channel punjabi
International News North America

ਅਮਰੀਕਾ: ਨਿਊਯੌਰਕ ਰੀਜਨ ‘ਚ ਰਿਜ਼ਰਵਾਇਰ ‘ਚ ਡੁੱਬਿਆ 24 ਸਾਲਾ ਭਾਰਤੀ ਵਿਦਿਆਰਥੀ, ਮੌਕੇ ਤੇ ਹੋਈ ਮੌਤ

ਨਿਊਯਾਰਕ : ਅਮਰੀਕਾ ਦੇ ਨਿਊਯਾਰਕ ਖੇਤਰ ‘ਚ ਪਾਣੀ ‘ਚ ਡੁੱਬਣ ਕਾਰਨ ਇੱਕ 24 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਯੂਨੀਵਰਸਿਟੀ ਆਫ ਬਫੇਲੋ ਦਾ ਵਿਦਿਆਰਥੀ, ਪਿਛਲੇ ਹਫਤੇ ਬੁੱਧਵਾਰ ਸ਼ਾਮ ਨੂੰ ਵਾਰਨ ਕਾਉਂਟੀ ਦੇ ਐਲੇਗੇਨੀ ਰਿਜ਼ਰਵਾਇਰ ਵਿਚ ਡੁੱਬ ਗਿਆ। ਮ੍ਰਿਤਕ ਦੀ ਪਛਾਣ ਅਰਪਿਤ ਗੋਇਲ (24) ਦੇ ਰੂਪ ‘ਚ ਹੋਈ ਹੈ।

ਮਾਮਲੇ ਦੀ ਜਾਂਚ ਕਰ ਰਹੇ ਮੁੱਖ ਅਧਿਕਾਰੀ ਟੋਨੀ ਚੀਮੈਂਟੀ ਨੇ ਦੱਸਿਆ ਕਿ ਬੀਤੇ ਹਫਤੇ ਬੁੱਧਵਾਰ ਨੂੰ ਅਰਪਿਤ ਗੋਇਲ ਆਪਣੇ ਦੋਸਤਾਂ ਨਾਲ ਵਾਰੇਟ ਕਾਊਂਟੀ ਆਇਆ ਸੀ। ਕਿਨਜੂਆ ਤੱਟ ‘ਤੇ ਉਹ ਅਤੇ ਉਸ ਦੇ ਦੋਸਤ ਪਾਣੀ ਵਿੱਚ ਤੈਰ ਰਹੇ ਸਨ। ਇਸੇ ਦੌਰਾਨ ਅਰਪਿਤ ਗੋਇਲ ਪਾਣੀ ‘ਚ ਡੁੱਬ ਗਿਆ।ਉਨ੍ਹਾਂ ਦਸਿਆ ਕਿ ਗੋਇਲ ਨੂੰ ਘਟਨਾ ਸਥਾਨ ‘ਤੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ।

 

 

Related News

UBC ਮੈਡੀਕਲ ਦਾ ਵਿਦਿਆਰਥੀ ਸੁਖਮੀਤ ਸਿੰਘ ਸੱਚਲ ਦੁਨੀਆਂ ਦੇ 38 ਨੌਜਵਾਨਾਂ ‘ਚੋਂ ਇਕ ਹੈ ਜੋ ਕਲਿੰਟਨ ਫ਼ਾਊਂਡੇਸ਼ਨ ਗਰਾਂਟ ਪ੍ਰਾਪਤ ਕਰੇਗਾ

Rajneet Kaur

ਨਵੇਂ ਜੱਜ ਦੀ ਨਿਯੁਕਤੀ ਨੂੰ ਲੈ ਕੇ ਟਰੰਪ ਅਤੇ ਬਿਡੇਨ ਵਿਚਾਲੇ ਖੜਕੀ

Vivek Sharma

ਕੋਟਕਪੂਰਾ ਗੋਲੀ ਕਾਂਡ : ਹਾਈਕੋਰਟ ਨੇ ਨਵੀਂ ਐੱਸਆਈਟੀ ਲਈ ਦਿੱਤੇ ਸਖ਼ਤ ਨਿਰਦੇਸ਼, ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ‘ਸਿੱਟ’ ਤੋਂ ਬਾਹਰ ਰੱਖਣ ਦੀ ਹਦਾਇਤ

Vivek Sharma

Leave a Comment