channel punjabi
Canada International News North America

ਭਾਰਤ ਨੇ ਸਿਧਾਂਤਕ ਤੌਰ ‘ਤੇ ਫਰਵਰੀ ‘ਚ ਕੈਨੇਡਾ ਲਈ ਕੋਵਿਸ਼ਿਲਡ ਟੀਕੇ ਦੀਆਂ 25 ਲੱਖ ਖੁਰਾਕਾਂ ਦੀ ਸਪਲਾਈ ਨੂੰ ਦਿੱਤੀ ਪ੍ਰਵਾਨਗੀ

ਭਾਰਤ ਇਸ ਮਹੀਨੇ ਕੋਰੋਨਾ ਟੀਕਾ ‘ਕੋਵੀਸ਼ੀਲਡ’ ਦੀਆਂ 5 ਲੱਖ ਖੁਰਾਕਾਂ ਕੈਨੇਡਾ ਨੂੰ ਭੇਜੇਗਾ। ਭਾਰਤ ਨੇ ਸਿਧਾਂਤਕ ਤੌਰ ‘ਤੇ ਫਰਵਰੀ ਵਿਚ ਕੈਨੇਡਾ ਲਈ ਕੋਵਿਸ਼ਿਲਡ ਟੀਕੇ ਦੀਆਂ 25 ਲੱਖ ਖੁਰਾਕਾਂ ਦੀ ਸਪਲਾਈ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਮਨਜ਼ੂਰੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਹੋਈ ਫ਼ੋਨ ‘ਤੇ ਗੱਲਬਾਤ ਤੋਂ ਬਾਅਦ ਦਿੱਤੀ ਗਈ ਹੈ।

ਮੋਦੀ ਸਰਕਾਰ ਨੇ ਬੰਗਲਾਦੇਸ਼, ਨੇਪਾਲ, ਭੂਟਾਨ ਅਤੇ ਹੋਰ ਗੁਆਂਢੀ ਦੇਸ਼ਾਂ ਦੀਆਂ ਫੌਜਾਂ ਨੂੰ ਕੋਵਿਡ ਟੀਕਾ ਸਪਲਾਈ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਫਰਵਰੀ ਵਿਚ ਭਾਰਤ ਵੱਲੋਂ ਟੀਕਿਆਂ ਦੀ ਕੀਤੀ ਜਾਣ ਵਾਲੀ ਸਪਲਾਈ ਵਾਲੇ ਦੇਸ਼ਾਂ ਦੀ ਸੂਚੀ ਵਿਚ ਕੈਨੇਡਾ ਦਾ ਨਾਂ ਨਹੀਂ ਸੀ। ਇਸ ਸੂਚੀ ਵਿਚ 25 ਦੇਸ਼ਾਂ ਦਾ ਨਾਂ ਸੀ, ਜਿਨ੍ਹਾਂ ਨੂੰ 2.4 ਕਰੋੜ ਖੁਰਾਕਾਂ ਭੇਜੀਆਂ ਜਾਣੀਆਂ ਸਨ।

ਸਪਲਾਈ ਕੋਵੈਕਸਿਨ ਅਤੇ ਕੋਵਿਸ਼ਿਲਡ ਟੀਕੇ ਦਾ ਮਿਸ਼ਰਣ ਹੋਵੇਗੀ, ਉਸੇ ਤਰ੍ਹਾਂ ਜਿਸ ਤਰ੍ਹਾਂ ਭਾਰਤੀ ਫੌਜ ਦੀਆਂ ਫਰੰਟਲਾਈਨ ਫੌਜਾਂ ਨੂੰ ਲਾਗੂ ਕੀਤਾ ਗਿਆ ਹੈ। ਟਰੂਡੋ ਨੇ ਪੀ. ਐੱਮ. ਮੋਦੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜੇਕਰ ਦੁਨੀਆ ਦੇ ਦੇਸ਼ ਕੋਰੋਨਾ ਖ਼ਿਲਾਫ਼ ਲੜਾਈ ਜਿੱਤਦੇ ਹਨ ਤਾਂ ਇਸ ਵਿਚ ਭਾਰਤ ਦੀ ਮੈਡੀਕਲ ਸਮਰੱਥਾ ਅਤੇ ਪੀ. ਐੱਮ. ਮੋਦੀ ਦੀ ਅਗਵਾਈ ਦੀ ਅਹਿਮ ਭੂਮਿਕਾ ਹੋਵੇਗੀ।

Related News

ਕੈਨੇਡਾ ਵਿੱਚ ਨਹੀਂ ਵਰਤ ਸਕੋਗੇ ਪਲਾਸਟਿਕ ਵਾਲੇ ਉਤਪਾਦ, ਸਰਕਾਰ ਦਾ ਅਹਿਮ ਫੈਸਲਾ

Vivek Sharma

ਕੈਨੇਡਾ ਦੇ ਚਾਰ ਸੂਬਿਆਂ ਵਿੱਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ, ਸਿਹਤ ਵਿਭਾਗ ਦੀ ਵਧੀ ਚਿੰਤਾ

Vivek Sharma

U.K. ਤੋਂ ਉਡਾਣਾਂ ‘ਤੇ ਪਾਬੰਦੀਆਂ ਵਿਚਕਾਰ ਹਰਦੀਪ ਸਿੰਘ ਪੁਰੀ ਦਾ ਵੱਡਾ ਬਿਆਨ

Vivek Sharma

Leave a Comment