਾਂ ‘ਚ

Rajneet Kaur

Leave a Comment