channel punjabi
Canada International News North America

ਕੈਲਗਰੀ ਫੌਰੈਸਟ ਲਾਅਨ ਤੋਂ ਐਮਪੀ ਜਸਰਾਜ ਸਿੰਘ ਹੱਲਣ ਨੂੰ ਸ਼ੈਡੋਅ ਕੈਬਨਿਟ ਵਿੱਚ ਇਮੀਗੇ੍ਰੇਸ਼ਨ, ਰਫਿਊਜੀ ਤੇ ਸਿਟੀਜ਼ਨਸਿ਼ਪ ਕ੍ਰਿਟਿਕ ਕੀਤਾ ਗਿਆ ਨਿਯੁਕਤ

ਕੈਲਗਰੀ ਫੌਰੈਸਟ ਲਾਅਨ ਤੋਂ ਐਮਪੀ ਜਸਰਾਜ ਸਿੰਘ ਹੱਲਣ ਨੂੰ ਸ਼ੈਡੋਅ ਕੈਬਨਿਟ ਵਿੱਚ ਇਮੀਗੇ੍ਰੇਸ਼ਨ, ਰਫਿਊਜੀ ਤੇ ਸਿਟੀਜ਼ਨਸਿ਼ਪ ਕ੍ਰਿਟਿਕ ਨਿਯੁਕਤ ਕੀਤਾ ਗਿਆ ਹੈ। ਆਪਣੀ ਇਸ ਨਿਯੁਕਤੀ ਤੋਂ ਬਾਅਦ ਹੱਲਣ ਨੇ ਆਖਿਆ ਕਿ ਕੈਨੇਡਾ ਨੂੰ ਭਵਿੱਖ ਲਈ ਠੋਸ ਯੋਜਨਾ ਦੀ ਲੋੜ ਹੈ ਕਿਉਂਕਿ ਅਸੀਂ ਕੈਨੇਡੀਅਨਾਂ ਨੂੰ ਮੁੜ ਪੈਰਾਂ ਸਿਰ ਕਰਨਾ ਹੈ ਤੇ ਇਸ ਦੇ ਨਾਲ ਹੀ ਇੱਥੋਂ ਦੀਆਂ ਇਮੀਗ੍ਰੇਸ਼ਨ ਨੀਤੀਆਂ ਜਾਇਜ਼ ਤੇ ਹਮਦਰਦੀ ਭਰੀਆਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਆਖਿਆ ਕਿ ਇਮੀਗ੍ਰੇਸ਼ਨ ਹੀ ਕੈਨੇਡਾ ਦਾ ਮਜ਼ਬੂਤ ਆਧਾਰ ਹੈ। ਉਨ੍ਹਾਂ ਕਿਹਾ ਕਿ ਤਿੰਨ ਦਹਾਕੇ ਪਹਿਲਾਂ ਉਹ ਇਮੀਗ੍ਰੈਂਟ ਵਜੋਂ ਆਪਣੇ ਪਰਿਵਾਰ ਸਮੇਤ ਕੈਨੇਡਾ ਆਏ ਸਨ।

ਹੱਲਣ ਨੇ ਕਿਹਾ ਕਿ ਹੁਣ ਕੰਜ਼ਰਵੇਟਿਵ ਸ਼ੈਡੋਅ ਕੈਬਨਿਟ ਵਿੱਚ ਇਮੀਗ੍ਰੇਸ਼ਨ, ਰਫਿਊਜੀ ਤੇ ਸਿਟੀਜ਼ਨਸਿ਼ਪ ਮੰਤਰੀ ਬਣਨ ਤੋਂ ਬਾਅਦ ਉਹ ਅਜਿਹੀਆਂ ਪਾਜ਼ੀਟਿਵ ਨੀਤੀਆਂ ਲਈ ਲੜਨਗੇ ਜਿਸ ਨਾਲ ਦੇਸ਼ ਹਰ ਕਿਸੇ ਲਈ ਬਿਹਤਰ ਥਾਂ ਬਣੇਗਾ। ਕੈਨੇਡਾ ਨੂੰ ਇਸ ਦੇ ਅੱਜ ਦੇ ਮੁਕਾਮ ਤੱਕ ਪਹੁੰਚਾਉਣ ਪਿੱਛੇ ਜਿਨ੍ਹਾਂ ਬਹੁਤ ਸਾਰੇ ਮਹਾਨ ਕੈਨੇਡੀਅਨਾਂ ਦਾ ਹੱਥ ਸੀ ਉਹ ਇਮੀਗ੍ਰੈਂਟਸ ਜਾਂ ਉਨ੍ਹਾਂ ਦੀ ਔਲਾਦ ਹੀ ਸਨ। ਇਸੇ ਲਈ ਕੰਜ਼ਰਵੇਟਿਵ ਦੁਨੀਆਂ ਦੇ ਬਿਹਤਰੀਨ ਇਮੀਗ੍ਰੇਸ਼ਨ ਸਿਸਟਮਜ਼ ਵਿੱਚੋਂ ਇੱਕ ਨੂੰ ਕਾਇਮ ਕਰਨ ਲਈ ਕਮਿਊਨਿਟੀ ਆਗੂਆਂ, ਕਲਚਰਲ ਮੀਡੀਆ ਤੇ ਹੋਰ ਗਰੁੱਪਜ਼ ਨਾਲ ਰਲ ਕੇ ਕੰਮ ਕਰਨਗੇ।ਉਨ੍ਹਾਂ ਆਖਿਆ ਕਿ ਐਰਿਨ ਓਟੂਲ ਦੀ ਸੈ਼ਡੋਅ ਕੈਬਨਿਟ ਵਿੱਚ ਇਸ ਭੂਮਿਕਾ ਲਈ ਕੰਮ ਕਰਨਾ ਦਾ ਮੌਕਾ ਦਿੱਤੇ ਜਾਣ ਲਈ ਉਹ ਉਨ੍ਹਾਂ ਦੇ ਸ਼ੁਕਰਗੁਜ਼ਾਰ ਹਨ।

Related News

ਅਮਰੀਕਾ: ਨਿਊਯੌਰਕ ਰੀਜਨ ‘ਚ ਰਿਜ਼ਰਵਾਇਰ ‘ਚ ਡੁੱਬਿਆ 24 ਸਾਲਾ ਭਾਰਤੀ ਵਿਦਿਆਰਥੀ, ਮੌਕੇ ਤੇ ਹੋਈ ਮੌਤ

Rajneet Kaur

ਟੋਰਾਂਟੋ: ਸ਼ਹਿਰ ਦੇ ਪੱਛਮੀ ਹਿੱਸੇ ਵਿਚ ਬਿਜਲੀ ਦੀ ਕਿੱਲਤ ਕਾਰਨ ਕੁਝ ਵਸਨੀਕ ਠੰਡ ‘ਚ ਰਹਿਣ ਲਈ ਮਜ਼ਬੂਰ

Rajneet Kaur

ਓਨਟਾਰੀਓ: ਆਨਲਾਈਨ ਪੋਰਟਲ 15 ਮਾਰਚ ਨੂੰ ਹੋਵੇਗਾ ਲਾਂਚ, ਜਿੱਥੇ ਆਮ ਲੋਕ ਕੋਵਿਡ-19 ਵੈਕਸੀਨ ਅਪੁਆਇੰਟਮੈਂਟ ਕਰ ਸਕਣਗੇ ਬੁੱਕ

Rajneet Kaur

Leave a Comment